
ਉੱਤਰੀ-ਪੂਰਬੀ ਅਫ਼ਗਾਨਿਸਤਾਨ ਵਿਚ ਸ਼ਨੀਵਾਰ ਨੂੰ ਚੋਣਾਂ ਵਿਚ ਕਿਸਮਤ ਆਜਮਾ ਰਹੀ ਇਕ ਔਰਤ ਉਮੀਦਵਾਰ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾ ਕੇ...
ਅਫ਼ਗਾਨਿਸਤਾਨ (ਭਾਸ਼ਾ) : ਉੱਤਰੀ-ਪੂਰਬੀ ਅਫ਼ਗਾਨਿਸਤਾਨ ਵਿਚ ਸ਼ਨੀਵਾਰ ਨੂੰ ਚੋਣਾਂ ਵਿਚ ਕਿਸਮਤ ਆਜਮਾ ਰਹੀ ਇਕ ਔਰਤ ਉਮੀਦਵਾਰ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਵਿਸਫੋਟ ਵਿਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੂਰਬ ਵਿਚ ਵੀ ਰਾਜਨੀਤਿਕ ਪ੍ਰੋਗਰਾਮਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਹੋਏ ਹਨ। ਉੱਧਰ, ਤਕਹਰ ਪ੍ਰਾਂਤ ਵਿਚ ਹੋਏ ਇਕ ਧਮਾਕੇ ਵਿਚ 32 ਲੋਕ ਜ਼ਖ਼ਮੀ ਹੋ ਗਏ। ਤਕਹਰ ਪ੍ਰਾਂਤ ਦੇ ਗਵਰਨਰ ਦੇ ਬੁਲਾਰੇ ਮੋਹੰਮਦ ਜਵਾਦ ਹੇਜਰੀ ਨੇ ਦੱਸਿਆ
Explosion in election rallyਕਿ ਇਥੇ ਸੰਸਦੀ ਚੋਣਾਂ ਵਿਚ ਕਿਸਮਤ ਆਜਮਾ ਰਹੀ ਉਮੀਦਵਾਰ ਨਜੀਫਾ ਯੁਸੇਫੀਬੇਕ ਦੇ ਪ੍ਰਚਾਰ ਅਭਿਆਨ ਦੇ ਦੌਰਾਨ ਹਮਲਾ ਕੀਤਾ ਗਿਆ। ਉਥੇ ਹੀ ਦੂਜੇ ਪਾਸੇ ਅਫ਼ਗਾਨਿਸਤਾਨ ਦੇ ਪੂਰਬੀ ਲੋਗਾਰ ਪ੍ਰਾਂਤ ਵਿਚ ਇਕ ਵਿਆਹ ਸਮਾਰੋਹ ਦੇ ਦੌਰਾਨ ਇਕ ਬੰਬ ਵਿਸਫੋਟ ਹੋਣ ਕਾਰਨ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਪ੍ਰਾਂਤ ਦੇ ਮੋਹੰਮਦ ਆਗਾ ਜ਼ਿਲ੍ਹੇ ਵਿਚ ਹੋਈ। ਸੂਬਾ ਪੁਲਿਸ ਦੇ ਮੁੱਖ ਬੁਲਾਰੇ ਸ਼ਾਹ ਪੂਰ ਅਹਮਦਜਈ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਹੋਏ ਵਿਸਫੋਟ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸੱਤ ਹੋਰ ਜਖ਼ਮੀ ਹੋ ਗਏ। ਇਸ ਹਮਲੇ ਦੀ ਫਿਲਹਾਲ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਵਿਚ ਕੁਝ ਦਿਨ ਪਹਿਲਾਂ ਇਕ ਚੁਣਾਵੀ ਰੈਲੀ ਵਿਚ ਹੋਏ ਫਿਦਾਈਨ ਹਮਲੇ ਵਿਚ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 40 ਲੋਕ ਜ਼ਖ਼ਮੀ ਹੋ ਗਏ। ਇਸ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਹਿੰਸਾ ਦੀ ਪਹਿਲੀ ਘਟਨਾ ਸੀ। ਖ਼ਬਰਾਂ ਦੇ ਮੁਤਾਬਕ, ਸੰਸਦੀ ਚੋਣਾਂ ਲਈ ਪ੍ਰਚਾਰ ਦੀ ਰਸਮੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਫਿਦਾਈਨ ਹਮਲਾ ਸੀ।
Fidayeen Attack ਸੂਬੇ ਦੇ ਗਵਰਨਰ ਅਤਾਉੱਲਾਹ ਖੋਗਿਆਨੀ ਨੇ ਕਿਹਾ ਕਿ ਪੂਰਬੀ ਨੰਗਰਹਾਰ ਪ੍ਰਾਂਤ ਦੇ ਕਾਮਾ ਜ਼ਿਲ੍ਹੇ ਵਿਚ ਪ੍ਰਤਿਆਸ਼ੀ ਅਬਦੁਲ ਨਾਸੀਰ ਮੋਹੰਮਦ ਦੇ ਸਮਰਥਕਾਂ ਵਿਚ ਮੌਜੂਦ ਇਕ ਫਿਦਾਈਨ ਨੇ ਅਪਣੇ ਆਪ ਨੂੰ ਬੰਬ ਨਾਲ ਉਡਾ ਲਿਆ ਜਿਸ ਵਿਚ 40 ਲੋਕ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਮੋਹੰਮਦ ਜ਼ਿੰਦਾ ਹਨ ਪਰ ਇਹ ਨਹੀਂ ਦੱਸਿਆ ਕਿ ਉਹ ਵਿਸਫੋਟ ਵਿਚ ਜ਼ਖ਼ਮੀ ਹੋਏ ਹਨ ਜਾਂ ਨਹੀਂ। ਸੂਬਾ ਸਿਹਤ ਨਿਰਦੇਸ਼ਕ ਨਜੀਬੁੱਲਾਹ ਕੰਵਲ ਨੇ ਲਾਸ਼ਾਂ ਦੀ ਗਿਣਤੀ 14 ਦੱਸੀ ਹੈ।
ਉਨ੍ਹਾਂ ਨੇ ਕਿਹਾ ਕਿ ਕੁਝ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੈ। ਸੂਤਰਾਂ ਦੁਆਰਾ ਪਤਾ ਲੱਗਿਆ ਹੈ ਕਿ ਕਈ ਐਂਬੂਲੈਂਸ ਸੂਬੇ ਦੀ ਰਾਜਧਾਨੀ ਜਲਾਲਾਬਾਦ ਦੇ ਇਕ ਹਸਪਤਾਲ ਵਿਚ ਜਖ਼ਮੀ ਲੋਕਾਂ ਅਤੇ ਲਾਸ਼ਾਂ ਨੂੰ ਪਹੁੰਚਾ ਰਹੀਆਂ ਹਨ। ਅਪਣੇ ਜ਼ਖ਼ਮੀ ਰਿਸ਼ਤੇਦਾਰਾਂ ਨੂੰ ਹਸਪਤਾਲ ਲੈ ਕੇ ਪੁੱਜੇ ਸੈਯਦ ਹੂੰਮਾਯੂ ਨੇ ਕਿਹਾ ਕਿ ਮੋਹੰਮਦ ਦਾ ਭਾਸ਼ਣ ਸੁਣਨ ਲਈ ਹਾਲ ਵਿਚ ਅਣਗਿਣਤ ਲੋਕ ਮੌਜੂਦ ਸਨ ਉਦੋਂ ਫਿਦਾਈਨ ਨੇ ਵਿਸਫੋਟ ਕਰ ਦਿਤਾ।