ਆਸਾਮ ਦੇ 19 ਲੱਖ ਲੋਕਾਂ ਦੀ ਜਲਦ ਖੋਹ ਲਈ ਜਾਵੇਗੀ ਨਾਗਰਿਕਤਾ : ਰੀਪੋਰਟ
Published : Nov 21, 2019, 9:11 am IST
Updated : Nov 21, 2019, 9:11 am IST
SHARE ARTICLE
Assam's 19 million people to be taken soon Citizenship: Report
Assam's 19 million people to be taken soon Citizenship: Report

ਐਨਆਰਸੀ ਦੀਆਂ ਧਾਰਮਿਕ ਆਜ਼ਾਦੀ ਦੇ ਪ੍ਰਭਾਵਾਂ ਉੱਤੇ ਇਕ ਰੀਪੋਰਟ ਵਿਚ ਯੂਐਸਸੀਆਈਆਰਐਫ ਨੇ ਕਿਹਾ ਕਿ ਅਪਡੇਟ ਕੀਤੀ ਸੂਚੀ ਵਿਚ 19 ਲੱਖ ਲੋਕਾਂ ਦੇ ਨਾਮ ਨਹੀਂ ਹਨ।

ਵਾਸ਼ਿੰਗਟਨ  : ਅਮਰੀਕਾ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ (ਯੂਐਸਸੀਆਈਆਰਐਫ) ਨੇ ਨੈਸ਼ਨਲ ਸਿਵਲ ਰਜਿਸਟਰ (ਐਨਆਰਸੀ) ਪ੍ਰਕਿਰਿਆ 'ਤੇ ਚਿੰਤਾ ਜ਼ਾਹਰ ਕਰਦਿਆਂ ਮੰਗਲਵਾਰ ਨੂੰ ਦਸਿਆ ਕਿ ਆਸਾਮ ਵਿਚ ਲੰਬੇ ਸਮੇਂ ਤੋਂ ਰਹਿ ਰਹੇ ਲਗਭਗ 20 ਲੱਖ ਲੋਕ ਜਲਦ ਹੀ ਕਿਸੇ ਥਾਂ ਦੇ ਨਾਗਰਿਕ ਨਹੀਂ ਰਿਹਣਗੇ। ਨਾਲ ਹੀ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੀ ਨਾਗਰਿਕਤਾ ਨਿਰਪੱਖ, ਪਾਰਦਰਸ਼ੀ ਅਤੇ ਸਹੀ ਢੰਗ ਦੀ ਪ੍ਰਕਿਰਿਆ ਤੋਂ ਬਿਨਾਂ”ਖ਼ਤਮ ਕੀਤੀ ਜਾ ਰਿਹੀ ਹੈ।

United States Commission on International Religious FreedomUnited States Commission on International Religious Freedom

ਐਨਆਰਸੀ ਦੀਆਂ ਧਾਰਮਿਕ ਆਜ਼ਾਦੀ ਦੇ ਪ੍ਰਭਾਵਾਂ ਉੱਤੇ ਇਕ ਰੀਪੋਰਟ ਵਿਚ ਯੂਐਸਸੀਆਈਆਰਐਫ ਨੇ ਕਿਹਾ ਕਿ ਅਪਡੇਟ ਕੀਤੀ ਸੂਚੀ ਵਿਚ 19 ਲੱਖ ਲੋਕਾਂ ਦੇ ਨਾਮ ਨਹੀਂ ਹਨ। ਰੀਪੋਰਟ ਵਿਚ ਇਸ ਗੱਲ 'ਤੇ ਚਿੰਤਾ ਜ਼ਾਹਰ ਕੀਤੀ ਗਈ ਕਿ ਕਿਵੇਂ ਇਸ ਪੂਰੀ ਪ੍ਰਕਿਰਿਆ ਦੀ ਵਰਤੋਂ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ।

ਯੂਐਸਸੀਆਈਆਰਐਫ ਦੀ ਕਮਿਸ਼ਨਰ ਅਨੂਰੀਮਾ ਭਾਰਗਵ ਨੇ ਇਸ ਹਫ਼ਤੇ ਇਸ ਮੁੱਦੇ 'ਤੇ ਕਾਂਗਰਸ ਦੇ ਕਮਿਸ਼ਨ ਸਾਹਮਣੇ ਅਪਣੀ ਗਵਾਹੀ ਵਿਚ ਕਿਹਾ, “ਲੰਬੇ ਸਮੇਂ ਤੋਂ ਆਸਾਮ ਵਿਚ ਰਹਿਣ ਵਾਲੇ ਲਗਭਗ 20 ਲੱਖ ਲੋਕ ਜਲਦੀ ਕਿਸੇ ਵੀ ਦੇਸ਼ ਦੇ ਨਾਗਰਿਕ ਨਹੀਂ ਮੰਨੇ ਜਾਣਗੇ। ਉਨ੍ਹਾਂ ਦੀ ਨਾਗਰਿਕਤਾ ਨੂੰ “ਨਿਰਪੱਖ, ਪਾਰਦਰਸ਼ੀ ਅਤੇ ਸਹੀ ਢੰਗ ਦੀ ਪ੍ਰਕਿਰਿਆ ਤੋਂ ਬਿਨਾਂ ਖਤਮ ਕੀਤਾ ਜਾ ਰਿਹਾ ਹੈ।''”

Anurima BhargavaAnurima Bhargava

ਭਾਰਗਵ ਨੇ ਕਿਹਾ, “''ਸਭ ਤੋਂ ਮਾੜੀ ਗੱਲ ਇਹ ਹੈ ਕਿ ਭਾਰਤੀ ਰਾਜਨੀਤਿਕ ਅਧਿਕਾਰੀਆਂ ਨੇ ਅਸਾਮ ਵਿਚ ਮੁਸਲਮਾਨਾਂ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ।”ਇਸ ਨੇ ਐਨਆਰਸੀ ਪ੍ਰਕਿਰਿਆ ਦੀ ਵਰਤੋਂ ਕਰਨ ਦੇ ਅਪਣੇ ਇਰਾਦੇ ਨੂੰ ਲਗਾਤਾਰ ਦੁਹਰਾਇਆ ਹੈ ਅਤੇ ਹੁਣ ਸਾਰੇ ਭਾਰਤ ਵਿਚ ਨੇਤਾ ਐਨਆਰਸੀ ਦਾ ਦਾਇਰਾ ਵਧਾ ਕੇ ਸਾਰੇ ਮੁਸਲਮਾਨਾਂ ਲਈ ਵੱਖ ਵੱਖ ਨਾਗਰਿਕਤਾ ਦੇ ਮਿਆਰ ਲਾਗੂ ਕਰਨ 'ਤੇ ਵਿਚਾਰ ਕਰ ਰਹੇ ਹਨ।''

ਯੂਐਸਸੀਆਈਆਰਐਫ ਦੇ ਮੁਖੀ ਟੋਨੀ ਪਰਕਿਨਜ਼ ਨੇ ਕਿਹਾ ਕਿ ਅਪ੍ਰੈਲਡ ਕੀਤੇ ਗਏ ਐਨਆਰਸੀ ਅਤੇ ਭਾਰਤ ਸਰਕਾਰ ਦੇ ਇਸ ਤੋਂ ਬਾਅਦ ਦੇ ਉਪਰਾਲੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੇ ਤਰੀਕੇ ਨਾਲ “ਨਾਗਰਿਕਤਾ ਲਈ ਧਾਰਮਿਕ ਮਾਪਦੰਡ”ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸੰਵਿਧਾਨ ਵਿਚ ਦਰਜ ਅਪਣੇ ਸਾਰੇ ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ।   
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement