'ਨਫ਼ਰਤ ਨੂੰ ਧੋ ਦਿਓ' : ਸਮਾਜਿਕ ਸਦਭਾਵਨਾ ਨੂੰ ਹੁਲਾਰਾ ਦੇਣ ਲਈ ਕੈਨੇਡਾ ਦਾ ਮੰਦਰ ਸਮਾਗਮ ਆਯੋਜਿਤ ਕਰੇਗਾ
Published : Feb 21, 2023, 3:26 pm IST
Updated : Feb 21, 2023, 3:26 pm IST
SHARE ARTICLE
Image
Image

ਸਮਾਗਮ ਮੌਕੇ ਹੀ ਸਾਫ਼ ਕੀਤੇ ਜਾਣਗੇ ਮੰਦਰ ਦੀ ਕੰਧ 'ਤੇ ਲਿਖੇ ਭਾਰਤ ਵਿਰੋਧੀ ਨਾਅਰੇ

 

ਟੋਰਾਂਟੋ - ਬੀਤੇ ਦਿਨੀਂ 14 ਫਰਵਰੀ ਨੂੰ ਜਿਸ ਹਿੰਦੂ ਮੰਦਰ ਦੀ ਕੰਧ 'ਤੇ ਸਪਰੇਅ ਪੇਂਟ ਨਾਲ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਨਾਅਰੇ ਲਿਖ ਕੇ ਮੰਦਰ ਦੀ ਦਿੱਖ ਵਿਗਾੜੀ ਗਈ ਸੀ, ਤੇ ਮੰਦਰ ਦਾ ਅਪਮਾਨ ਕੀਤਾ ਗਿਆ ਸੀ, 'ਨਫ਼ਰਤ ਨੂੰ ਦੂਰ ਕਰਨ' ਲਈ ਉਸੇ ਮੰਦਰ ਵਿੱਚ ਇਸ ਸ਼ੁੱਕਰਵਾਰ ਨੂੰ ਇੱਕ ਜਨਤਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। 

ਮਿਸੀਸਾਗਾ ਦੇ ਗ੍ਰੇਟਰ ਟੋਰਾਂਟੋ ਏਰੀਆ ਕਸਬੇ ਵਿੱਚ ਸਥਿਤ ਸ਼੍ਰੀ ਰਾਮ ਮੰਦਰ ਦੀ ਕੰਧ 'ਤੇ 14 ਫਰਵਰੀ ਦੀ ਸਵੇਰ ਨੂੰ ਸਪਰੇਅ ਨਾਲ ਪੇਂਟ ਨਾਲ ਇਤਰਾਜ਼ਯੋਗ ਸ਼ਬਦਾਵਲੀ ਲਿਖੀ ਗਈ ਸੀ। ਪੀਲ ਰੀਜਨਲ ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕੀਤੀ ਜਾ ਰਹੀ ਹੈ।

ਮੰਦਰ ਦੇ ਅਧਿਕਾਰੀਆਂ ਨੇ ਫ਼ੈਸਲਾ ਕੀਤਾ ਕਿ ਕੰਧ 'ਤੇ ਲਿਖੀ ਸ਼ਬਦਾਵਲੀ ਨੂੰ ਇਸ ਸਮਾਗਮ ਤੱਕ ਲਿਖੇ ਰਹਿਣ ਦਿੱਤਾ ਜਾਵੇ, ਅਤੇ ਉੱਪਰ ਦੱਸੇ ਸਮਾਗਮ ਦੌਰਾਨ ਹੀ ਇਸ ਨੂੰ ਸਾਫ਼ ਕੀਤਾ ਜਾਵੇ, ਤਾਂ ਜੋ ਕੈਨੇਡਾ ਵਿੱਚ ਅਸ਼ਾਂਤੀ ਫ਼ੈਲਾਉਣ ਅਤੇ ਹਿੰਦੂਫ਼ੋਬੀਆ ਵਧਾਉਣ ਦੀਆਂ ਕੋਸ਼ਿਸ਼ਾਂ ਵੱਲ੍ਹ ਧਿਆਨ ਖਿਚਿਆ ਜਾ ਸਕੇ। 

ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇੱਕ ਸੰਦੇਸ਼ ਵਿੱਚ, ਮੰਦਰ ਦੇ ਪ੍ਰਧਾਨ ਰੂਪ ਨਾਥ ਸ਼ਰਮਾ ਨੇ ਕਿਹਾ ਕਿ ਉਹ ਧਰਮ, ਰੰਗ ਜਾਂ ਨਸਲੀ ਵਖਰੇਵਿਆਂ ਤੋਂ ਉੱਪਰ ਉੱਠ ਕੇ, ਸਭ ਨੂੰ ਇਸ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ।

ਉਨ੍ਹਾਂ ਕਿਹਾ, "ਅਸੀਂ ਨਫ਼ਰਤ ਨੂੰ ਧੋਣ ਲਈ ਇਕੱਠੇ ਹੋਵਾਂਗੇ। ਅਸੀਂ ਇਨ੍ਹਾਂ ਲੋਕਾਂ ਨੂੰ ਦਿਖਾਵਾਂਗੇ ਕਿ ਕੈਨੇਡਾ ਵਿੱਚ ਅਸੀਂ ਸਦਭਾਵਨਾ ਨਾਲ ਰਹਿੰਦੇ ਹਾਂ।"

ਮੰਦਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਰਕਾਰਾਂ ਦੇ ਸਾਰੇ ਪੱਧਰਾਂ ਦੇ ਸਿਆਸਤਦਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਪਿਛਲੇ ਅੱਠ ਮਹੀਨਿਆਂ ਦੌਰਾਨ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਵਾਲੀ ਇਹ ਚੌਥੀ ਘਟਨਾ ਹੈ, ਜਿਸ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ, ਰੱਖਿਆ ਮੰਤਰੀ ਅਨੀਤਾ ਆਨੰਦ, ਮਿਨਿਸਟਰ ਆਫ਼ ਸੀਨੀਅਰਜ਼ ਕਮਲ ਖੇੜਾ ਸਮੇਤ ਕੈਨੇਡਾ ਦੇ ਕਈ ਸੀਨੀਅਰ ਮੰਤਰੀਆਂ ਨੇ ਨਿਖੇਧੀ ਕੀਤੀ ਹੈ। ਐਤਵਾਰ ਦੇਰ ਰਾਤ, ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸੱਜਣ ਨੇ ਵੀ ਇਸ ਵਿਸ਼ੇ 'ਤੇ ਉਨ੍ਹਾਂ ਨਾਲ ਸ਼ਾਮਲ ਹੋਏ ਅਤੇ ਟਵੀਟ ਕੀਤਾ, "ਹਿੰਦੂ-ਵਿਰੋਧੀ ਨਫ਼ਰਤੀ ਅਪਰਾਧ ਵਿੱਚ ਵਾਧਾ ਘਿਨਾਉਣਾ ਹੈ। ਇਸ ਕਿਸਮ ਦੀ ਬਰਬਾਦੀ ਭਰੀ ਨਫ਼ਰਤ ਦੀ ਕੈਨੇਡਾ ਵਿੱਚ ਕੋਈ ਥਾਂ ਨਹੀਂ।"

ਆਨੰਦ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਕੈਨੇਡਾ ਦੇ ਪਹਿਲੇ ਕੈਬਿਨੇਟ ਮੰਤਰੀ ਹਨ, ਸਥਾਨਕ ਸੰਸਦ ਮੈਂਬਰ ਇਕਵਿੰਦਰ ਗਹੀਰ ਦੀ ਤਰ੍ਹਾਂ ਮੰਦਰ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ। ਇੱਕ ਹੋਰ ਸੰਸਦ ਮੈਂਬਰ ਚੰਦਰ ਆਰੀਆ ਨੇ ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਇਹ ਮਾਮਲਾ ਚੁੱਕਿਆ, ਅਤੇ ਜ਼ੋਰ ਦੇ ਕੇ ਕਿਹਾ, "ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਕੈਨੇਡਾ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਵਧ ਰਹੇ ਹਿੰਦੂਫ਼ੋਬੀਆ ਨੂੰ ਹੱਲ ਕਰਨ ਦੀ ਲੋੜ ਹੈ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement