Facebook 'ਤੇ 5 ਕਰੋੜ ਲੋਕਾਂ ਦਾ ਡਾਟਾ ਹੋਇਆ ਚੋਰੀ, ਮਾਰਕ ਜੁਕਰਬਰਗ ਨੂੰ ਭੇਜਿਆ ਸੰਮਨ
Published : Mar 21, 2018, 5:44 pm IST
Updated : Mar 21, 2018, 5:44 pm IST
SHARE ARTICLE
Mark Zuckerberg
Mark Zuckerberg

ਮਾਰਕ ਜੁਕਰਬਰਗ ਨੇ ਫ਼ੇਸਬੁਕ ਸ਼ੁਰੂ ਕਰਨ ਲਈ ਅਪਣੇ ਹਾਰਵਰਡ 'ਚ ਕੁੱਝ ਦੋਸਤਾਂ ਨੂੰ ਮੈਸਜ ਭੇਜੇ ਅਤੇ ਫ਼ੇਸਬੁਕ ਨੂੰ ਚਲਾਉਣ ਲਈ ਕਈ ਲੋਕਾਂ ਤੋਂ ਅਪਣੀ ਨਿਜੀ ਜਾਣਕਾਰੀ ਮੰਗੀ।

2004 'ਚ 19 ਸਾਲ ਦੇ ਮਾਰਕ ਜੁਕਰਬਰਗ ਨੇ ਫ਼ੇਸਬੁਕ ਸ਼ੁਰੂ ਕਰਨ ਲਈ ਅਪਣੇ ਹਾਰਵਰਡ 'ਚ ਕੁੱਝ ਦੋਸਤਾਂ ਨੂੰ ਮੈਸਜ ਭੇਜੇ ਅਤੇ ਫ਼ੇਸਬੁਕ ਨੂੰ ਚਲਾਉਣ ਲਈ ਕਈ ਲੋਕਾਂ ਤੋਂ ਅਪਣੀ ਨਿਜੀ ਜਾਣਕਾਰੀ ਮੰਗੀ। ਜਿਸ 'ਤੇ ਤਕਰੀਬਨ 4000 ਲੋਕਾਂ ਨੇ ਅਪਣੀ ਨਿਜੀ ਜਾਣਕਾਰੀ ਫ਼ੇਸਬੁਕ ਲਈ ਮਾਰਕ ਜੁਕਰਬਰਗ ਨੂੰ ਜਾਰੀ ਵੀ ਕੀਤੀ ਤਾਂ ਉਦੋਂ ਮਾਰਕ ਜੁਕਰਬਰਗ ਨੇ ਅਪਣੀ ਜ਼ੁਬਾਨੀ ਕਿਹਾ ਸੀ ਕਿ “People just submitted it … I don’t know why … They ‘trust me’ … dumb fucks” ਮਤਲਬ ਕੇ ਲੋਕਾਂ ਨੂੰ ਉਂਨ੍ਹਾਂ (ਮਾਰਕ ਜੁਕਰਬਰਗ) ‘ਤੇ ਇੰਨਾ ਭਰੋਸਾ ਕਿਵੇਂ ਹੋਇਆ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਅਪਣੀ ਨਿਜੀ ਜਾਣਕਾਰੀ ਫ਼ੇਸਬੁਕ ਚਲਾਉਣ ਲਈ ਮੇਰੇ ਨਾਲ ਸਾਂਝੀ ਕਿਉਂ ਕੀਤੀ। ਹੁਣ 14 ਸਾਲਾਂ ਬਾਅਦ ਇਹ 4000 ਦੀ ਗਿਣਤੀ ਵਧ ਕੇ 2 ਬਿਲੀਅਨ ਹੋ ਗਈ ਹੈ।Mark Zuckerberg Mark Zuckerbergਜ਼ਿਕਰਯੋਗ ਹੈ ਕਿ ਫ਼ੇਸਬੁਕ ਦੇ 5 ਕਰੋੜ ਤੋਂ ਜ਼ਿਆਦਾ ਵਰਤੋਂ ਕਰਨ ਵਾਲਿਆਂ ਦਾ ਡਾਟਾ ਪਿਛਲੇ ਦਿਨੀਂ ਲੀਕ ਹੋਣ ਤੋਂ ਬਾਅਦ ਦੀਆਂ ਰਿਪੋਰਟਾਂ ਤੋਂ ਬਾਅਦ ਆਈ ਡਰੀਡ ਨੇ ਅਮਰੀਕੀ ਬਾਜ਼ਾਰ ਦੇ ਮੂਡ ਨੂੰ ਵੀ ਖਰਾਬ ਕਰ ਦਿਤਾ ਸੀ। ਜਿਸ ਕਾਰਨ ਸਾਰੇ ਏਸ਼ੀਆਈ ਬਾਜ਼ਾਰ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਹੇ ਹਨ। ਇਸ ਗਿਰਾਵਟ ਦੀ ਵਜ੍ਹਾ ਵੀ Facebook ਹੀ ਸੀ। ਫ਼ੇਸਬੁਕ ਦੇ ਸ਼ੇਅਰ ਵਿਚ ਆਈ ਗਿਰਾਵਟ ਤੋਂ ਬਾਅਦ ਅਮਰੀਕੀ ਬਾਜ਼ਾਰ ਦਾ ਮੂਡ ਖ਼ਰਾਬ ਹੋ ਗਿਆ ਸੀ। ਇਸ ਸਾਰੇ ਮਾਮਲੇ ਵਿਚ ਅੰਤਰਾਰਸ਼ਟਰੀ ਅਖ਼ਬਾਰ ‘ਦ ਗਾਰਡੀਅਨ’ ਨੇ ਫੇਸਬੁਕ ਨੂੰ ਝਟਕਾ ਦੇਣ ਵਾਲੀ ਕੰਪਨੀ ਬਾਰੇ ਵੀ ਅਹਿਮ ਖੁਲਾਸੇ ਕੀਤੇ ਹਨ। ਜੋ ਕੰਪਨੀ ਸਾਹਮਣੇ ਆਈ ਹੈ ਉਸ ਦਾ ਨਾਮ ‘ਕੈਮਬ੍ਰਿਜ ਐਨਾਲਿਟਿਕਾ’ ਹੈ।Facebook Facebook‘ਕੈਂਬ੍ਰਿਜ ਐਨਾਲਿਟਿਕਾ’ ਨੇ 5 ਕਰੋੜ ਤੋਂ ਵਧ ਫੇਸਬੁਕ ਯੂਜ਼ਰਾਂ ਦੀ ਨਿਜੀ ਜਾਣਕਾਰੀ ਚੋਰੀ ਕਰ ਕੇ ਇਸ ਦਾ ਇਸਤੇਮਾਲ ਕਰਨ ਦਾ ਦਾਅਵਾ ਕੀਤਾ ਹੈ। ਰਿਪੋਰਟਾਂ ਅਨੁਸਾਰ 2016 ‘ਚ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਲਡ ਟਰੰਪ ਦੀ ਮਦਦ ਕਰਨ ਵਾਲੀ ਇਕ ਰਾਜਨੀਤਕ ਡਾਟਾ ਵਿਸ਼ਲੇਸ਼ਣ ਫਰਮ ‘ਕੈਂਬ੍ਰਿਜ ਐਨਾਲਿਟਿਕਾ’ ਨੇ 5 ਕਰੋੜ ਤੋਂ ਵਧ ਫੇਸਬੁਕ ਯੂਜ਼ਰਾਂ ਦੀ ਨਿਜੀ ਜਾਣਕਾਰੀ ਚੋਰੀ ਕਰ ਕੇ ਇਸ ਦਾ ਇਸਤੇਮਾਲ ਚੋਣਾਂ ਦੌਰਾਨ ਕੀਤਾ। ਜਿਸ ਦਾ ਫੇਸਬੁਕ ਨੂੰ ਵੀ ਪਤਾ ਨਹੀਂ ਚਲਿਆ ਸੀ। ਇਹ ਡਾਟਾ ਚੋਰੀ ਜਿਸ ਨੂੰ ਡਾਟਾ ਹਾਰਵੈਸਟਿੰਗ ਕਿਹਾ ਜਾਂਦਾ ਹੈ ਤਕਰੀਬਨ 2 ਸਾਲ ਫੇਸਬੁਕ ਕੰਪਨੀ ਦੀ ਨੱਕ ਦੇ ਥੱਲੇ ਹੀ ਹੋਇਆ।Mark Zuckerberg Mark Zuckerbergਇਸ ਖ਼ਬਰ ਦੇ ਬਾਹਰ ਆਉਣ ਮਗਰੋਂ ਅਮਰੀਕੀ ਅਤੇ ਯੂਰਪੀ ਅਧਿਕਾਰੀਆਂ ਨੇ ਫੇਸਬੁਕ ਤੋਂ ਜਵਾਬ-ਤਲਬ ਕੀਤਾ ਹੈ ਕਿਉਂਕਿ ਚੋਣਾਂ ਦੌਰਾਨ ਇਹ ਫ਼ਰਮ ਡੋਨਲਡ ਟਰੰਪ ਲਈ ਫੇਸਬੁੱਕ ਵਿਗਿਆਪਨਾਂ ‘ਤੇ ਕੰਮ ਕਰ ਰਹੀ ਸੀ। ਹੁਣ ਅਮਰੀਕਾ ਅਤੇ ਯੂਰਪ ਦੇ ਸੰਸਦ ਮੈਂਬਰਾਂ ਨੇ ਮਾਰਕ ਜੁਕਰਬਰਗ ਨੂੰ ਉਨ੍ਹਾਂ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ ਤਾਂ ਕਿ ਉਹ ਜਾਣ ਸਕਣ ਕਿ ਕੈਂਬ੍ਰਿਜ ਐਨਾਲਿਟਿਕਾ ਨੇ ਫੇਸਬੁਕ ਯੂਜ਼ਰਾਂ ਦੀ ਨਿਜੀ ਜਾਣਕਾਰੀ ਕਿਵੇਂ ਇਕੱਠੀ ਕੀਤੀ ਅਤੇ ਇਸ ਦਾ ਇਸਤੇਮਾਲ ਕਿਵੇਂ ਹੋਇਆ। ਮੀਡੀਆ ‘ਚ ਇਨ੍ਹਾਂ ਖਬਰਾਂ ਦਾ ਵੱਡਾ ਅਸਰ ਕੰਪਨੀ ਦੇ ਸਟਾਕ ‘ਤੇ ਵੀ ਦਿਸਿਆ। ਮਾਰਕ ਜੁਕਰਬਰਗ ਨੂੰ ਅਮਰੀਕੀ ਅਤੇ ਯੂਰਪੀ ਅਧਿਕਾਰੀਆਂ ਨੇ 26 ਮਾਰਚ ਤਕ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ।Facebook Facebookਇਸ ਸਾਰੇ ਮਾਮਲੇ ‘ਚ ਅੰਤਰਰਾਸ਼ਟਰੀ ਅਖਬਾਰ ‘ਦ ਗਾਰਡੀਅਨ’ ਲਈ ‘ਕੈਂਬ੍ਰਿਜ ਐਨਾਲਿਟਿਕਾ’ ਵਲੋਂ ਇਕ ਵੀਡੀਉ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਇਹ ਦਸਿਆ ਗਿਆ ਹੈ ਕਿ ਕਿਵੇਂ ਉਨ੍ਹਾਂ ਨੇ 50 ਮਿਲੀਅਨ ਤਕਰੀਬਨ 5 ਕਰੋੜ ਲੋਕਾਂ ਦਾ ਫੇਸਬੁਕ ‘ਤੇ ਡਾਟਾ ਹਾਰਵੈਸਟ ਕਰ ਕੇ ਸਿਆਸੀ ਕੰਮਾਂ ਲਈ ਵਰਤਿਆ ਹੈ। ਵੀਡੀਓ ਦਾ ਲਿੰਕ ਵੀ ਸਹਾਰੇ ਕੀਤਾ ਗਿਆ ਹੈ। ‘ਕੈਮਬ੍ਰਿਜ ਐਨਾਲਿਟਿਕਾ’ ਦੇ ਭਾਰਤੀ ਬ੍ਰਾਂਚ ਦੇ ਇੱਕ ਅਧਿਕਾਰੀ ਹਿਮਾਂਸ਼ੂ ਸ਼ਰਮਾ ਨੇ ਦੱਸਿਆ ਕਿ ਭਾਰਤ ਦੀ ਰਾਜਨੀਤੀਕ ਪਾਰਟੀਆਂ ‘ਭਾਜਪਾ’ ਅਤੇ ‘ਕਾਂਗਰਸ’ ਵੀ ਇਸ ‘ਕੈਮਬ੍ਰਿਜ ਐਨਾਲਿਟਿਕਾ’ ਕੰਪਨੀ ਦੀ ਗ੍ਰਾਹਕਾਂ ਹਨ। ਜੋ ਚੋਣਾਂ ਦੌਰਾਨ ਇਸ ਕੰਪਨੀ ਦੀ ਸੇਵਾਵਾਂ ਲੈਂਦੀਆਂ ਹਨ।facebook facebookਇਸ ਸਾਰੇ ਮਾਮਲੇ ‘ਚ ‘whatsapp’ ਦੇ ਸਹਿ ਪ੍ਰਧਾਨ ਨੇ ਵੀ ਫੇਸਬੁੱਕ ਤੋਂ ਲੋਕਾਂ ਨੂੰ ਆਪਣੇ ਅਕਾਊਂਟ ਡਿਲੀਟ ਕਰਨ ਦੀ ਸਲਾਹ ਦੇ ਦਿੱਤੀ ਹੈ। ਬਰੇਨ ਐਕਟੋਨ ਨੇ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਫੇਸਬੁੱਕ ਦੀ ਅਧਿਕਾਰੀਆਂ ਵੱਲੋਂ ਅਮਰੀਕੀ ਅਤੇ ਯੂਰਪੀ ਅਧਿਕਾਰੀਆਂ ਨੂੰ, ਇਹ ਡਾਟਾ ਕਿਵੇਂ ਚੋਰੀ ਹੋਇਆ, ਸਬੰਧੀ ਸਹੀ ਜਾਣਕਾਰੀ ਨਾ ਮਹੁਇਆ ਕਰਵਾਉਣ ‘ਤੇ ਹੁਣ ਸਿੱਧਾ ਮਾਰਕ ਜੁਕਰਬਰਗ ਨੂੰ ਹੀ ਸੰਮਨ ਭੇਜ ਦਿੱਤਾ ਹੈ। ਮਾਰਕ ਜੁਕਰਬਰਗ ਨੂੰ 26 ਮਾਰਚ ਤੱਕ ਉੱਚ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਦੀ ਚਿਤਾਵਨੀ ਦਿਤੀ ਗਈ ਹੈ। ਹੁਣ ਇਥੇ ਇਹ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ, ਫੇਸਬੁੱਕ ‘ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨਾ ਕਿੰਨਾ ਕੁ ਸੁਰੱਖਿਅਤ ਹੈ?WhatsaapWhatsaapਫੇਸਬੁਕ ਨਿਜੀ ਡਾਟਾ ਲੀਕ ਮਾਮਲੇ ਦੇ ਚਲਦਿਆਂ ਵਟਸ ਐਪ ਦੇ ਸਹਿ-ਸੰਸਥਾਪਕ ਬਰੈਨ ਐਕਟੋਨ ਨੇ ਇਕ ਅਚੰਭਤ ਟਵੀਟ ਵਿਚ ਆਪਣੇ ਪ੍ਰਸੰਸਕਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਫੇਸਬੁੱਕ ਅਕਾਊਂਟ ਡਲੀਟ (ਖਤਮ) ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਲੋਕਾਂ ਨੂੰ ਫੇਸਬੁੱਕ ਛੱਡ ਦੇਣੀ ਚਾਹੀਦੀ ਹੈ। ਹਾਲਾਂਕਿ ਐਕਟੋਨ ਨੇ ਆਪਣੇ ਇਸ ਟਵੀਟ ਸਬੰਧੀ ਪੁਸ਼ਟੀ ਨਹੀਂ ਕੀਤੀ ਹੈ ਪਰ ਉਨ੍ਹਾਂ ਦੇ 23 ਹਜ਼ਾਰ ਤੋਂ ਵੱਧ ਪ੍ਰਸੰਸਕ ਜਾਣਦੇ ਹਨ ਕਿ ਇਹ ਟਵੀਟ ਅਕਾਊਂਟ ਐਕਟੋਨ ਨਾਲ ਸਬੰਧਤ ਹੈ, ਜੋ ਕਦੇ ਕਦੇ ਟਵੀਟ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement