
ਜਾਂਚ ਰਿਪੋਰਟ 'ਚ ਨੈਗੇਟਿਵ ਪਾਏ ਗਏ ਕਰਮਚਾਰੀਆਂ ਨੂੰ ਵੀ ਫੈਕਟਰੀ ਕੰਪਲੈਕਸ 'ਚ ਹੀ ਇਕਾਂਤਵਾਸ ਰੱਖਿਆ ਗਿਆ
ਕੋਲੰਬੋ-ਸ਼੍ਰੀਲੰਕਾ 'ਚ ਇਕ ਫੈਕਟਰੀ 'ਚ ਕੰਮ ਕਰਨ ਵਾਲੇ 90 ਤੋਂ ਵਧੇਰੇ ਭਾਰਤੀ ਕਰਮਚਾਰੀ ਸੋਮਵਾਰ ਨੂੰ ਕੋਰੋਨੀ ਵਾਇਰਸ ਨਾਲ ਪੀੜਤ ਪਾਏ ਗਏ ਹਨ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉੱਤਰੀ ਕੋਲੰਬੋ ਦੇ ਉਪਨਗਰ ਵਤਾਲਾ ਸਥਿਤ ਫੈਕਟਰੀ ਦੇ 120 ਕਰਮਚਾਰੀਆਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ ਜਿਨ੍ਹਾਂ 'ਚ 90 ਤੋਂ ਵਧੇਰੇ ਭਾਰਤੀ ਹਨ।
ਇਹ ਵੀ ਪੜ੍ਹੋ-ਇਸ ਸਾਲ ਵੀ ਕੋਰੋਨਾ ਕਾਰਨ ਅਮਰਨਾਥ ਯਾਤਰਾ ਹੋਈ ਰੱਦ
Coronavirus
ਜਾਨ ਹਪਕਿੰਸ ਯੂਨੀਵਰਸਿਟੀ ਮੁਤਾਬਕ ਸ਼੍ਰੀਲੰਕਾ 'ਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ 2 ਲੱਖ 39 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਸਨ ਜਦਕਿ ਇਸ ਬੀਮਾਰੀ ਕਾਰਨ 2581 ਲੋਕਾਂ ਦੀ ਮੌਤ ਹੋ ਚੁੱਕੀ ਹੈ।ਸਥਾਨਕ ਮੀਡੀਆ ਮੁਤਾਬਕ ਫੈਕਟਰੀ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਨਾਲ ਹੀ ਜਾਂਚ ਰਿਪੋਰਟ 'ਚ ਨੈਗੇਟਿਵ ਪਾਏ ਗਏ ਕਰਮਚਾਰੀਆਂ ਨੂੰ ਵੀ ਫੈਕਟਰੀ ਕੰਪਲੈਕਸ 'ਚ ਹੀ ਇਕਾਂਤਵਾਸ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ-ਕੈਨੇਡਾ ਦੇ ਓਨਟਾਂਰੀਓ ਸੂਬੇ 'ਚ 3 ਪੰਜਾਬੀ ਮੰਤਰੀ ਮੰਡਲ 'ਚ ਸ਼ਾਮਲ
Coronavirus
ਯੂਨੀਅਨ ਦੇ ਪਬਲਿਕ ਹੈਲਥ ਇੰਸਪੈਕਸ਼ਨ ਦੇ ਸਕੱਤਰ ਮਹਿੰਦਰ ਬਾਲਾਸੂਰਯਾ ਨੇ ਕਿਹਾ ਕਿ ਜਾਂਚ ਲਈ ਐਤਵਾਰ ਨੂੰ ਕਰੀਬ 192 ਕਰਮਚਾਰੀਆਂ ਦੇ ਨਮੂਨੇ ਲਏ ਗਏ ਸਨ ਜਿਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਹਨ। ਉਨ੍ਹਾਂ ਨੇ ਕਿਹਾ ਕਿ ਪੀੜਤ ਪਾਏ ਗਏ 30 ਕਰਮਚਾਰੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬਾਲਾਸੂਰਯਾ ਨੇ ਕਿਹਾ ਕਿ ਵਾਇਰਸ ਦੇ ਡੈਲਟਾ ਰੂਪ ਦਾ ਪਤਾ ਲਾਉਣ ਲਈ ਪੀੜਤ ਕਰਮਚਾਰੀਆਂ ਦੇ ਨਮੂਨੇ ਇਕੱਠੇ ਕੀਤੇ ਗਏ ਹਨ ਕਿਉਂਕਿ ਡੈਲਟਾ ਰੂਪ ਬੇਹਦ ਤੇਜ਼ੀ ਨਾਲ ਫੈਲਦਾ ਹੈ। ਕੋਲੰਬੋ ਦੇ ਦੋ ਇਲਾਕਿਆਂ 'ਚ ਡੈਲਟਾ ਰੂਪ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ-ਓਡੀਸ਼ਾ 'ਚ 51 ਸਾਲਾ ਵਿਅਕਤੀ ਨੂੰ 30 ਮਿੰਟਾਂ ਬਾਅਦ ਹੀ ਦੇ ਦਿੱਤੀ ਗਈ ਕੋਰੋਨਾ ਟੀਕੇ ਦੀ ਦੂਜੀ ਖੁਰਾਕ