South Africa Gold News : ਦੱਖਣੀ ਅਫ਼ਰੀਕਾ ਦੇ ਵਿਦਿਆਰਥੀ ਨੇ ਕੂੜੇ ਦੇ ਪਹਾੜ 'ਚ 24 ਬਿਲੀਅਨ ਡਾਲਰ ਦਾ 'ਅਦਿੱਖ' ਸੋਨਾ ਲੱਭਿਆ

By : BALJINDERK

Published : May 21, 2024, 5:15 pm IST
Updated : May 21, 2024, 5:15 pm IST
SHARE ARTICLE
ਵਿਦਿਆਰਥੀ ਸਟੀਵ ਚਿੰਗਵਾਰੂ
ਵਿਦਿਆਰਥੀ ਸਟੀਵ ਚਿੰਗਵਾਰੂ

South Africa Gold News : ਵਿਦਿਆਰਥੀ ਨੇ ਸੈਂਕੜੇ ਟਨ ਕੂੜੇ ’ਚ ਅਦਿੱਖ ਸੋਨੇ ਦੇ ਭੰਡਾਰ ਦੀ ਖੋਜ ਕੀਤੀ, ਜਿਸਦੀ ਕੀਮਤ ਹੈ 24 ਬਿਲੀਅਨ ਡਾਲਰ 

South Africa Gold News : ਦੱਖਣੀ ਅਫ਼ਰੀਕਾ ਦੇ ਇੱਕ ਮੁੰਡੇ ਨੂੰ ਸੋਨੇ ਦਾ ਬਹੁਤ ਵੱਡਾ ਖਜ਼ਾਨਾ ਮਿਲਿਆ ਹੈ, ਜਿਸ ਦੀ ਭਾਰਤੀ ਮੁਦਰਾ ’ਚ ਕੀਮਤ ਲਗਭਗ 1999 ਅਰਬ ਰੁਪਏ ਦੱਸੀ ਜਾਂਦੀ ਹੈ। ਅਸਲ ਵਿੱਚ, ਇੱਕ ਨੌਜਵਾਨ ਖੋਜਕਾਰ ਨੂੰ ਮਾਸਟਰ ਡਿਗਰੀ ਲਈ ਇੱਕ ਥੀਸਿਸ ਤਿਆਰ ਕਰਨਾ ਸੀ। ਆਪਣੀ ਖੋਜ ਦੌਰਾਨ, ਉਸਨੇ ਆਪਣੇ ਸ਼ਹਿਰ ਜੋਹਾਨਸਬਰਗ ’ਚ ਸੈਂਕੜੇ ਟਨ ਅਦਿੱਖ ਸੋਨੇ ਦੇ ਭੰਡਾਰ ਦੀ ਖੋਜ ਕੀਤੀ, ਜਿਸਦੀ ਕੀਮਤ 24 ਬਿਲੀਅਨ ਡਾਲਰ ਹੈ।

ਇਹ ਵੀ ਪੜੋ:PM Sunak News : ਬ੍ਰਿਟੇਨ ’ਚ 3 ਹਜ਼ਾਰ ਮੌਤਾਂ ਵਾਲੀ ਦਹਾਕਿਆਂ ਪੁਰਾਣੀ ਘਟਨਾ ਲਈ PM ਸੁਨਕ ਨੇ ਮੰਗੀ ਮੁਆਫ਼ੀ

ਯੂਨੀਵਰਸਿਟੀ ਨੇ ਹੁਣ ਉਸ ਦੀ ਡਿਗਰੀ ਨੂੰ ਪੀਐਚਡੀ ਕਰ ਦਿੱਤਾ ਹੈ। ਸਟੈਲਨਬੋਸ਼ ਯੂਨੀਵਰਸਿਟੀ ਦੇ ਵਿਦਿਆਰਥੀ ਸਟੀਵ ਚਿੰਗਵਾਰੂ ਨੇ ਜੋਹਾਨਸਬਰਗ ਦੇ ਮਾਈਨ ਡੰਪ ਨੂੰ ਖੋਜ ਦਾ ਵਿਸ਼ਾ ਬਣਾਇਆ ਹੈ। ਇਹ ਡੰਪ ਸੋਨੇ ਦੀ ਖਾਨ ਦੇ ਕੂੜੇ ਤੋਂ ਬਣਿਆ ਹੈ, ਜੋ ਕਿ ਇੱਕ ਟਿੱਲੇ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ।
ਚਿੰਗਵਾਰ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਇਨ੍ਹਾਂ ਟਿੱਬਿਆਂ ਨੂੰ ਦੇਖਦਾ ਆ ਰਿਹਾ ਹੈ। ਜਦੋਂ ਇੱਥੇ ਤੇਜ਼ ਹਨੇਰੀ ਆਉਂਦੀ ਸੀ ਤਾਂ ਇਨ੍ਹਾਂ ਟਿੱਬਿਆਂ ਦੀ ਧੂੜ ਲੋਕਾਂ ਦੇ ਵਾਲਾਂ, ਕੱਪੜਿਆਂ ਅਤੇ ਗਲਾਂ ਵਿੱਚ ਫਸ ਜਾਂਦੀ ਸੀ। ਜਦੋਂ ਉਹ ਵੱਡਾ ਹੋਇਆ ਤਾਂ ਉਸਨੂੰ ਟੇਲਿੰਗ ਬਾਰੇ ਪਤਾ ਲੱਗਾ। ਟੇਲਿੰਗ ਉਹ ਰਹਿੰਦ-ਖੂੰਹਦ ਸਮੱਗਰੀ ਹੈ ਜੋ ਖਣਿਜਾਂ ਨੂੰ ਕੱਢਣ ਤੋਂ ਬਾਅਦ ਰਹਿੰਦੀ ਹੈ। ਚਿੰਗਵਾਰੂ ਨੇ ਦੱਸਿਆ ਕਿ ਲੋਕ ਪਹਿਲਾਂ ਹੀ ਇਨ੍ਹਾਂ ਟੇਲਾਂ ਤੋਂ ਸੋਨਾ ਕੱਢ ਰਹੇ ਸਨ ਪਰ ਇਸ ਵਿੱਚੋਂ ਸਿਰਫ਼ 30 ਫ਼ੀਸਦੀ ਹੀ ਬਰਾਮਦ ਕੀਤਾ ਜਾ ਰਿਹਾ ਸੀ। ਚਿੰਗਵਾਰੂ ਦਾ ਕਹਿਣਾ ਹੈ ਕਿ ਮੈਂ ਜਾਣਨਾ ਚਾਹੁੰਦਾ ਸੀ ਕਿ ਬਾਕੀ 70 ਫੀਸਦੀ ਕਿੱਥੇ ਹਨ। ਉਹ ਇਸਦਾ ਪਤਾ ਕਿਉਂ ਨਹੀਂ ਲਗਾ ਸਕੇ?

ਇਹ ਵੀ ਪੜੋ:Delhi News : EVM ਬਣਾਉਣ ਵਾਲੀ ਕੰਪਨੀ ਦਾ ਧਮਾਕਾ, 15 ਮਿੰਟਾਂ 'ਚ ਕਮਾਏ 17,500 ਕਰੋੜ  

ਖੋਜ ਵਿੱਚ ਖਾਣਾਂ ਦੇ ਢੇਰਾਂ ਤੋਂ ਨਮੂਨਿਆਂ ਦੀ ਜਾਂਚ ਕੀਤੀ ਗਈ। ਇਹ ਪਤਾ ਲੱਗਾ ਕਿ ਜ਼ਿਆਦਾਤਰ ਸੋਨਾ ਪਾਈਰਾਈਟ ਨਾਮਕ ਖਣਿਜ ਵਿਚ ਛੁਪਿਆ ਹੋਇਆ ਸੀ। ਚਿੰਗਵਾਰੂ ਨੇ ਹਿਸਾਬ ਲਗਾਇਆ ਕਿ ਕੂੜੇ ਦੇ ਇਸ ਪਹਾੜ ਵਿੱਚ 420 ਟਨ ਅਦਿੱਖ ਸੋਨਾ ਲੁਕਿਆ ਹੋਇਆ ਹੈ, ਜਿਸ ਦੀ ਕੀਮਤ 24 ਬਿਲੀਅਨ ਡਾਲਰ ਹੈ। ਉਨ੍ਹਾਂ ਦੀ ਖੋਜ ਦਰਸਾਉਂਦੀ ਹੈ ਕਿ ਇੱਥੇ ਬਹੁਤ ਸਾਰਾ ਸੋਨਾ ਹੈ, ਪਰ ਵੱਡਾ ਸਵਾਲ ਇਹ ਹੈ ਕਿ ਇਸ ਸੋਨੇ ਨੂੰ ਕੱਢਣ ਲਈ ਕੋਈ ਸਸਤੀ ਤਕਨੀਕ ਨਹੀਂ ਹੈ, ਜਿਸ ਨਾਲ ਇਸਨੂੰ ਆਸਾਨੀ ਨਾਲ ਕੱਢਿਆ ਜਾ ਸਕੇ। ਜਦੋਂ ਤੱਕ ਕੋਈ ਕੰਪਨੀ ਇਸ ਵਿੱਚ ਨਿਵੇਸ਼ ਨਹੀਂ ਕਰਦੀ, ਉਦੋਂ ਤੱਕ ਇਸ ਵਿੱਚੋਂ ਸੋਨਾ ਨਹੀਂ ਕੱਢਿਆ ਜਾ ਸਕਦਾ। ਚਿੰਗਵਾਰੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਵੱਡੇ ਲੋਕਾਂ ਨਾਲ ਗੱਲ ਕੀਤੀ ਹੈ। ਸਾਰਿਆਂ ਨੇ ਮੰਨਿਆ ਹੈ ਕਿ ਸੋਨਾ ਕੱਢਣਾ ਮਹਿੰਗਾ ਹੋਵੇਗਾ। ਉਸ ਨੇ ਦਿਲਚਸਪੀ ਦਿਖਾਈ ਹੈ ਅਤੇ ਕਿਹਾ ਹੈ ਕਿ ਇਸ ਤੋਂ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਕੁਝ ਕੰਪਨੀਆਂ ਵੀ ਨਿਵੇਸ਼ ਕਰਨ ਲਈ ਤਿਆਰ ਹਨ।

(For more news apart from South African student finds $24 billion worth of 'invisible' gold in mountain trash News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement