ਫਲੋਰੀਡਾ 'ਚ ਗੇਮ ਟੂਰਨਾਮੈਂਟ ਹਾਰਨ ਕਰ ਕੇ ਹੋਈ ਗੋਲੀਬਾਰੀ, 4 ਦੀ ਮੌਤ 11 ਜ਼ਖ਼ਮੀ
Published : Aug 27, 2018, 11:06 am IST
Updated : Aug 27, 2018, 11:06 am IST
SHARE ARTICLE
Florida Firing
Florida Firing

ਫਲੋਰੀਡਾ ਦੇ ਜੈਕਸਨਵਿਲੇ ਐਂਟਰਟੇਨਮੈਂਟ ਕੰਪਲੈਕਸ 'ਚ ਐਤਵਾਰ ਰਾਤ ਹੋਈ ਗੋਲੀਬਾਰੀ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਿਸ ਵਿਚ ਹਮਲਾਵਰ ਵੀ ਸ਼ਾਮਿਲ ਹੈ। ਹਮਲੇ ਵਿਚ 11...

ਫਲੋਰੀਡਾ (ਅਮਰੀਕਾ) : ਫਲੋਰੀਡਾ ਦੇ ਜੈਕਸਨਵਿਲੇ ਐਂਟਰਟੇਨਮੈਂਟ ਕੰਪਲੈਕਸ 'ਚ ਐਤਵਾਰ ਰਾਤ ਹੋਈ ਗੋਲੀਬਾਰੀ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਿਸ ਵਿਚ ਹਮਲਾਵਰ ਵੀ ਸ਼ਾਮਿਲ ਹੈ। ਹਮਲੇ ਵਿਚ 11 ਲੋਕ ਜ਼ਖ਼ਮੀ ਹੋ ਗਏ। ਘਟਨਾ ਆਨਲਾਈਨ ਵੀਡੀਓ ਗੇਮ ਟੂਰਨਾਮੈਂਟ ਦੇ ਦੌਰਾਨ ਹੋਈ। ਹਮਲਾਵਰ ਨੇ ਟੂਰਨਾਮੈਂਟ ਵਿਚ ਹਾਰ ਤੋਂ ਨਰਾਜ਼ ਹੋ ਕੇ ਫਾਇਰਿੰਗ ਕਰ ਦਿਤੀ। ਪੁਲਿਸ ਨੇ ਦੱਸਿਆ ਕਿ ਹਮਲਾਵਰ ਦੀ ਪਹਿਚਾਣ 24 ਸਾਲ ਦੇ ਡੇਵਿਡ ਕੈਟਜ ਦੇ ਤੌਰ 'ਤੇ ਹੋਈ ਹੈ। ਘਟਨਾ ਥਾਂ ਤੋਂ ਉਸ ਦੀ ਲਾਸ਼ ਵੀ ਮਿਲੀ ਹੈ।  ਡੇਵਿਡ ਬਾਲਟੀਮੋਰ ਦਾ ਰਹਿਣ ਵਾਲਾ ਸੀ।

Florida FiringFlorida Firing

ਦੱਸਿਆ ਜਾ ਰਿਹਾ ਹੈ ਕਿ ਡੇਵਿਡ ਨੇ ਘਟਨਾ ਥਾਂ 'ਤੇ ਹੀ ਅਪਣੇ ਆਪ ਨੂੰ ਗੋਲੀ ਮਾਰ ਲਈ। ਉਸ ਕੋਲੋਂ ਇਕ ਪਿਸਤੌਲ ਬਰਾਮਦ ਕੀਤੀ ਗਈ। ਜੈਕਸਨਵਿਲੇ ਕੰਪਲੈਕਸ ਵਿਚ ਕਈ ਗੇਮਸ ਵਾਰ, 20 ਰੇਸਤਰਾਂ ਅਤੇ 70 ਸਟੋਰ ਹਨ। ਘਟਨਾ ਜੀਐਲਐਚ ਐਫ ਗੇਮ ਵਾਰ ਵਿਚ ਉਸ ਸਮੇਂ ਹੋਈ ਜਦੋਂ ਇਕ ਟੂਰਨਾਮੈਂਟ ਲਈ ਕਵਾਲਿਫਾਇੰਗ ਰਾਉਂਡ ਚੱਲ ਰਿਹਾ ਸੀ। ਗੇਮਿੰਗ ਟੂਰਨਾਮੈਂਟ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਈਏ ਸਪੋਰਟਸ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਕੰਪਨੀ ਨਾਲ ਦੁਨਿਆਂਭਰ ਦੇ 25 ਕਰੋਡ਼ ਤੋਂ ਜ਼ਿਆਦਾ ਖਿਡਾਰੀ ਜੁਡ਼ੇ ਹਨ। 

Florida FiringFlorida Firing

ਮੌਕੇ ਉੱਤੇ ਮੌਜੂਦ 19 ਸਾਲ ਦੇ ਡ੍ਰਿਨੀ ਗਜੋਕਾ ਨੇ ਦੱਸਿਆ ਕਿ ਗੋਲੀ ਉਸ ਦੇ ਅੰਗੂਠੇ ਵਿਚ ਆ ਕੇ ਲੱਗੀ। ਉਹ ਬਾਲ - ਬਾਲ ਬੱਚ ਗਿਆ। ਇਕ ਹੋਰ ਚਸ਼ਮਦੀਦ ਰੇਯਾਨ ਅਲਮੋਨ ਨੇ ਦੱਸਿਆ ਕਿ ਫਾਇਰਿੰਗ ਦੀ ਅਵਾਜ਼ ਸੁਣਦੇ ਹੀ ਉਹ ਹੇਠਾਂ ਝੁੱਕ ਗਿਆ ਅਤੇ ਅਰਾਮਘਰ ਦੇ ਵੱਲ ਭੱਜਿਆ। ਉਹ ਲਗਭੱਗ 10 ਮਿੰਟ ਉਥੇ ਰੁਕਿਆ ਅਤੇ ਫਿਰ ਘਟਨਾ ਥਾਂ ਤੋਂ ਬਾਹਰ ਨਿਕਲਣ ਵਿਚ ਸਫਲ ਹੋਇਆ। ਉਹ ਹਲੇ ਵੀ ਸਦਮੇ ਵਿਚ ਹੈ।

Florida FiringFlorida Firing

ਪਿਛਲੇ ਫਰਵਰੀ ਵਿਚ ਫਲੋਰੀਡਾ ਦੇ ਇਕ ਹਾਈਸਕੂਲ ਵਿਚ ਇਕ ਬੰਦੂਕਧਾਰੀ ਹਮਲਾਵਰ ਨੇ 17 ਲੋਕਾਂ ਦੀ ਹੱਤਿਆ ਕਰ ਦਿਤੀ ਸੀ। ਮਰਨ ਵਾਲਿਆਂ ਵਿਚ ਬੱਚੇ ਅਤੇ ਅਧਿਆਪਕ ਸ਼ਾਮਿਲ ਸਨ। ਘਟਨਾ ਤੋਂ ਬਾਅਦ ਹੀ ਪੂਰੇ ਅਮਰੀਕਾ ਵਿਚ ਬੰਦੂਕ ਨੂੰ ਲੈ ਕੇ ਕਾਨੂੰਨ ਸਖ਼ਤ ਕਰਨ ਦੀ ਮੰਗ ਨੇ ਜ਼ੋਰ ਫੜਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement