
ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਹੋ ਸਕਦੀ ਹੈ।
ਟੋਰਾਂਟੋ: ਕੈਨੇਡਾ ਦੀ ਟੋਰਾਂਟੋ ਪੁਲਿਸ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ ਸੋਨੇ ਦੀ ਵੱਡੀ ਚੋਰੀ ਦੀ ਜਾਂਚ ਕਰ ਰਹੀ ਹੈ। ਇਹ ਹਵਾਈ ਅੱਡਾ ਅਕਸਰ ਓਨਟਾਰੀਓ ਸੂਬੇ ਤੋਂ ਕੱਢਿਆ ਗਿਆ ਸੋਨਾ ਭੇਜਣ ਲਈ ਵਰਤਿਆ ਜਾਂਦਾ ਹੈ। ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਮਵਾਰ 17 ਅਪ੍ਰੈਲ ਨੂੰ 15 ਮਿਲੀਅਨ ਅਮਰੀਕੀ ਡਾਲਰ ਯਾਨੀ ਇਕ ਅਰਬ ਭਾਰਤੀ ਰੁਪਏ ਤੋਂ ਵੱਧ ਦਾ ਸੋਨਾ ਅਤੇ ਕੀਮਤੀ ਸਮਾਨ ਚੋਰੀ ਹੋ ਗਿਆ।
ਇਹ ਵੀ ਪੜ੍ਹੋ: ਅਮਰੀਕਾ: ਵਰਜੀਨੀਆ ਸੂਬੇ ਦੇ ਸਕੂਲਾਂ ਵਿਚ ਪੜ੍ਹਾਇਆ ਜਾਵੇਗਾ ਸਿੱਖ ਧਰਮ
ਹਵਾਈ ਜਹਾਜ਼ ਦੇ ਜਿਸ ਕੰਟੇਨਰ ਵਿਚ ਇਹ ਕੀਮਤੀ ਸੋਨਾ ਰੱਖਿਆ ਗਿਆ ਸੀ, ਉਹ ਸ਼ਾਮ ਨੂੰ ਏਅਰਪੋਰਟ ਪਹੁੰਚਿਆ, ਜਿਸ ਤੋਂ ਬਾਅਦ ਕੰਟੇਨਰ ਨੂੰ ਕਾਰਲੋ ਹੋਲਡਿੰਗ ਫੈਸਿਲਿਟੀ ਵਿਚ ਲਿਜਾਇਆ ਗਿਆ। ਪੁਲਿਸ ਨੂੰ ਲੱਗਦਾ ਹੈ ਕਿ ਇੱਥੇ ਸੋਨਾ ਚੋਰੀ ਹੋਇਆ ਹੈ। ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਹੋ ਸਕਦੀ ਹੈ। ਇਨ੍ਹਾਂ ਵਿਚ 2011 ਅਤੇ 2012 ਵਿਚ ਗ੍ਰੇਟ ਕੈਨੇਡੀਅਨ ਮੈਪਲ ਸ਼ਰਬਤ ਦੀ ਚੋਰੀ ਵੀ ਸ਼ਾਮਲ ਹੈ, ਜਦੋਂ ਇਕ ਸਟੋਰ ਵਿਚੋਂ ਤਿੰਨ ਹਜ਼ਾਰ ਟਨ ਸ਼ਰਬਤ ਚੋਰੀ ਹੋ ਗਿਆ ਸੀ। ਇਸ ਦੀ ਕੀਮਤ ਲਗਭਗ 18.7 ਮਿਲੀਅਨ ਡਾਲਰ ਸੀ।
ਇਹ ਵੀ ਪੜ੍ਹੋ: ਇੱਕ ਸਾਲ ਵਿਚ ਫੜੀ ਗਈ 1.01 ਲੱਖ ਕਰੋੜ ਰੁਪਏ ਦੀ ਜੀ.ਐਸ.ਟੀ. ਚੋਰੀ, ਪਿਛਲੇ ਸਾਲ ਦੇ ਮੁਕਾਬਲੇ ਦੋ ਗੁਣਾ ਜ਼ਿਆਦਾ
ਪੀਲ ਰੀਜਨਲ ਪੁਲਿਸ ਇੰਸਪੈਕਟਰ ਸਟੀਫਨ ਡੁਵੈਸਟੀਨ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਟੀਮ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਸੋਮਵਾਰ ਦੀ ਘਟਨਾ ਨੂੰ 'ਦੁਰਲੱਭ' ਦੱਸਿਆ ਹੈ ਅਤੇ ਇਹ ਵੀ ਕਿਹਾ ਹੈ ਕਿ ਇਸ ਨੂੰ ਵੱਖਰੇ ਤੌਰ 'ਤੇ ਦੇਖਣ ਦੀ ਲੋੜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੰਟੇਨਰ ਦਾ ਆਕਾਰ ਕਰੀਬ ਪੰਜ ਵਰਗ ਫੁੱਟ ਸੀ ਪਰ ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦਾ ਭਾਰ ਕਿੰਨਾ ਹੈ।
ਇਹ ਵੀ ਪੜ੍ਹੋ: ਅਗ਼ਵਾ ਅਤੇ ਕੁੱਟਮਾਰ ਦੀ ਸ਼ਿਕਾਇਤ 'ਤੇ ਬੋਲੇ ਹਨੀ ਸਿੰਘ - ਮੇਰੇ 'ਤੇ ਲੱਗੇ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ
ਅਧਿਕਾਰੀਆਂ ਨੇ ਇਹ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਕਿ ਇਹ ਕਾਰਗੋ ਕਿਸ ਏਅਰਲਾਈਨ ਤੋਂ ਆਇਆ ਸੀ, ਇਹ ਸੋਨਾ ਕਿੱਥੋਂ ਆਇਆ ਸੀ ਅਤੇ ਕਿੱਥੇ ਜਾਣਾ ਸੀ। ਟੋਰਾਂਟੋ ਸਨ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਪੁਲਿਸ ਦਾ ਮੰਨਣਾ ਹੈ ਕਿ ਇਸ ਪਿੱਛੇ ਸੰਗਠਿਤ ਅਪਰਾਧਿਕ ਸਮੂਹ ਹਨ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਾਰੇ ਕੁੱਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।