
ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਨਾਲ ਹੋਣ ਵਾਲੇ ਸ਼ਿਖ਼ਰ ਸੰਮੇਲਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਰੋਸੇਮੰਦ ਤਾਂ ਹਨ
ਨਵੀਂ ਦਿੱਲੀ : ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਨਾਲ ਹੋਣ ਵਾਲੇ ਸ਼ਿਖ਼ਰ ਸੰਮੇਲਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਰੋਸੇਮੰਦ ਤਾਂ ਹਨ ਪਰ ਉਨ੍ਹਾਂ ਨਾਲ ਹੀ ਇਹ ਵੀ ਸਪੱਸ਼ਟ ਕਰ ਦਿਤਾ ਹੈ ਕਿ ਜੇਕਰ ਦੋਵੇਂ ਨੇਤਾਵਾਂ ਵਿਚਕਾਰ ਹੋਣ ਵਾਲੀ ਇਹ ਮੀਅਿੰਗ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿਚ ਨਾਕਾਮ ਰਹੀ ਤਾਂ ਉਹ ਮੀਟਿੰਗ ਤੋਂ ਉਠ ਕੇ ਆ ਜਾਣਗੇ।
Kim Jong-un meeting between Donald Trump
ਟਰੰਪ ਨੇ ਕਿਹਾ ਕਿ ਉਹ ਕੋਰੀਆਈ ਪ੍ਰਾਯਦੀਪ ਵਿਚ ਹਥਿਆਰਬੰਦੀ 'ਤੇ ਚਰਚਾ ਕਰਨ ਲਈ ਆਉਣ ਵਾਲੇ ਹਫ਼ਤਿਆਂ ਵਿਚ ਕਿਮ ਜੋਂਗ ਉਨ ਦੇ ਨਾਲ ਮੁਲਾਕਾਤ ਕਰਨਗੇ। ਟਰੰਪ ਨੇ ਫਲੋਰੀਡਾ ਦੇ ਮਾਰ-ਏ-ਲਾਗੋ ਵਿਚ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਸਾਂਝੇ ਤੌਰ 'ਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਸਾਨੂੰ ਲੱਗੇਗਾ ਕਿ ਇਹ ਸਫ਼ਲਤਾਪੂਰਵਕ ਹੋ ਰਿਹਾ ਹੈ ਤਾਂ ਅਸੀਂ ਨਹੀਂ ਕਰਾਂਗੇ, ਜੇਕਰ ਮੈਨੂੰ ਲਗਦਾ ਹੈ ਕਿ ਮੀਟਿੰਗ ਨਾਲ ਕੋਈ ਨਤੀਜਾ ਨਿਕਲਣ ਜਾ ਰਿਹਾ ਤਾਂ ਅਸੀਂ ਨਹੀਂ ਜਾਵਾਂਗੇ।
Kim Jong-un meeting between Donald Trump
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਮੀਟਿੰਗ ਵਿਚ ਕੋਈ ਨਤੀਜਾ ਨਹੀਂ ਨਿਕਲੇਗਾ ਤਾਂ ਮੈਂ ਆਦਰ ਸਾਹਿਤ ਉਠ ਕੇ ਮੀਟਿੰਗ ਤੋਂ ਬਾਹਰ ਆ ਜਾਵਾਂਗਾ ਅਤੇ ਫਿਰ ਉਹੀ ਕਰਾਂਗਾ ਜੋ ਅਸੀਂ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਇਕ ਹੀ ਦਿਨ ਪਹਿਲਾਂ ਡੋਨਾਲਡ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਸੀ ਕਿ ਉਹ ਜੂਨ ਜਾਂ ਉਸ ਤੋਂ ਪਹਿਲਾਂ ਕਿਮ ਨਾਲ ਮੁਲਾਕਾਤ ਕਰ ਸਕਦੇ ਹਨ।
Kim Jong-un meeting between Donald Trump
ਦੋਹੇ ਦੇਸ਼ਾਂ ਦੇ ਨੇਤਾ ਮੀਟਿੰਗ ਲਈ ਪੰਜ ਵੱਖ-ਵੱਖ ਸਥਾਨਾਂ 'ਤੇ ਵਿਚਾਰ ਕਰ ਰਹੇ ਹਨ ਪਰ ਇਨ੍ਹਾਂ ਵਿਚੋਂ ਕੋਈ ਅਮਰੀਕਾ ਵਿਚ ਨਹੀਂ ਹੈ। ਟਰੰਪ ਨੇ ਉਮੀਦ ਪ੍ਰਗਟਾਈ ਕਿ ਇਹ ਮੀਟਿੰਗ ਸਫ਼ਲ ਰਹੇਗੀ ਅਤੇ ਇਸ ਨੂੰ ਅਸੀਂ ਉਤਸ਼ਾਹਿਤ ਹਾਂ।