Kim Jong Un and Putin News: ਪੁਤਿਨ ਨੇ ਕਿਮ ਜੋਂਗ ਨੂੰ ਗਿਫਟ ਕੀਤੀ ਲਗਜ਼ਰੀ ਕਾਰ, ਬਦਲੇ 'ਚ ਮਿਲਿਆ ਇਹ ਖ਼ਾਸ ਤੋਹਫਾ
Published : Jun 21, 2024, 3:22 pm IST
Updated : Jun 21, 2024, 3:22 pm IST
SHARE ARTICLE
Putin Gets Two Dogs As Gift From Kim Jong Un During Visit
Putin Gets Two Dogs As Gift From Kim Jong Un During Visit

ਇਨ੍ਹਾਂ ਦੋਵਾਂ ਦੀ ਦੋਸਤੀ 'ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਅਜਿਹੇ 'ਚ ਉਨ੍ਹਾਂ ਵਲੋਂ ਦਿਤੇ ਗਏ ਤੋਹਫੇ ਦੀ ਵੀ ਚਰਚਾ ਹੋ ਰਹੀ ਹੈ।

Kim Jong Un and Putin News: ਵਲਾਦੀਮੀਰ ਪੁਤਿਨ ਨੇ ਪਿਓਂਗਯਾਂਗ ਦੀ ਅਪਣੀ ਇਤਿਹਾਸਕ ਰਾਜ ਯਾਤਰਾ ਦੌਰਾਨ ਅਪਣੇ ਪ੍ਰਮੁੱਖ ਦੋਸਤ ਕਿਮ ਜੋਂਗ-ਉਨ ਨੂੰ ਇਕ ਨਵੀਂ ਲਗਜ਼ਰੀ ਲਿਮੋਜ਼ਿਨ ਕਾਰ ਤੋਹਫੇ ਵਿਚ ਦਿਤੀ। ਇਹ ਕਾਰ ਕਾਫ਼ੀ ਲਗਜ਼ਰੀ ਅਤੇ ਐਡਵਾਂਸ ਹੈ। ਬਦਲੇ ਵਿਚ ਕਿਮ ਜੋਂਗ ਉਨ ਨੇ ਪੁਤਿਨ ਨੂੰ ਉੱਤਰੀ ਕੋਰੀਆ ਦੇ ਸ਼ਿਕਾਰੀ ਕੁੱਤਿਆਂ ਦਾ ਇਕ ਜੋੜਾ ਦਿਤਾ। ਇਨ੍ਹਾਂ ਦੋਵਾਂ ਦੀ ਦੋਸਤੀ 'ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਅਜਿਹੇ 'ਚ ਉਨ੍ਹਾਂ ਵਲੋਂ ਦਿਤੇ ਗਏ ਤੋਹਫੇ ਦੀ ਵੀ ਚਰਚਾ ਹੋ ਰਹੀ ਹੈ।

ਇਹ ਲਗਜ਼ਰੀ ਕਾਰ ਕਾਫੀ ਐਡਵਾਂਸ ਹੈ। ਇਸ 'ਚ 4.4 ਲੀਟਰ ਦਾ ਟਵਿਨ ਟਰਬੋ V9 ਇੰਜਣ ਹੈ, ਜੋ ਹਾਈਬ੍ਰਿਡ ਤਕਨੀਕ ਨਾਲ ਲੈਸ ਹੈ। ਇਹ ਇੰਜਣ 598 bhp ਦੀ ਪਾਵਰ ਅਤੇ 880 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਬੁਲੇਟ ਪਰੂਫ ਹੋਣ ਤੋਂ ਇਲਾਵਾ ਇਹ ਵਾਹਨ ਰਸਾਇਣਕ ਹਥਿਆਰਾਂ ਅਤੇ ਮਿਜ਼ਾਈਲ ਹਮਲਿਆਂ ਦਾ ਟਾਕਰਾ ਕਰਨ ਦੇ ਸਮਰੱਥ ਵੀ ਹੋ ਸਕਦਾ ਹੈ।

ਇਹ ਇਕ ਅਜਿਹੀ ਗੱਡੀ ਹੈ ਜਿਸ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੈ। ਹਾਲਾਂਕਿ, ਇਹ LED ਲਾਈਟਾਂ, ਵਾਈ-ਫਾਈ, ਵਾਇਰਲੈੱਸ ਚਾਰਜਰ, ਆਰਾਮਦਾਇਕ ਸੀਟਾਂ, ਵੱਡੀ ਸਕ੍ਰੀਨ, ਐਮਰਜੈਂਸੀ ਕਾਲ ਸਪੋਰਟ ਅਤੇ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ ਸਮੇਤ ਬਹੁਤ ਸਾਰੀਆਂ ਮਿਆਰੀ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਨਾਲ ਮਿਲਦੀ ਹੈ।

ਇਸ ਮਗਰੋਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ 2 ਪੁੰਗਸਾਨ ਕੁੱਤੇ ਤੋਹਫੇ 'ਚ ਦਿਤੇ ਹਨ। ਇਹ ਬਹੁਤ ਖਾਸ ਸ਼ਿਕਾਰੀ ਕੁੱਤੇ ਹਨ। ਇਹ ਕੁੱਤੇ ਪੁੰਗਸਾਨ ਨਸਲ ਦੇ ਹਨ, ਜੋ ਸਿਰਫ਼ ਉੱਤਰੀ ਕੋਰੀਆ ਵਿਚ ਹੀ ਪਾਏ ਜਾਂਦੇ ਹਨ। ਇਹ ਕੁੱਤੇ ਬਹੁਤ ਦਲੇਰ ਅਤੇ ਵਹਿਸ਼ੀ ਮੰਨੇ ਜਾਂਦੇ ਹਨ। ਉੱਤਰੀ ਕੋਰੀਆ ਦੇ ਲੋਕ ਇਨ੍ਹਾਂ ਕੁੱਤਿਆਂ ਦੀ ਵਰਤੋਂ ਸ਼ਿਕਾਰ ਲਈ ਕਰਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement