Economic Crisis: ਪਾਕਿਸਤਾਨ ਨੇ ਇੱਕ ਹਫ਼ਤੇ ਦੇ ਅੰਦਰ 657 ਅਰਬ ਰੁਪਏ ਦਾ ਕਰਜ਼ਾ ਲਿਆ

By : BALJINDERK

Published : Apr 21, 2024, 12:30 pm IST
Updated : Apr 21, 2024, 12:30 pm IST
SHARE ARTICLE
pakistan
pakistan

Economic Crisis : ਕੁੱਲ ਉਧਾਰ 5.5 ਲੱਖ ਕਰੋੜ ਰੁਪਏ, ਜੂਨ ਤੱਕ 7 ਲੱਖ ਕਰੋੜ ਤੱਕ ਪਹੁੰਚ ਸਕਦਾ ਹੈ ਉਧਾਰ

Economic Crisis: ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਇੱਕ ਹਫ਼ਤੇ ਦੇ ਅੰਦਰ ਬੈਂਕਾਂ ਤੋਂ 657 ਅਰਬ ਪਾਕਿਸਤਾਨੀ ਰੁਪਏ ਉਧਾਰ ਲਏ ਹਨ। ਡਾਨ ਨੇ ਸ਼ਨੀਵਾਰ ਨੂੰ ਆਪਣੀ ਰਿਪੋਰਟ 'ਚ ਇਹ ਖੁਲਾਸਾ ਕੀਤਾ। ਸਰਕਾਰ ਨੇ ਇਹ ਕਰਜ਼ਾ ਆਪਣੇ ਵਧਦੇ ਖਰਚਿਆਂ ਨੂੰ ਪੂਰਾ ਕਰਨ ਲਈ ਲਿਆ ਹੈ। ਸਟੇਟ ਬੈਂਕ ਆਫ਼ ਪਾਕਿਸਤਾਨ (SBP) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 1 ਜੁਲਾਈ, 2023 ਤੋਂ 5 ਅਪ੍ਰੈਲ, 2024 ਤੱਕ ਵਪਾਰਕ ਬੈਂਕਾਂ ਤੋਂ ਸਰਕਾਰੀ ਉਧਾਰ ਰਿਕਾਰਡ 5.5 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

ਇਹ ਵੀ ਪੜੋ : Health Insurance : ਹੁਣ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੀ ਸਿਹਤ ਬੀਮਾ ਕਰਵਾ ਸਕਣਗੇ

ਇਸ ਦੇ ਨਾਲ ਹੀ, 13 ਅਪ੍ਰੈਲ ਨੂੰ ਐਸਬੀਪੀ ਦੀ ਰਿਪੋਰਟ ਦੇ ਅਨੁਸਾਰ, ਵਪਾਰਕ ਬੈਂਕਾਂ ਤੋਂ ਸਰਕਾਰ ਦਾ ਉਧਾਰ 4.8 ਲੱਖ ਕਰੋੜ ਰੁਪਏ ਸੀ। ਇਹ ਦਰਸਾਉਂਦਾ ਹੈ ਕਿ ਸਰਕਾਰ ਨੇ ਇੱਕ ਹਫ਼ਤੇ ਵਿੱਚ ਲਗਭਗ 657 ਅਰਬ ਰੁਪਏ ਦਾ ਕਰਜ਼ਾ ਲਿਆ ਹੈ। ਡਾਨ ਮੁਤਾਬਕ ਇਹ ਵੱਡਾ ਉਧਾਰ ਆਰਥਿਕਤਾ 'ਤੇ ਭਾਰੀ ਬੋਝ ਪਾ ਰਿਹਾ ਹੈ।
ਵਿੱਤੀ ਮਾਹਿਰਾਂ ਦਾ ਮੰਨਣਾ ਹੈ ਕਿ IMF ਨਾਲ ਨਵਾਂ ਸਮਝੌਤਾ ਪਾਕਿਸਤਾਨ ਲਈ ਅੰਤਰਰਾਸ਼ਟਰੀ ਬਾਜ਼ਾਰ ਤੋਂ ਕਰਜ਼ਾ ਲੈਣ ਦਾ ਰਾਹ ਖੋਲ੍ਹ ਸਕਦਾ ਹੈ। ਨਾਲ ਹੀ, ਜੂਨ 2024 ਦੇ ਅੰਤ ਤੱਕ ਉਧਾਰ 7 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ।

ਇਹ ਵੀ ਪੜੋ:Pakistan News : ਪਾਕਿਸਤਾਨ ’ਚ ਔਰਤ ਨੇ ਦਿੱਤਾ ਇੱਕੋ ਸਮੇਂ 4 ਪੁੱਤਰਾਂ ਤੇ 2 ਧੀਆਂ ਨੂੰ ਜਨਮ 

(For more news apart from Pakistan took loan 657 billion rupees with in a week News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement