Vladimir Putin News: ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਵਲਾਦੀਮੀਰ ਪੁਤਿਨ; ਮਿਲੀਆਂ 88% ਵੋਟਾਂ
Published : Mar 18, 2024, 9:32 am IST
Updated : Mar 18, 2024, 9:32 am IST
SHARE ARTICLE
Putin leading in Presidential Election with 88 % of vote
Putin leading in Presidential Election with 88 % of vote

ਕਿਹਾ, ਜੇਕਰ ਅਮਰੀਕਾ ਦੀ ਅਗਵਾਈ ਵਾਲੀ ਫੌਜੀ ਸੰਸਥਾ ਨਾਟੋ ਅਤੇ ਰੂਸ ਆਹਮੋ-ਸਾਹਮਣੇ ਹੋਏ ਤਾਂ ਦੁਨੀਆ ਤੀਜੇ ਵਿਸ਼ਵ ਯੁੱਧ ਤੋਂ ਇਕ ਕਦਮ ਦੂਰ ਹੋਵੇਗੀ

Vladimir Putin News: ਵਲਾਦੀਮੀਰ ਪੁਤਿਨ ਲਗਾਤਾਰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ। 15-17 ਮਾਰਚ ਨੂੰ ਹੋਈ ਵੋਟਿੰਗ ਵਿਚ ਪੁਤਿਨ ਨੂੰ 88% ਵੋਟਾਂ ਮਿਲੀਆਂ। ਉਸ ਦੇ ਵਿਰੋਧੀ ਨਿਕੋਲੇ ਖਾਰੀਤੋਨੋਵ ਨੂੰ 4% ਵੋਟਾਂ ਮਿਲੀਆਂ। ਵਲਾਦਿਸਲਾਵ ਦਾਵਾਨਕੋਵ ਅਤੇ ਲਿਓਨਿਡ ਸਲੂਟਸਕੀ ਤੀਜੇ ਅਤੇ ਚੌਥੇ ਸਥਾਨ 'ਤੇ ਰਹੇ।

ਨਤੀਜਿਆਂ ਦੇ ਐਲਾਨ ਤੋਂ ਬਾਅਦ ਪੁਤਿਨ ਨੇ ਕਿਹਾ- ਹੁਣ ਰੂਸ ਹੋਰ ਵੀ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣ ਜਾਵੇਗਾ। ਉਨ੍ਹਾਂ ਰੂਸ-ਨਾਟੋ ਵਿਵਾਦ 'ਤੇ ਵੀ ਚਰਚਾ ਕੀਤੀ ਅਤੇ ਕਿਹਾ-ਕਿ ਜੇਕਰ ਅਮਰੀਕਾ ਦੀ ਅਗਵਾਈ ਵਾਲੀ ਫੌਜੀ ਸੰਸਥਾ ਨਾਟੋ ਅਤੇ ਰੂਸ ਆਹਮੋ-ਸਾਹਮਣੇ ਆ ਜਾਂਦੇ ਹਨ ਤਾਂ ਦੁਨੀਆ ਤੀਜੇ ਵਿਸ਼ਵ ਯੁੱਧ ਤੋਂ ਇਕ ਕਦਮ ਦੂਰ ਹੋਵੇਗੀ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਅਜਿਹਾ ਕੁੱਝ ਚਾਹੁੰਦਾ ਹੋਵੇਗਾ।

ਪੁਤਿਨ ਸਾਲ 2000 ਵਿਚ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਸਨ। ਉਹ 2008 ਤਕ ਇਸ ਅਹੁਦੇ 'ਤੇ ਰਹੇ। 2012 ਵਿਚ ਤਤਕਾਲੀ ਰਾਸ਼ਟਰਪਤੀ ਮੇਦਵੇਦੇਵ ਨੇ ਅਪਣੀ ਪਾਰਟੀ ਨੂੰ ਇਕ ਵਾਰ ਫਿਰ ਪੁਤਿਨ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕਰਨ ਲਈ ਕਿਹਾ। ਇਸ ਤੋਂ ਬਾਅਦ ਪੁਤਿਨ ਨੇ 2012 ਦੀਆਂ ਚੋਣਾਂ ਜਿੱਤੀਆਂ ਅਤੇ ਸੱਤਾ 'ਚ ਵਾਪਸੀ ਕੀਤੀ। ਉਦੋਂ ਤੋਂ ਲੈ ਕੇ ਹੁਣ ਤਕ ਉਹ ਰਾਸ਼ਟਰਪਤੀ ਦੇ ਅਹੁਦੇ 'ਤੇ ਕਾਬਜ਼ ਹਨ।

ਰੂਸੀ ਸੰਵਿਧਾਨ ਵਿਚ ਲਿਖਿਆ ਹੈ ਕਿ ਕੋਈ ਵੀ ਵਿਅਕਤੀ ਲਗਾਤਾਰ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਬਣ ਸਕਦਾ। ਇਸ ਕਾਰਨ 8 ਮਈ 2008 ਨੂੰ ਪੁਤਿਨ ਨੇ ਅਪਣੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਨੂੰ ਰੂਸ ਦਾ ਰਾਸ਼ਟਰਪਤੀ ਬਣਾ ਦਿਤਾ ਅਤੇ ਖੁਦ ਪ੍ਰਧਾਨ ਮੰਤਰੀ ਬਣ ਗਏ। ਨਵੰਬਰ 2008 ਵਿਚ, ਦਮਿਤਰੀ ਨੇ ਰਾਸ਼ਟਰਪਤੀ ਦੀ ਮਿਆਦ 4 ਤੋਂ ਵਧਾ ਕੇ 6 ਸਾਲ ਕਰਨ ਲਈ ਸੰਵਿਧਾਨ ਵਿਚ ਸੋਧ ਕੀਤੀ।

ਇਸ ਤੋਂ ਬਾਅਦ 2012 'ਚ ਪੁਤਿਨ ਫਿਰ ਤੋਂ ਰੂਸ ਦੇ ਰਾਸ਼ਟਰਪਤੀ ਬਣੇ। ਉਸ ਨੇ ਰਾਸ਼ਟਰਵਾਦ ਨੂੰ ਲਗਾਤਾਰ ਅੱਗੇ ਵਧਾਇਆ ਅਤੇ ਦੇਸ਼ ਦੇ ਲੋਕਾਂ ਨੂੰ ਸੋਵੀਅਤ ਯੂਨੀਅਨ ਦਾ ਪ੍ਰਭਾਵ ਵਾਪਸ ਲੈਣ ਦੇ ਸੁਪਨੇ ਦਿਖਾਏ। 2014 ਵਿਚ, ਪੁਤਿਨ ਨੇ ਕ੍ਰੀਮੀਆ ਉਤੇ ਹਮਲਾ ਕਰ ਕੇ ਉਸ ਨੂੰ ਅਪਣੇ ਨਾਲ ਮਿਲਾ ਲਿਆ। ਜਨਵਰੀ 2020 ਵਿਚ, ਪੁਤਿਨ ਨੇ ਇਕ ਸੰਵਿਧਾਨਕ ਸੋਧ ਦੁਆਰਾ ਦੋ-ਮਿਆਦ ਦੀ ਰਾਸ਼ਟਰਪਤੀ ਸੀਮਾ ਨੂੰ ਖਤਮ ਕਰ ਦਿਤਾ। ਇਸ ਨੂੰ ਸਹੀ ਸਾਬਤ ਕਰਨ ਲਈ ਪੁਤਿਨ ਨੇ ਰਾਏਸ਼ੁਮਾਰੀ ਕਰਵਾਈ। ਇਸ ਨਾਲ ਪੁਤਿਨ ਲਈ 2036 ਤਕ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ਼ ਹੋ ਗਿਆ। ਇਸ ਨਾਲ ਪੁਤਿਨ ਲਗਭਗ ਤਿੰਨ ਦਹਾਕਿਆਂ ਤਕ ਸੋਵੀਅਤ ਸੰਘ 'ਤੇ ਸ਼ਾਸਨ ਕਰਨ ਵਾਲੇ ਸਟਾਲਿਨ ਤੋਂ ਅੱਗੇ ਹੋ ਜਾਣਗੇ।

ਰੂਸ ਦੀ ਸਿਆਸੀ ਪ੍ਰਣਾਲੀ

ਰੂਸ ਦੀ ਸੰਸਦ ਜਿਸ ਨੂੰ ਫੈਡਰਲ ਅਸੈਂਬਲੀ ਕਿਹਾ ਜਾਂਦਾ ਹੈ, ਦੇ ਵੀ ਭਾਰਤ ਵਾਂਗ ਦੋ ਹਿੱਸੇ ਹਨ। ਉਪਰਲੇ ਸਦਨ ਨੂੰ ਫੈਡਰੇਸ਼ਨ ਦੀ ਕੌਂਸਲ ਕਿਹਾ ਜਾਂਦਾ ਹੈ ਅਤੇ ਹੇਠਲੇ ਸਦਨ ਨੂੰ ਸਟੇਟ ਡੂਮਾ ਕਿਹਾ ਜਾਂਦਾ ਹੈ। ਰੂਸ ਵਿਚ ਰਾਸ਼ਟਰਪਤੀ ਦਾ ਅਹੁਦਾ ਸੱਭ ਤੋਂ ਸ਼ਕਤੀਸ਼ਾਲੀ ਹੈ। ਭਾਰਤ ਵਿਚ ਪ੍ਰਧਾਨ ਮੰਤਰੀ ਦੀ ਭੂਮਿਕਾ ਰੂਸ ਵਿਚ ਰਾਸ਼ਟਰਪਤੀ ਦੇ ਬਰਾਬਰ ਹੁੰਦੀ ਹੈ। ਸੱਤਾ ਦੇ ਨਾਂ 'ਤੇ ਦੂਜਾ ਸੱਭ ਤੋਂ ਸ਼ਕਤੀਸ਼ਾਲੀ ਵਿਅਕਤੀ ਪ੍ਰਧਾਨ ਮੰਤਰੀ ਹੈ, ਤੀਜਾ ਸੱਭ ਤੋਂ ਸ਼ਕਤੀਸ਼ਾਲੀ ਵਿਅਕਤੀ ਫੈਡਰਲ ਕੌਂਸਲ (ਉੱਪਰ ਸਦਨ) ਦਾ ਚੇਅਰਮੈਨ ਹੈ।  

ਫੋਰਬਸ ਮੁਤਾਬਕ ਵਲਾਦੀਮੀਰ ਪੁਤਿਨ ਨੂੰ 2013 ਤੋਂ 2016 ਤਕ ਲਗਾਤਾਰ ਚਾਰ ਵਾਰ ਦੁਨੀਆਂ ਦਾ ਸੱਭ ਤੋਂ ਤਾਕਤਵਰ ਵਿਅਕਤੀ ਐਲਾਨਿਆ ਗਿਆ ਸੀ। ਵਲਾਦੀਮੀਰ ਪੁਤਿਨ ਨੂੰ ਰੂਸ ਦਾ ਸੱਭ ਤੋਂ ਅਮੀਰ ਵਿਅਕਤੀ ਮੰਨਿਆ ਜਾਂਦਾ ਹੈ। ਪੁਤਿਨ ਦੀਆਂ ਧੀਆਂ ਰੂਸ ਦੀਆਂ ਸੱਭ ਤੋਂ ਅਮੀਰ ਕੁੜੀਆਂ ਵਿਚ ਗਿਣੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਪੁਤਿਨ ਨੇ ਰੂਸੀ ਅਰਬਪਤੀਆਂ ਦੇ ਸਮੂਹ 'ਓਲੀਗਾਰਕੀ' 'ਤੇ ਵੀ ਅਪਣੀ ਪਕੜ ਮਜ਼ਬੂਤ ​​ਕਰ ਲਈ ਹੈ।

(For more Punjabi news apart from Putin leading in Presidential Election with 88 % of vote, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM
Advertisement