
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਵਿਚਕਾਰ ਗੱਲਬਾਤ ਦਾ ਮੁੱਦਾ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ...
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਵਿਚਕਾਰ ਗੱਲਬਾਤ ਦਾ ਮੁੱਦਾ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਜੇਕਰ ਸਿੰਗਾਪੁਰ ਵਿਚ ਇਹ ਗੱਲਬਾਤ ਸਫ਼ਲ ਰਹਿੰਦੀ ਹੈ ਤਾਂ ਉਹ ਕਿਮ ਜੋਂਗ ਉਨ ਨੂੰ ਅਮਰੀਕਾ ਆਉਣ ਦਾ ਸੱਦਾ ਦੇਣਗੇ। ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਚ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਨਾਲ ਸਾਂਝੀ ਗੱਲਬਾਤ ਵਿਚ ਕਿਹਾ ਕਿ ਹੋ ਸਕਦਾ ਹੈ ਕਿ ਅਗਲੀ ਮੁਲਾਕਾਤ ਵਾਈਟ ਹਾਊਸ ਵਿਚ ਹੋਵੇ। kim jongਪੱਤਰਕਾਰਾਂ ਵਲੋਂ ਪੁਛੇ ਸਵਾਲ ਤੋਂ ਬਾਅਦ ਉਨ੍ਹਾਂ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਜੇਕਰ ਸਭ ਕੁੱਝ ਠੀਕ ਰਹਿੰਦਾ ਹੈ ਤਾਂ ਮੈਨੂੰ ਲਗਦਾ ਹੈ ਕਿ ਮੈਂ ਉਨ੍ਹਾਂ ਨੂੰ ਅਮਰੀਕਾ ਆਉਣ ਦਾ ਸੱਦਾ ਦੇਵਾਂਗਾ। ਮੈਨੂੰ ਲਗਦਾ ਹੈ ਕਿ ਉਹ ਵੀ ਇਸ ਦੇ ਪੱਖ ਵਿਚ ਹੋਣਗੇ। ਟਰੰਪ ਨੇ ਕਿਮ ਜੋਂਗ ਉਨ ਦੇ ਨਾਲ ਅਗਾਮੀ ਮੀਟਿੰਗ ਸਬੰਧੀ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਮੀਟਿੰਗ ਸਫ਼ਲ ਹੋਣ ਜਾ ਰਹੀ ਹੈ। ਮੈਨੂੰ ਨਹੀਂ ਲਗਦਾ ਕਿ ਇਹ ਸਿਰਫ਼ ਇਕ ਮੀਟਿੰਗ ਤਕ ਹੀ ਸੀਮਤ ਰਹੇਗੀ, ਇਹ ਕਈ ਦਹਾਕਿਆਂ ਤਕ ਚੱਲਣ ਵਾਲਾ ਹੈ।
Donald Trump,kim jongਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਕਿ ਉਹ 12 ਜੂਨ ਨੂੰ ਸਿੰਗਾਪੁਰ ਵਿਚ ਇਤਿਹਾਸਕ ਸ਼ਿਖ਼ਰ ਸੰਮੇਲਨ ਦੌਰਾਨ ਉਤਰ ਕੋਰੀਆਹੀ ਨੇਤਾ ਕਿਮ ਜੋਂਗ ਉਨ ਨੂੰ ਮਿਲਣਗੇ। ਡੋਨਾਲਡ ਟਰੰਪ ਵਲੋਂ ਇਹ ਐਲਾਨ ਉਤਰੀ ਕੋਰੀਆ ਦੇ ਦੂਤਾਵਾਸ ਅਧਿਕਾਰੀ ਕਿਮ ਜੋਂਗ ਚੋਲ ਦੇ ਨਾਲ ਵਾਈਟ ਹਾਊਸ ਦੇ ਓਵਲ ਦਫ਼ਤਰ ਵਿਚ ਦੋ ਘੰਟੇ ਦੀ ਮੀਟਿੰਗ ਤੋਂ ਬਾਅਦ ਆਈ ਹੈ। ਦਸ ਦਈਏ ਕਿ ਕੁੱਝ ਸਮਾਂ ਪਹਿਲਾਂ ਉਤਰੀ ਕੋਰੀਆ ਵਲੋਂ ਲਗਾਤਾਰ ਪਰਮਾਣੂ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਜਾ ਰਿਹਾ ਸੀ ਅਤੇ ਲਗਾਤਾਰ ਅਮਰੀਕਾ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਜਾ ਰਹੀ ਸੀ ਪਰ ਹੁਣ ਅਮਰੀਕਾ ਨੇ ਵੀ ਕਿਮ ਜੋਂਗ ਲਈ ਅਪਣੇ ਰੁਖ 'ਚ ਨਰਮੀ ਦਿਖਾਈ ਹੈ।
White Houseਇਸ ਨੂੰ ਵਿਸ਼ਵ ਸ਼ਾਂਤੀ ਲਈ ਚੰਗਾ ਸੰਕੇਤ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨਾਲ ਗੱਲਬਾਤ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਵਿਚਕਾਰ ਬੀਤੇ ਕਾਫੀ ਸਮੇਂ ਤੋਂ ਤਿੱਖੀ ਬਿਆਨਬਾਜ਼ੀ ਚੱਲਦੀ ਆਈ ਹੈ ਤੇ ਦੋਵੇਂ ਇਕ ਦੂਜੇ ਨੂੰ ਪਾਗਲ ਤੇ ਸਨਕੀ ਤਕ ਆਖ ਚੁੱਕੇ ਹਨ। ਨਾਰਥ ਕੋਰੀਆ ਵਲੋਂ ਕੀਤੇ ਮਿਜ਼ਾਇਲ ਪ੍ਰੀਖਣਾਂ ਤੋਂ ਬਾਅਦ ਟਰੰਪ ਨੇ ਕਈ ਵਾਰ ਕਿਮ ਨੂੰ 'ਰਾਕੇਟ ਮੈਨ' ਕਿਹਾ ਹੈ।
Olympics Gamesਟਰੰਪ ਨੇ ਕਿਹਾ ਕਿ ਉੱਤਰ ਕੋਰੀਆ ਤੇ ਦੱਖਣੀ ਕੋਰੀਆ ਫਿਲਹਾਲ ਆਉਣ ਵਾਲੇ ਪਿਓਂਗਯਾਂਗ ਵਿੰਟਰ ਓਲੰਪਿਕ ਖੇਡਾਂ ਦੇ ਬਾਰੇ ਗੱਲਬਾਤ ਕਰ ਰਹੇ ਹਨ, ਇਹ ਇਕ ਵੱਡੀ ਸ਼ੁਰੂਆਤ ਹੈ। ਜੇਕਰ ਮੈਂ ਇਸ 'ਚ ਸ਼ਾਮਲ ਨਹੀਂ ਹੁੰਦਾ ਤਾਂ ਇਸ ਵੇਲੇ ਓਲੰਪਿਕ ਬਾਰੇ ਗੱਲ ਨਾ ਹੋ ਰਹੀ ਹੁੰਦੀ। ਦੱਸਣਯੋਗ ਹੈ ਕਿ ਦੋਵਾਂ ਏਸ਼ੀਆਈ ਦੇਸ਼ਾਂ ਦੇ ਵਿਚਕਾਰ 9 ਜਨਵਰੀ ਨੂੰ ਉੱਚ ਪੱਧਰੀ ਗੱਲਬਾਤ ਦਾ ਰਸਤਾ ਖੁੱਲ੍ਹਣ ਲਈ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਵਿਚਕਾਰ ਸ਼ੁਰੂਆਤੀ ਪੱਧਰ 'ਤੇ ਗੱਲਬਾਤ ਹੋਈ ਸੀ। ਇਸ ਐਲਾਨ ਤੋਂ ਕੁਝ ਘੰਟੇ ਪਹਿਲਾਂ ਹੀ ਅਮਰੀਕਾ ਤੇ ਦੱਖਣੀ ਕੋਰੀਆ ਦੇ ਵਿਚਕਾਰ ਹੋਣ ਵਾਲੇ ਇਕ ਜੰਗੀ ਅਭਿਆਸ ਨੂੰ ਟਾਲਣ ਦੀ ਖ਼ਬਰ ਵੀ ਆਈ ਸੀ।