ਟਰੰਪ ਨੇ ਏਂਜੇਲਾ ਮਾਰਕਲ ਵੱਲ ਕੈਂਡੀਜ਼ ਸੁੱਟੀਆਂ 
Published : Jun 21, 2018, 6:17 pm IST
Updated : Jun 21, 2018, 6:17 pm IST
SHARE ARTICLE
donald trump in g-7
donald trump in g-7

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਤੋਂ ਅਮਰੀਕਾ ਦੀ ਸੱਤਾ 'ਤੇ ਬਿਰਾਜਮਾਨ ਹੋਏ ਹਨ, ਉਦੋਂ ਤੋਂ ਹੀ ਕਈ ਗੱਲਾਂ ਨੂੰ ਸੁਰਖ਼ੀਆਂ ਵਿਚ ...

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਤੋਂ ਅਮਰੀਕਾ ਦੀ ਸੱਤਾ 'ਤੇ ਬਿਰਾਜਮਾਨ ਹੋਏ ਹਨ, ਉਦੋਂ ਤੋਂ ਹੀ ਕਈ ਗੱਲਾਂ ਨੂੰ ਸੁਰਖ਼ੀਆਂ ਵਿਚ ਰਹੇ ਹਨ। ਭਾਵੇਂ ਕਿ ਇਹ ਉਹ ਅਪਣੇ ਬਿਆਨਾਂ ਕਰਕੇ ਹੋਣ ਜਾਂ ਫਿਰ ਅਪਣੀਆਂ ਹਰਕਤਾਂ ਦੀ ਵਜ੍ਹਾ ਨਾਲ। ਹੁਣ ਫਿਰ ਕੁੱਝ ਦਿਨ ਪਹਿਲਾਂ ਹੋਏ ਜੀ-7 ਸ਼ਿਖ਼ਰ ਸੰਮੇਲਨ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਇਕ ਅਜ਼ੀਬ ਹਰਕਤ ਸਾਹਮਣੇ ਆਈ ਹੈ, ਜਿਸ ਦੀ ਵਿਸ਼ਵ ਭਰ ਵਿਚ ਆਲੋਚਨਾ ਹੋ ਰਹੀ ਹੈ।

angela markel and trumpangela markel and trumpਪਿਛਲੇ ਦਿਨੀਂ ਹੋਏ ਜੀ-7 ਸ਼ਿਖ਼ਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕਲ ਵੱਲ ਸਟਾਰਬਰੱਸਟ ਕੈਂਡੀਜ਼ (ਟਾਫ਼ੀਆਂ) ਵਗ੍ਹਾ ਕੇ ਮਾਰੀਆਂ। ਇਹ ਸ਼ਿਖ਼ਰ ਸੰਮੇਲਨ ਕੈਨੇਡਾ ਵਿਚ ਕਰਵਾਇਆ ਗਿਆ ਸੀ ਅਤੇ ਇਸ ਵਿਚ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚਕਾਰ ਚੱਲ ਰਹੀ ਵਪਾਰਕ ਲੜਾਈ ਬਾਰੇ ਗੱਲਬਾਤ ਹੋ ਰਹੀ ਸੀ। 

starbrust candystarbrust candyਯੂਰੇਸ਼ੀਆ ਗਰੁੱਪ ਨਾਂ ਦੀ ਫ਼ਰਮ ਦੇ ਰਾਜਨੀਤਕ ਰਿਸਕ ਸਲਾਹਕਾਰ ਪ੍ਰਧਾਨ ਇਆਨ ਬ੍ਰੈਮਰ ਨੇ ਦਾਅਵਾ ਕੀਤਾ ਕਿ ਸੰਮੇਲਨ ਦੇ ਅਖ਼ੀਰ 'ਤੇ ਹੋਰਨਾਂ ਨੇਤਾਵਾਂ ਨੇ ਰਾਸ਼ਟਰਪਤੀ ਟਰੰਪ ਨੂੰ ਸਾਂਝੇ ਬਿਆਨ 'ਤੇ ਦਸਤਖ਼ਤ ਕਰਨ ਲਈ ਕਿਹਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮਝੌਤੇ 'ਤੇ ਹਸਤਾਖ਼ਰ ਕਰਨ ਲਈ ਰਾਜ਼ੀ ਵੀ ਹੋ ਗਏ ਸਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਅਤੇ ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕਲ ਵਿਚਕਾਰ ਹੋਰ ਤਣਾਅ ਪੈਦਾ ਹੋ ਗਿਆ। 

angela markel and trumpangela markel and trumpਮਿਸਟਰ ਬ੍ਰੈਮਰ ਨੇ ਕਿਹਾ ਕਿ ਟਰੰਪ ਉੱਥੇ ਬੈਠੇ ਹੋਏ ਸਨ ਅਤੇ ਉਨ੍ਹਾਂ ਉਨ੍ਹਾਂ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਨ੍ਹਾਂ ਦੇ ਵਿਰੁਧ ਗੈਂਗ ਬਣ ਰਿਹਾ ਹੋਵੇ। ਟਰੰਪ ਨੂੰ ਪਸੰਦ ਨਹੀਂ ਆਇਆ। ਹਾਲਾਂਕਿ ਉਹ ਆਖਰਕਾਰ ਇਸ 'ਤੇ ਦਸਤਖ਼ਤ ਕਰਨ ਲਈ ਰਾਜ਼ੀ ਹੋ ਗਏ ਸਨ। ਬ੍ਰੈਮਰ ਨੇ ਦਸਿਆ “ਇਸ ਤੋਂ ਬਾਅਦ ਟਰੰਪ ਖੜ੍ਹੇ ਹੋਏ, ਉਨ੍ਹਾਂ ਨੇ ਅਪਣਾ ਹੱਥ ਆਪਣੀ ਜੇਬ ਵਿਚ ਪਾਇਆ ਅਤੇ ਉਨ੍ਹਾਂ ਨੇ ਦੋ ਸਟਾਰਬਰੱਸ ਕੈਂਡੀਜ਼ ਬਾਹਰ ਕੱਢੀਆਂ ਤੇ ਮੇਜ਼ 'ਤੇ ਸੁੱਟ ਦਿਤੀਆਂ ਅਤੇ ਕਿਹਾ '' ਏਂਜੇਲਾ ਇੱਥੇ ਇਹ ਨਾ ਕਹੋ ਕਿ ਮੈਂ ਤੁਹਾਨੂੰ ਕਦੇ ਵੀ ਕੁਝ ਨਹੀਂ ਦਿਤਾ।'' ਜਦਕਿ ਮਿਸਟਰ ਟਰੰਪ ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement