
ਅਫਗਾਨਿਸਤਾਨ ਦੀ ਰਾਜਧਾਨੀ ਵਿਚ ਹਿੰਸਾ ਦੌਰਾਨ ਵੱਖ-ਵੱਖ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ ਅਤੇ ਲਗਭਗ 100 ਲੋਕ ਜ਼ਖ਼ਮੀ ਹੋਏ ਹਨ।
ਕਾਬੁਲ, ( ਪੀਟੀਆਈ) : ਅਫਗਾਨਿਸਤਾਨ ਵਿਚ ਚੋਣ ਹਿੰਸਾ ਕਾਰਨ 65 ਲੋਕ ਮਾਰੇ ਗਏ ਅਤੇ 125 ਹੋਰ ਜ਼ਖ਼ਮੀ ਹੋ ਗਏ ਹਨ। ਦੇਸ਼ ਵਿਚ ਹੋਈਆਂ ਚੋਣਾਂ ਵਿਚ ਤਾਲੀਬਾਨ ਵੱਲੋਂ 193 ਪੋਲਿੰਗ ਸਟੇਸ਼ਨਾਂ ਤੇ ਕੀਤੇ ਗਏ ਹਮਲਿਆਂ ਵਿਚ 27 ਨਾਗਰਿਕ, 9 ਸੁਰੱਖਿਆ ਬਲਾਂ ਅਤੇ 32 ਬਾਗੀਆਂ ਦੀ ਮੌਤ ਹੋ ਗਈ ਹੈ। ਕਈ ਪੋਲਿੰਗ ਸਟੇਸ਼ਨ ਦੇਰੀ ਨਾਲ ਖੁੱਲੇ। ਤਕਨੀਕੀ ਖਰਾਬੀ ਅਤੇ ਕਰਮਚਾਰੀਆਂ ਦੀ ਕਮੀ ਨਾਲ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ। ਖ਼ਬਰਾਂ ਮੁਤਾਬਕ ਕਾਬੁਲ ਦੇ ਇਕ ਪੋਲਿੰਗ ਸਟੇਸ਼ਨ ਤੇ ਇਕ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਹੀ ਉਡਾ ਲਿਆ
Voting
ਜਿਸ ਨਾਲ ਘੱਟ ਤੋਂ ਘੱਟ 15 ਲੋਕ ਮਾਰੇ ਗਏ ਅਤੇ 20 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਅਫਗਾਨਿਸਤਾਨ ਦੀ ਰਾਜਧਾਨੀ ਵਿਚ ਹਿੰਸਾ ਦੌਰਾਨ ਵੱਖ-ਵੱਖ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ ਅਤੇ ਲਗਭਗ 100 ਲੋਕ ਜ਼ਖ਼ਮੀ ਹੋਏ ਹਨ। ਇਸ ਹਮਲੇ ਦੀ ਜਿਮੇਵਾਰੀ ਅਜੇ ਤੱਕ ਕਿਸੇ ਨੇ ਨਹੀਂ ਲਈ ਹੈ, ਪਰ ਤਾਲਿਬਾਨ ਪਹਿਲਾਂ ਹੀ ਦਾਅਵਾ ਕਰ ਚੁੱਕਾ ਹੈ ਕਿ ਚੋਣਾਂ ਦੌਰਾਨ ਉਸਨੇ ਦੇਸ਼ ਭਰ ਚਿ 300 ਹਮਲੇ ਕੀਤੇ ਹਨ। ਉਤਰੀ ਸ਼ਹਿਰ ਕੁਦੁੰਜ ਵਿਚ ਹਿੰਸਾ ਕਾਰਨ ਵੋਟਿੰਗ ਵਿਚ ਰੁਕਾਵਟ ਆਈ।
polling Station
ਸਿਹਤ ਅਧਿਕਾਰੀਆਂ ਨੇ ਦਸਿਆ ਕਿ ਇਥੇ ਤਿੰਨ ਲੋਕ ਮਾਰੇ ਗਏ ਹਨ ਅਤੇ 39 ਹੋਰ ਜ਼ਖ਼ਮੀ ਹੋਏ ਹਨ। ਸੂਬੇ ਦੀ ਰਾਜਧਾਨੀ ਤੇ ਰਾਕੇਟ ਨਾਲ 20 ਹਮਲੇ ਹੋਏ ਹਨ। ਸੁਤੰਤਰ ਚੋਣ ਕਮਿਸ਼ਨ ਦੇ ਨਿਰਦੇਸ਼ਕ ਮੁਹਮੰਦ ਰਸੂਲ ਉਮਰ ਨੇ ਦਸਿਆ ਕਿ ਕੁਦੁੰਜ ਤੋਂ ਕਈ ਕਿਲੋਮੀਟਰ ਦੂਰ ਇਕ ਪੋਲਿੰਗ ਸਟੇਸ਼ਨ ਤੇ ਤਾਲਿਬਾਨ ਦੇ ਹਮਲੇ ਵਿਚ ਆਈਈਸੀ ਦਾ ਇਕ ਕਰਮਚਾਰੀ ਮਾਰਿਆ ਗਿਆ ਅਤੇ ਕਈ ਹੋਰ ਲਾਪਤਾ ਹਨ। ਹਮਲੇ ਵਿਚ ਬੈਲੇਟ ਬਾਕਸ ਵੀ ਤਬਾਹ ਹੋ ਗਏ ਹਨ।
Checking
ਸ਼ੁਰੂਆਤੀ ਡਾਟੇ ਵਿਚ ਦਸਿਆ ਗਿਆ ਹੈ ਕਿ 27 ਸੂਬਿਆਂ ਦੀਆਂ ਚੋਣਾਂ ਵਿਚ ਪੋਲਿੰਗ ਸਟੇਸ਼ਨਾਂ ਦੇ 15 ਲੱਖ ਵੋਟਰ ਆਏ। ਚੋਣ ਆਯੋਜਕਾਂ ਦਾ ਕਹਿਣਾ ਹੈ ਕਿ ਕਈ ਵੋਟਰ ਘੰਟਿਆਂ ਤੱਕ ਉਡੀਕ ਕਰਦੇ ਰਹੇ। ਜਿਆਦਾਤਰ ਪੋਲਿੰਗ ਸਟੇਸ਼ਨ ਚੋਣ ਪ੍ਰਕਿਰਿਆ ਦੀ ਦੇਖਰੇਖ ਕਰਨ ਲਈ ਨਿਯੁਕਤ ਅਧਿਆਪਕਾਂ ਦੇ ਅਸਫਲ ਰਹਿਣ ਕਾਰਨ ਦੇਰੀ ਨਾਲ ਖੁੱਲੇ। ਸ਼ੁਰੂਆਤੀ ਚੋਣਾਂ ਤਿੰਨ ਸਾਲ ਦੀ ਦੇਰੀ ਨਾਲ ਹੋ ਰਹੀਆਂ ਹਨ। ਨਾਨਗਰਹਾਰ ਸੂਬੇ ਵਿਚ 8 ਧਮਾਕੇ ਹੋਏ। ਸੂਬੇ ਦੇ ਰਾਜਪਾਲ ਦੇ ਬੁਲਾਰੇ ਨੇ ਦਸਿਆ ਕਿ ਦੋ ਲੋਕ ਮਾਰੇ ਗਏ ਹਨ ਅਤੇ ਪੰਜ ਹੋਰ ਜ਼ਖ਼ਮੀ ਹੋਏ ਹਨ।
Voters
2001 ਵਿਚ ਤਾਲੀਬਾਨ ਦੇ ਪਤਨ ਤੋਂ ਬਾਅਦ ਇਹ ਤੀਜ਼ੀਆਂ ਚੋਣਾਂ ਹਨ। ਕੰਧਾਰ ਵਿਚ ਵੀਰਵਾਰ ਨੂੰ ਹੋਏ ਹਮਲੇ ਵਿਚ ਪੁਲਿਸ ਮੁਖੀ ਦੇ ਮਾਰੇ ਜਾਣ ਨਾਲ ਸੁਰੱਖਿਆ ਬਲਾਂ ਦਾ ਆਤਮਵਿਸ਼ਵਾਸ ਟੁੱਟ ਗਿਆ ਸੀ। ਚੋਣ ਤੋਂ ਪਹਿਲਾਂ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਹਮਲੇ ਕਾਰਨ ਕੰਧਾਰ ਦੀਆਂ ਵੋਟਾਂ ਇਕ ਹਫਤੇ ਲਈ ਟਾਲ ਦਿਤੀਆਂ ਗਈਆਂ ਹਨ। ਚੋਣ ਲੜ ਰਹੇ 2500 ਤੋਂ ਵੱਧ ਉਮੀਦਵਾਰਾਂ ਵਿਚੋਂ 10 ਦਾ ਕਤਲ ਹੋ ਚੁੱਕਾ ਹੈ। ਸ਼ੁਰੂਆਤੀ ਨਤੀਜੇ 10 ਨਵੰਬਰ ਨੂੰ ਜਾਰੀ ਕੀਤੇ ਜਾਣਗੇ।