Malaysia News : ਮਲੇਸ਼ੀਆ ’ਚ ਰਾਜਾ ਇਸਕੰਦਰ ਦੀ ਹੋਈ ਤਾਜਪੋਸ਼ੀ, ਇਬਰਾਹਿਮ ਦੇਸ਼ ਦੇ ਬਣੇ 17ਵੇਂ ਰਾਜਾ 

By : BALJINDERK

Published : Jul 21, 2024, 7:57 pm IST
Updated : Jul 21, 2024, 7:57 pm IST
SHARE ARTICLE
ਰਾਜਾ ਇਸਕੰਦਰ ਦੀ ਹੋਈ ਤਾਜਪੋਸ਼ੀ ਦੀ ਤਸਵੀਰ
ਰਾਜਾ ਇਸਕੰਦਰ ਦੀ ਹੋਈ ਤਾਜਪੋਸ਼ੀ ਦੀ ਤਸਵੀਰ

Malaysia News : 5 ਸਾਲਾਂ ਤੱਕ ਮਲੇਸ਼ੀਆ ਦੇ ਬਣੇ ਕੇ ਰਹਿਣਗੇ ਬਾਦਸ਼ਾਹ 

Malaysia News :  ਮਲੇਸ਼ੀਆ 'ਚ ਸ਼ਨੀਵਾਰ ਨੂੰ ਇਬਰਾਹਿਮ ਇਸਕੰਦਰ ਦੀ ਤਾਜਪੋਸ਼ੀ ਕੀਤੀ ਗਈ। ਇਸ ਨਾਲ ਇਬਰਾਹਿਮ ਦੇਸ਼ ਦਾ 17ਵਾਂ ਰਾਜਾ ਬਣ ਗਿਆ। ਇਹ ਸਮਾਰੋਹ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਨੈਸ਼ਨਲ ਪੈਲੇਸ ਵਿਚ ਹੋਇਆ। ਇਸਕੰਦਰ ਅਗਲੇ 5 ਸਾਲਾਂ ਤੱਕ ਮਲੇਸ਼ੀਆ ਦੇ ਬਾਦਸ਼ਾਹ ਬਣੇ ਰਹਿਣਗੇ। 1957 ਵਿੱਚ ਬਰਤਾਨੀਆ ਤੋਂ ਆਜ਼ਾਦੀ ਤੋਂ ਬਾਅਦ, ਮਲੇਸ਼ੀਆ ਵਿਚ ਮਲਾਈ ਰਾਜਾਂ ਦੇ ਸ਼ਾਸਕਾਂ ਨੇ ਵਾਰੀ-ਵਾਰੀ ਪੰਜ ਸਾਲਾਂ ਦੇ ਕਾਰਜਕਾਲ ਲਈ ਗੱਦੀ ਸੰਭਾਲਦੇ ਆਏ ਹਨ।

ਤਾਜਪੋਸ਼ੀ ਸਮਾਰੋਹ 'ਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਤੋਂ ਇਲਾਵਾ ਗੁਆਂਢੀ ਦੇਸ਼ ਬਰੂਨੇਈ ਦੇ ਸੁਲਤਾਨ ਹਸਨਲ ਬੋਲਕੀਆ ਅਤੇ ਬਹਿਰੀਨ ਦੇ ਰਾਜਾ ਹਮਦ-ਬਿਨ-ਈਸਾ-ਅਲ-ਖਲੀਫਾ ਵੀ ਮੌਜੂਦ ਸਨ। ਬਾਦਸ਼ਾਹ ਇਸਕੰਦਰ ਨੇ ਸੋਨੇ ਦੇ ਧਾਗਿਆਂ ਨਾਲ ਸਜਾਈ ਕੋਟ ਅਤੇ ਦਸਤਾਰ ਪਹਿਨੀ ਹੋਈ ਸੀ।

ਸਮਾਗਮ ਦੀ ਸ਼ੁਰੂਆਤ ਵਿਚ ਸੁਲਤਾਨ ਇਸਕੰਦਰ ਅਤੇ ਮਹਾਰਾਣੀ ਰਜ਼ਾ ਜ਼ਰੀਥ ਸੋਫੀਆ ਦਾ 7 ਫੌਜੀ ਸਲਾਮੀ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਸੁਲਤਾਨ ਨੂੰ ਕੁਰਾਨ ਦੀ ਇਕ ਕਾਪੀ ਦਿੱਤੀ ਗਈ, ਜਿਸ ਨੂੰ ਉਸ ਨੇ ਚੁੰਮਿਆ। ਫਿਰ ਇਸਕੰਦਰ ਮਹਾਰਾਜ ਨੂੰ ਉਸਦੀ ਤਾਕਤ ਦੇ ਪ੍ਰਤੀਕ ਵਜੋਂ ਇੱਕ ਸੋਨੇ ਦਾ ਖੰਜਰ ਦਿੱਤਾ ਗਿਆ। ਪ੍ਰਧਾਨ ਮੰਤਰੀ ਅਨਵਰ ਨੇ ਸੁਲਤਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਇਸਕੰਦਰ ਨੂੰ ਦੇਸ਼ ਦਾ ਨਵਾਂ ਰਾਜਾ ਘੋਸ਼ਿਤ ਕੀਤਾ ਗਿਆ।

ਇਹ ਵੀ ਪੜੋ:Jalandhar News : ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ Bio CNG ਫੈਕਟਰੀ ਖ਼ਿਲਾਫ਼ ਕੰਧਾਲਾ ਗੁਰੂ ਵਾਸੀਆਂ ਦੇ ਵਿਰੋਧ ਦੀ ਹਮਾਇਤ 

ਤਾਜਪੋਸ਼ੀ ਤੋਂ ਬਾਅਦ ਉਨ੍ਹਾਂ ਸੰਵਿਧਾਨ ਦੀ ਪਾਲਣਾ ਕਰਨ, ਇਸਲਾਮ ਨੂੰ ਅੱਗੇ ਵਧਾਉਣ ਅਤੇ ਮਲੇਸ਼ੀਆ ਵਿਚ ਸ਼ਾਂਤੀ ਯਕੀਨੀ ਬਣਾਉਣ ਦੀ ਸਹੁੰ ਚੁੱਕੀ। ਸਮਾਗਮ ਦੇ ਅੰਤ ਵਿੱਚ 3 ਵਾਰ ‘ਬਾਦਸ਼ਾਹ ਜਿੰਦਾਬਾਦ’ ਦੇ ਨਾਅਰੇ ਲਾਏ ਗਏ।
ਇਸ ਤੋਂ ਪਹਿਲਾਂ 31 ਜਨਵਰੀ ਨੂੰ ਇਸਕੰਦਰ ਨੂੰ ਮਲੇਸ਼ੀਆ ਦਾ ਨਵਾਂ ਰਾਜਾ ਐਲਾਨਿਆ ਗਿਆ ਸੀ। ਸੁਲਤਾਨ ਇਸਕੰਦਰ ਨੂੰ ਮੋਟਰਸਾਈਕਲ 'ਤੇ ਦੇਸ਼ ਭਰ 'ਚ ਘੁੰਮਣ ਲਈ ਜਾਣਿਆ ਜਾਂਦਾ ਹੈ। ਇਸ ਰਾਹੀਂ ਉਹ ਲੋਕਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਦੇ ਹਨ।

ਇਹ ਵੀ ਪੜੋ: Gurdaspur News : ਬਟਾਲਾ ਪੁਲਿਸ ਨੇ 10,000 ਰੁਪਏ ਦੇ ਲਾਲਚ 'ਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਕੀਤਾ ਨੂੰ ਕਾਬੂ

65 ਸਾਲਾ ਇਸਕੰਦਰ ਜੋਹਰ ਦੇ ਸ਼ਾਹੀ ਪਰਿਵਾਰ ਤੋਂ ਆਉਂਦਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਉਨ੍ਹਾਂ ਕੋਲ 47.33 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਹੈ। ਸੁਲਤਾਨ ਇਬਰਾਹਿਮ ਇਸਕੰਦਰ ਦੇ ਵੱਡੇ ਪੁੱਤਰ ਅਤੇ ਮਲੇਸ਼ੀਆ ਦੇ ਕ੍ਰਾਊਨ ਪ੍ਰਿੰਸ ਟੁੰਕੂ ਇਸਮਾਈਲ ਵੀ ਭਾਰਤੀ ਫੌਜ ਵਿਚ ਕੈਪਟਨ ਰਹਿ ਚੁੱਕੇ ਹਨ।
ਇਸ ਤੋਂ ਇਲਾਵਾ ਸੁਲਤਾਨ ਕੋਲ 300 ਲਗਜ਼ਰੀ ਕਾਰਾਂ ਹਨ, ਜਿਨ੍ਹਾਂ 'ਚੋਂ ਇਕ ਅਡੋਲਫ ਹਿਟਲਰ ਨੇ ਉਸ ਨੂੰ ਗਿਫਟ ਕੀਤੀ ਸੀ। ਸੁਲਤਾਨ ਕੋਲ ਸੋਨੇ ਦੇ ਨੀਲੇ ਰੰਗ ਦੇ ਬੋਇੰਗ 737 ਸਮੇਤ ਕਈ ਪ੍ਰਾਈਵੇਟ ਜੈੱਟ ਵੀ ਹਨ। 
ਰਿਪੋਰਟ ਮੁਤਾਬਕ ਸੁਲਤਾਨ ਇਸਕੰਦਰ ਦੇ ਪਰਿਵਾਰ ਕੋਲ ਵੀ ਇਕ ਨਿੱਜੀ ਫੌਜ ਹੈ। ਮਲੇਸ਼ੀਆ ਤੋਂ ਇਲਾਵਾ, ਸੁਲਤਾਨ ਕੋਲ ਸਿੰਗਾਪੁਰ ਵਿੱਚ $4 ਬਿਲੀਅਨ ਦੀ ਜ਼ਮੀਨ, ਟਾਇਰਸਲ ਪਾਰਕ ਅਤੇ ਬੋਟੈਨੀਕਲ ਗਾਰਡਨ ਦੇ ਨੇੜੇ ਇੱਕ ਜ਼ਮੀਨ ਹੈ।
ਸੁਲਤਾਨ ਇਬਰਾਹਿਮ ਕੋਲ ਰੀਅਲ ਅਸਟੇਟ ਅਤੇ ਮਾਈਨਿੰਗ ਤੋਂ ਲੈ ਕੇ ਦੂਰਸੰਚਾਰ ਅਤੇ ਪਾਮ ਆਇਲ ਤੱਕ ਕਈ ਕਾਰੋਬਾਰਾਂ ਵਿੱਚ ਹਿੱਸੇਦਾਰੀ ਹੈ। ਉਸਦੀ ਸਰਕਾਰੀ ਰਿਹਾਇਸ਼ ਇਸਤਾਨਾ ਬੁਕਿਤ ਸਿਰੀਨ ਹੈ, ਜੋ ਉਸਦੀ ਬੇਅੰਤ ਦੌਲਤ ਦਾ ਪ੍ਰਮਾਣ ਹੈ। ਸੁਲਤਾਨ ਇਸਕੰਦਰ ਕੋਲ ਮੋਟਰਸਾਈਕਲਾਂ ਦਾ ਇੱਕ ਵੱਡਾ ਭੰਡਾਰ ਹੈ।
ਸੁਲਤਾਨ ਇਬਰਾਹਿਮ ਦੀ ਪਤਨੀ ਦਾ ਨਾਂ ਜ਼ਰਿਥ ਸੋਫੀਆ ਹੈ। ਉਹ ਇੱਕ ਸ਼ਾਹੀ ਪਰਿਵਾਰ ਤੋਂ ਆਉਂਦੀ ਹੈ। ਆਕਸਫੋਰਡ ਤੋਂ ਪੜ੍ਹੀ ਸੋਫੀਆ ਪੇਸ਼ੇ ਤੋਂ ਲੇਖਕ ਹੈ ਅਤੇ ਬੱਚਿਆਂ ਲਈ ਕਈ ਕਿਤਾਬਾਂ ਵੀ ਲਿਖ ਚੁੱਕੀ ਹੈ। ਸੁਲਤਾਨ ਅਤੇ ਸੋਫੀਆ ਦੇ ਪੰਜ ਪੁੱਤਰ ਅਤੇ ਇੱਕ ਧੀ ਹੈ।

ਇਹ ਵੀ ਪੜੋ:Moga News : ਮੋਗਾ ’ਚ ਸਕੂਲ 'ਚ ਬੱਚਿਆਂ ਦੀ ਹੋਈ ਕੁੱਟਮਾਰ, ਵੋਖੋ ਤਸਵੀਰਾਂ

ਸੁਲਤਾਨ ਦੇ ਵੱਡੇ ਪੁੱਤਰ ਅਤੇ ਮਲੇਸ਼ੀਆ ਦੇ ਕ੍ਰਾਊਨ ਪ੍ਰਿੰਸ ਟੁੰਕੂ ਇਸਮਾਈਲ ਭਾਰਤੀ ਫੌਜ ਵਿੱਚ ਕੈਪਟਨ ਰਹਿ ਚੁੱਕੇ ਹਨ। ਰਿਪੋਰਟ ਮੁਤਾਬਕ 2007 'ਚ ਟਿੰਕੂ ਇਸਮਾਈਲ ਭਾਰਤੀ ਫੌਜ ਦੀ ਇਕ ਯੂਨਿਟ ਦੀ ਅਗਵਾਈ ਕਰਨ ਵਾਲਾ ਪਹਿਲਾ ਵਿਦੇਸ਼ੀ ਬਣਿਆ।
ਦੇਸ਼ ’ਚ ਹਰ 5 ਸਾਲ ਬਾਅਦ ਰਾਜਾ ਬਦਲਦਾ ਹੈ। ਮਲੇਸ਼ੀਆ ਵਿੱਚ 13 ਰਾਜ ਅਤੇ 9 ਸ਼ਾਹੀ ਪਰਿਵਾਰ ਹਨ। ਇਨ੍ਹਾਂ ਦੇ ਮੁਖੀ 9 ਰਿਆਸਤਾਂ ਦੇ ਸੁਲਤਾਨ ਹਨ, ਜੋ 5-5 ਸਾਲਾਂ ਲਈ ਰਾਜੇ ਬਣਾਏ ਜਾਂਦੇ ਹਨ। ਮਲੇਸ਼ੀਆ 'ਚ ਰਾਜਾ ਬਣਨ ਦਾ ਤਰੀਕਾ ਪਹਿਲਾਂ ਹੀ ਤੈਅ ਹੁੰਦਾ ਹੈ। ਇਸ ਦੇ ਬਾਵਜੂਦ ਗੁਪਤ ਵੋਟਿੰਗ ਹੁੰਦੀ ਹੈ। ਇਸ ਵਿੱਚ ਬੈਲਟ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ।
ਹਾਲਾਂਕਿ, ਉਸ ਬੈਲਟ ਪੇਪਰ 'ਤੇ ਸੁਲਤਾਨ ਦਾ ਨਾਮ ਹੈ ਜਿਸ ਦੀ ਵਾਰੀ ਰਾਜਾ ਬਣਨ ਦੀ ਹੈ। ਹਰ ਸੁਲਤਾਨ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਨਾਮਜ਼ਦ ਵਿਅਕਤੀ ਬਾਦਸ਼ਾਹ ਬਣਨ ਲਈ ਯੋਗ ਹੈ ਜਾਂ ਨਹੀਂ।

(For more news apart from  coronation of King Iskandar in Malaysia, 17th king of the country of Ibrahim News in Punjabi, stay tuned to Rozana Spokesman)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement