
ਕੰਮ ਕਰਦੇ ਸਮੇਂ ਸਰੀਆ ਡਿੱਗਣ ਕਾਰਨ ਵਾਪਰਿਆ ਹਾਦਸਾ
ਮਿਲਾਨ (ਦਲਜੀਤ ਮੱਕੜ) : ਰੋਜ਼ੀ ਰੋਟੀ ਅਤੇ ਚੰਗੀ ਜ਼ਿੰਦਗੀ ਦੀ ਭਾਲ ਵਿੱਚ ਬਹੁਤ ਸਾਰੇ ਲੋਕ ਵਿਦੇਸ਼ਾ ਵੱਲ ਜਾਂਦੇ ਹਨ ਪਰ ਕੰਮ 'ਤੇ ਆਉਣ ਜਾਣ ਦੌਰਾਨ ਜਾਂ ਕੰਮ ਦੌਰਾਨ ਹੋਣ ਵਾਲੇ ਹਾਦਸਿਆਂ ਦੌਰਾਨ ਕਾਫ਼ੀ ਨੌਜਵਾਨ ਆਪਣੀ ਜ਼ਿੰਦਗੀ ਗਵਾ ਚੁੱਕੇ ਹਨ।
ਬੀਤੇ ਦਿਨ ਇਟਲੀ ਵਸਦੇ ਭਾਰਤੀਆਂ ਲਈ ਉਸ ਸਮੇਂ ਦੁੱਖ ਭਰੀ ਖ਼ਬਰ ਸਾਹਮਣੇ ਆਈ ਜਦੋਂ 41 ਸਾਲਾ ਭਾਰਤੀ ਨੌਜਵਾਨ ਦੀ ਕੰਮ 'ਤੇ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬਲਕਾਰ ਸਿੰਘ ਇਟਲੀ ਵਿੱਚ ਕਾਫ਼ੀ ਲੰਬੇ ਸਮੇਂ ਤੋਂ ਰਹਿ ਰਿਹਾ ਸੀ ਅਤੇ ਸਰੀਏ ਦਾ ਕੰਮ ਕਰਦਾ ਸੀ। ਬੀਤੇ ਦਿਨ ਕੰਮ ਦੇ ਦੌਰਾਨ ਉਸ 'ਤੇ ਸਰੀਏ ਡਿੱਗਣ ਮਗਰੋਂ ਮੌਤ ਹੋ ਗਈ।
ਇਹ ਵੀ ਪੜ੍ਹੋ: ਪੁੰਛ 'ਚ ਫ਼ੌਜ ਦੇ ਟਰੱਕ 'ਤੇ ਹੋਏ ਅੱਤਵਾਦੀ ਹਮਲੇ 'ਚ 7 ਅੱਤਵਾਦੀ ਸ਼ਾਮਲ : ਰਿਪੋਰਟ
ਇਹ ਹਾਦਸਾ ਬਲਜਾਨੋ ਜ਼ਿਲ੍ਹੇ 'ਚ ਵਾਪਰਿਆ। ਮ੍ਰਿਤਕ ਬਲਕਾਰ ਸਿੰਘ ਹਰਿਆਣਾ ਦੇ ਜ਼ਿਲ੍ਹਾ ਕੈਥਲ ਦਾ ਰਹਿਣ ਵਾਲਾ ਸੀ। ਬਲਕਾਰ ਸਿੰਘ ਇਟਲੀ ਵਿਖੇ ਜਦ ਕਿ ਉਸ ਦਾ ਪਰਿਵਾਰ ਭਾਰਤ ਵਿਚ ਹੀ ਰਹਿੰਦਾ ਸੀ। ਬਲਕਾਰ ਸਿੰਘ ਨਾਲ ਵਾਪਰੇ ਹਾਦਸੇ ਦੀ ਖ਼ਬਰ ਬਾਰੇ ਪਤਾ ਲੱਗਣ ਮਗਰੋਂ ਨਾ ਸਿਰਫ਼ ਪਰਿਵਾਰ ਸਗੋਂ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ 'ਚ ਵੀ ਸੋਗ ਦੀ ਲਹਿਰ ਦੌੜ ਗਈ।