ਲਾਹੌਰ ਹਾਈ ਕੋਰਟ ਨੇ ਜ਼ੈਨਬ ਬਲਾਤਕਾਰ ਮਾਮਲੇ 'ਚ ਬਰਕਰਾਰ ਰੱਖੀ ਦੋਸ਼ੀ ਦੀ ਸਜ਼ਾ
Published : Mar 21, 2018, 3:35 pm IST
Updated : Mar 21, 2018, 3:35 pm IST
SHARE ARTICLE
zainab ansari
zainab ansari

ਲਾਹੌਰ ਹਾਈ ਕੋਰਟ ਨੇ ਜ਼ੈਨਬ ਬਲਾਤਕਾਰ ਮਾਮਲੇ 'ਚ ਬਰਕਰਾਰ ਰੱਖੀ ਦੋਸ਼ੀ ਦੀ ਸਜ਼ਾ

ਲਾਹੌਰ : ਪਾਕਿਸਤਾਨ ਦੀ ਅਦਾਲਤ ਨੇ 7 ਸਾਲਾ ਇਕ ਬੱਚੀ ਨਾਲ ਬਲਾਤਕਾਰ ਅਤੇ ਉਸ ਦੀ ਹੱਤਿਆ ਦੀ ਘਟਨਾ ਦੇ ਮਾਮਲੇ ਦੇ ਦੋਸ਼ੀ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਇਸ ਘਟਨਾ ਨਾਲ ਪੂਰੇ ਦੇਸ਼ ਵਿਚ ਨਾਰਾਜ਼ਗੀ ਦੀ ਲਹਿਰ ਦੌੜ ਗਈ ਸੀ। ਅੱਤਵਾਦ ਵਿਰੋਧੀ ਅਦਾਲਤ ਨੇ ਪਿਛਲੇ ਮਹੀਨੇ 23 ਸਾਲਾ ਇਮਰਾਨ ਅਲੀ ਨੂੰ ਬੱਚੀ ਨੂੰ ਅਗਵਾ, ਬਲਾਤਕਾਰ ਅਤੇ ਫਿਰ ਹੱਤਿਆ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਮਾਮਲੇ ਦਾ ਨਿਪਟਾਰਾ 4 ਦਿਨ ਦੇ ਅੰਦਰ ਕੀਤਾ ਗਿਆ ਸੀ। ਲਾਹੌਰ ਹਾਈ ਕੋਰਟ (ਐਲ.ਐਚ.ਸੀ) ਨੇ ਅੱਤਵਾਦ ਨਿਰੋਧੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਕੱਲ ਅਲੀ ਨੂੰ ਮੌਤ ਦੀ ਸਜ਼ਾ ਸੁਣਾਈ।

zainab ansarizainab ansari

ਦੱਸਣਯੋਗ ਹੈ ਕਿ ਲਾਹੌਰ ਤੋਂ 50 ਕਿਲੋਮੀਟਰ ਦੂਰ ਕਸੂਰ ਸ਼ਹਿਰ ਵਿਚ 7 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ ਨੂੰ ਕੂੜੇਦਾਨ ਵਿਚ ਸੁੱਟਣ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਹੋਈ ਸੀ। ਇਸ ਦੇ 2 ਹਫਤੇ ਬਾਅਦ ਜਨਵਰੀ ਵਿਚ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਸੂਰ ਸ਼ਹਿਰ ਦੇ 10 ਕਿਲੋਮੀਟਰ ਦੇ ਦਾਇਰੇ ਵਿਚ 12 ਮਹੀਨੇ ਦੇ ਅੰਦਰ ਹੋਈ ਇਹ 12ਵੀਂ ਅਜਿਹੀ ਘਟਨਾ ਸੀ। ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਅਜਿਹੇ ਹੀ 7 ਹੋਰ ਮਾਮਲੇ ਸਾਹਮਣੇ ਆਏ ਸਨ।

zainab ansarizainab ansari

ਲਾਹੌਰ ਹਾਈ ਕੋਰਟ ਦੀ ਜੱਜ ਸਦਾਕਤ ਅਲੀ ਖਾਨ ਅਤੇ ਜੱਜ ਸ਼ੇਹਰਾਮ ਸਰਵਰ ਚੌਧਰੀ ਦੀ ਬੈਂਚ ਨੇ ਬਚਾਅ ਪੱਖ ਅਤੇ ਇਸਤਗਾਸਾ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਕਰਾਰ ਦਿੱਤੇ ਜਾਣ ਵਿਰੁੱਧ ਅਲੀ ਦੀ ਅਪੀਲ ਰੱਦ ਕਰ ਦਿੱਤਾ ਸੀ। ਅਲੀ ਨੇ ਇਹ ਵੀ ਕਿਹਾ ਸੀ ਕਿ ਆਪਣਾ ਜ਼ੁਰਮ ਕਬੂਲ ਕਰ ਕੇ ਉਸ ਨੇ ਅਦਾਲਤ ਦਾ ਸਮਾਂ ਬਚਾਇਆ ਹੈ। ਅਜਿਹੇ ਵਿਚ ਉਸ ਦੇ ਨਾਲ ਨਰਮ ਰਵੱਈਏ ਨਾਲ ਪੇਸ਼ ਆਉਣਾ ਚਾਹੀਦਾ ਹੈ। ਦੋਸ਼ੀ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿਚ ਵੀ ਅਪੀਲ ਕਰ ਸਕਦਾ ਹੈ।

Location: Pakistan, Punjab, Lahore

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement