ਸਵਰਗ ਤੋਂ ਘਟ ਨਹੀਂ ਜਾਪਦਾ ਕੱਚ ਦੀਆਂ ਬੋਤਲਾਂ ਨਾਲ ਭਰਿਆ ਇਹ ਸਮੁੰਦਰੀ ਤਟ
Published : Mar 21, 2018, 5:23 pm IST
Updated : Mar 21, 2018, 5:23 pm IST
SHARE ARTICLE
Beach
Beach

ਦੁਨੀਆਂ 'ਚ ਅਜਿਹੀਆਂ ਬਹੁਤ ਖ਼ੂਬਸੂਰਤ ਥਾਵਾਂ ਹਨ ਜੋ ਕਿ ਰਹੱਸ ਭਰੀਆਂ ਹਨ।

ਰੂਸ: ਦੁਨੀਆਂ 'ਚ ਅਜਿਹੀਆਂ ਬਹੁਤ ਖ਼ੂਬਸੂਰਤ ਥਾਵਾਂ ਹਨ ਜੋ ਕਿ ਰਹੱਸ ਭਰੀਆਂ ਹਨ। ਲੋਕਾਂ ਨੂੰ ਵੀ ਅਜਿਹੀਆਂ ਥਾਵਾਂ ਦੇ ਰਹਸ ਜਾਣਨ ਦਾ ਬਹੁਤ ਸ਼ੌਕ ਹੁੰਦਾ ਹੈ ਪਰ ਕੁੱਝ ਥਾਵਾਂ ਦੇ ਰਹਸ ਤਾਂ ਵਿਗਿਆਨੀ ਵੀ ਨਹੀਂ ਪਤਾ ਲਗਾ ਸਕੇ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਰਹਸਮਈ ਅਤੇ ਖ਼ੂਬਸੂਰਤ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ। ਇਸ ਖ਼ੂਬਸੂਰਤ ਜਗ੍ਹਾ 'ਤੇ ਘੁੰਮਣ ਲਈ ਸੈਲਾਨੀ ਦੂਰ-ਦੂਰ ਤੋਂ ਆਉਂਦੇ ਹਨ।BeachBeachਜਾਣਦੇ ਹਾਂ ਇਸ ਖ਼ੂਬਸੂਰਤ ਅਤੇ ਰਹਸਮਈ ਦੀਪ ਬਾਰੇ
ਰੂਸ ਦਾ ਰੰਗ-ਬਿਰੰਗਾ ਉਸਰੀ ਬੇਅ ਬੀਚ 'ਤੇ ਕੱਚ ਦੀਆਂ ਬੋਤਲਾਂ ਦਾ ਢੇਰ ਲਗਿਆ ਰਹਿੰਦਾ ਹੈ। ਬਹੁਤ ਸਮੇਂ ਪਹਿਲਾਂ ਲੋਕ ਰੂਸ ਦੇ ਇਸ ਸਮੁੰਦਰੀ ਤਟ 'ਤੇ ਸ਼ਰਾਬ ਪੀ ਕੇ ਬੋਤਲਾਂ ਨੂੰ ਇਥੇ ਸੁੱਟ ਦਿੰਦੇ ਸਨ। ਜਿਸ ਦੇ ਕਾਰਨ ਇਸ ਦਾ ਕਿਨਾਰਾ ਕੱਚ ਦੀਆਂ ਬੋਤਲਾਂ ਨਾਲ ਢਕਿਆ ਗਿਆ। ਇਸ ਦੇ ਬਾਅਦ ਸਰਕਾਰ ਨੇ ਇਸ ਸਮੁੰਦਰੀ ਤਟ ਨੂੰ ਖ਼ਤਰਨਾਕ ਘੋਸ਼ਿਤ ਕਰ ਕੇ ਲੋਕਾਂ ਦੇ ਆਉਣ 'ਤੇ ਰੋਕ ਲਗਾ ਦਿਤੀ।BeachBeachਸਾਲਾਂ ਤਕ ਇੰਜ ਹੀ ਪਏ ਰਹਿਣ ਦੇ ਬਾਅਦ ਇਹ ਕੱਚ ਦੀਆਂ ਬੋਤਲਾਂ ਛੋਟੇ-ਛੋਟੇ ਟੁਕੜਿਆਂ 'ਚ ਬਦਲ ਗਈਆਂ ਅਤੇ ਹੌਲੀ-ਹੌਲੀ ਇਹ ਕੀਮਤੀ ਪੱਥਰਾਂ 'ਚ ਤਬਦੀਲ ਹੋ ਗਏ।BeachBeachਇਸਦੇ ਬਾਅਦ ਰੂਸ ਦੀ ਸਰਕਾਰ ਨੇ ਇਥੋਂ ਕਈ ਸਾਰੇ ਕੱਚ ਦੇ ਟੁਕੜਿਆਂ ਨੂੰ ਸੁਟਵਾ ਦਿਤਾ ਅਤੇ ਸੈਲਾਨੀਆਂ ਲਈ ਇਸ ਸਮੁੰਦਰੀ ਤਟ ਨੂੰ ਫਿਰ ਤੋਂ ਖੋਲ ਦਿਤਾ।
ਕੱਚ ਦੀਆਂ ਇਨ੍ਹਾਂ ਬੋਤਲਾਂ ਦੇ ਟੁੱਕੜਿਆਂ ਕਾਰਨ ਅੱਜ ਹਰ ਜਗ੍ਹਾ ਕਿਸੇ ਸਵਰਗ ਤੋਂ ਘਟ ਨਹੀਂ ਦਿਖਾਈ ਦਿੰਦਾ। ਇਨ੍ਹਾਂ ਪੱਥਰਾਂ ਨੂੰ ਦੇਖਣ ਲਈ ਸੈਲਾਨੀਆਂ ਦੀ ਵੀ ਭੀੜ ਲਗੀ ਰਹਿੰਦੀ ਹੈ।BeachBeachਸਫ਼ੇਦ ਸਮੁੰਦਰੀ ਰੇਤ ਦੇ ਉਪਰ ਪਏ ਕੱਚ ਦੇ ਪੱਧਰ ਇਸ ਸਮੁੰਦਰੀ ਤਟ ਦੀ ਖ਼ੂਬਸੂਰਤੀ ਨੂੰ ਹੋਰ ਵੀ ਵਧਾ ਦਿੰਦੇ ਹਨ। ਸੈਲਾਨੀ ਇਥੇ ਦੀ ਖ਼ੂਬਸੂਰਤੀ ਦੇਖਣ ਹੀ ਨਹੀਂ ਬਲਕਿ ਗਰਮੀਆਂ 'ਚ ਮੌਜ-ਮਸਤੀ ਕਰਨ ਲਈ ਵੀ ਆਉਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement