
ਇਮਰਾਨ ਖਾਨ ਨੇ ਕਿਹਾ ਹੈ ਕਿ ਜੇਕਰ ਸਾਡੀ ਸਰਕਾਰ ਅਗਲੇ 2 ਮਹੀਨੇ ਵਿਚ ਕਰਜ਼ ਨਹੀਂ ਲੈਂਦੀ ਹੈ ਤਾਂ ਦੇਸ਼ ਭਿਆਨਕ ਤੌਰ ਤੇ ਦੀਵਾਲੀਆ ਹੋ ਜਾਵੇਗਾ।
ਇਸਲਾਮਾਬਾਦ, ( ਪੀਟੀਆਈ ) : ਕਰਜ਼ ਵਿਚ ਡੁੱਬੇ ਪਾਕਿਸਤਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਜੇਕਰ ਸਾਡੀ ਸਰਕਾਰ ਅਗਲੇ 2 ਮਹੀਨੇ ਵਿਚ ਕਰਜ਼ ਨਹੀਂ ਲੈਂਦੀ ਹੈ ਤਾਂ ਦੇਸ਼ ਭਿਆਨਕ ਤੌਰ ਤੇ ਦੀਵਾਲੀਆ ਹੋ ਜਾਵੇਗਾ। ਉਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਵਿਦੇਸ਼ੀ ਕਰਜ਼ 36 ਖਰਬ ਰੁਪਏ ਤਕ ਪਹੁੰਚਾ ਦਿਤਾ ਸੀ। ਕੌਮੀ ਕਰਜ਼ੇ ਦੇ ਮੁੱਦੇ ਤੇ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਕੋਸ਼ ਕੋਲ ਜਾਣ ਤੇ ਅਸਲ ਮੁੱਦਾ ਕਰਜ਼ ਨੂੰ ਲੈ ਕੇ ਕੁਝ ਨਿਯਮਾਂ ਦਾ ਹੈ।
Saudi Arabia
ਅਸੀਂ ਕੁਝ ਹੋਰ ਸਾਧਨਾਂ ਰਾਹੀ ਵੀ ਹਾਲਾਤ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਸਾਨੂੰ ਸਊਦੀ ਅਰਬ ਅਤੇ ਚੀਨ ਤੋਂ ਚੰਗੇ ਸੁਨੇਹੇ ਮਿਲ ਰਹੇ ਹਨ। ਵਿਤੀ ਮਦਦ ਲਈ ਦੋਹਾਂ ਦੇਸ਼ਾਂ ਨਾਲ ਪਹਿਲਾਂ ਹੀ ਸੰਪਰਕ ਕੀਤਾ ਜਾ ਚੁੱਕਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਇਮਰਾਨ ਖਾਨ ਨੇ ਇਸਲਾਮਾਬਾਦ ਵਿਚ ਕਿਹਾ ਕਿ ਕੁਝ ਲੋਕ ਪ੍ਰਸ਼ਾਸਨਕ ਪੱਧਰ ਤੇ ਸਰਕਾਰੀ ਕੰਮਾਂ ਵਿਚ ਰੁਕਾਵਟਾਂ ਪੈਦਾ ਕਰ ਰਹੇ ਹਨ।
China
ਇਹ ਉਹੀ ਲੋਕ ਹਨ ਜਿਨਾਂ ਦੀ ਨਿਯੁਕਤੀ ਪਿਛਲੀ ਸਰਕਾਰ ਵਿਚ ਕੀਤੀ ਗਈ ਸੀ। ਖਾਨ ਨੇ ਕਿਹਾ ਕਿ ਮੈਂ ਪਿਛਲੇ 22 ਸਾਲਾਂ ਦੇ ਸਖ਼ਤ ਸੰਘਰਸ਼ ਤੋਂ ਬਾਅਦ ਸੱਤਾ ਵਿਚ ਆਇਆ ਹਾਂ, ਇਸ ਲਈ ਇਸ ਤਰਾਂ ਦੇ ਮਾਮਲਿਆਂ ਦੇ ਨਿਪਟਾਰੇ ਲਈ ਮੇਰੇ ਕੋਲ ਲੋੜੀਂਦਾ ਧੀਰਜ ਹੈ। ਰਾਸ਼ਟਰੀ ਜਵਾਬਦੇਹੀ ਬਿਊਰੋ ਤੇ ਪਾਕਿਸਤਾਨੀ ਪ੍ਰਧਾਨਮੰਤਰੀ ਨੇ ਸਪਸ਼ੱਟ ਕੀਤਾ ਕਿ ਇਹ ਇਕ ਸੁਤੰਤਰ ਕੇਂਦਰ ਹੈ, ਉਨ੍ਹਾਂ ਦੀ ਸਰਕਾਰ ਦਾ ਇਸ ਨਾਲ ਕੋਈ ਸਬੰਧ ਨਹੀਂ ਰਿਹਾ ਹੈ।
IMF