
ਲੁੱਟ ਦੀ ਨੀਅਤ ਨਾਲ ਨੌਜਵਾਨ ਤੇ ਕੀਤਾ ਗਿਆ ਵਾਰ
ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਲੁੱਟ ਦੀ ਨੀਅਤ ਨਾਲ ਇੱਕ ਜਨਰਲ ਸਟੋਰ ਚਲਾਉਣ ਵਾਲੇ ਇੱਕ ਗੁਜਰਾਤੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਕਿੰਸੁਕ ਪਟੇਲ ਆਨੰਦ ਦੇ ਭਾਦਰਨ ਪਿੰਡ ਦਾ ਵਸਨੀਕ ਸੀ।
Kinshuk Patel
ਪੁਲਿਸ ਨੇ ਸੀਸੀਟੀਵੀ ਫੁਟੇਜ ਵਿਚੋਂ ਦੋ ਵਿਅਕਤੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਮੰਗਲਵਾਰ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 35 ਸਾਲਾ ਕਿੰਸੁਕ ਪਟੇਲ ਨਿਊਯਾਰਕ ਵਿੱਚ ਆਪਣੇ ਪਿਤਾ, ਪਤਨੀ ਅਤੇ ਦੋ ਪੁੱਤਰਾਂ ਨਾਲ ਰਹਿੰਦਾ ਸੀ।
Kinshuk Patel
ਨਿਊਯਾਰਕ ਪੁਲਿਸ ਦੇ ਅਨੁਸਾਰ, ਸਟੋਰ ਦੀ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਕਿੰਸੁਕ ਪਟੇਲ ਸਟੋਰ ਨੂੰ ਬੰਦ ਕਰਕੇ ਘਰ ਜਾਣ ਲੱਗਿਆ ਸੀ। ਇਸ ਦੌਰਾਨ ਦੋ ਕਾਲੇ ਨੌਜਵਾਨ ਆਏ ਅਤੇ ਕੁਝ ਸਮਾਨ ਮੰਗਿਆ। ਜਦੋਂ ਕਿੰਸੁਕ ਨੇ ਸਟੋਰ ਬੰਦ ਹੋਣ ਦੀ ਗੱਲ ਕਹੀ ਤਾਂ ਉਹਨਾਂ ਨੇ ਉਸ ਦੇ ਸਿਰ ਵਿੱਚ ਭਾਰੀ ਚੀਜ਼ ਮਾਰ ਦਿੱਤੀ। ਕਿੰਸੁਕ ਬੇਹੋਸ਼ ਹੋ ਗਿਆ, ਦੋਵੇਂ ਲੁਟੇਰੇ ਨਕਦੀ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਏ।
Kinshuk Patel