
ਸਾਈਬਰ ਸੁਰੱਖਿਆ ਸਬੰਧੀ ਕੀਤੀ ਵਿਚਾਰ ਚਰਚਾ
ਕਮਲਾ ਹੈਰਿਸ ਨੂੰ ਮਿਲਣ ਵਾਲੇ ਪਹਿਲੇ ਭਾਰਤੀ ਉਦਮੀ ਹਨ ਤ੍ਰਿਸ਼ਨੀਤ ਅਰੋਡ਼ਾ
ਚੰਡੀਗਡ਼੍ਹ : ਟੀ.ਏ.ਸੀ. ਸਕਿਊਰਟੀ ਦੇ ਸੰਸਥਾਪਕ ਅਤੇ ਸੀਈਓ 29 ਸਾਲਾ ਉਦਯੋਗਪਤੀ ਤ੍ਰਿਸ਼ਨੀਤ ਅਰੋਡ਼ਾ ਲਈ ਇਹ ਦਿਲ ਨੂੰ ਛੂਹ ਲੈਣ ਵਾਲਾ ਭਾਵੁਕ ਪਲ ਸੀ, ਜਦੋਂ ਹਾਲ ਹੀ ਵਿੱਚ ਉਨ੍ਹਾਂ ਅਲਬੁਕਰਕੇ ਵਿਖੇ ਭਾਰਤੀ ਮੂਲ ਦੀ ਅਮਰੀਕੀ ਉੱਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ। ਭਾਰਤੀ ਜਡ਼੍ਹਾਂ ਨਾਲ ਜੁਡ਼੍ਹੀਆਂ ਹੋਈਆਂ ਦੋ ਪ੍ਰਮੁੱਖ ਸਖ਼ਸ਼ੀਅਤਾਂ ਨੇ ਸਾਈਬਰ ਸੁਰੱਖਿਆ ਚੁਣੌਤੀਆਂ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਤੇ ਇਨ੍ਹਾਂ ਨਾਲ ਨਜਿੱਠਣ ਲਈ ਚੁੱਕੇ ਜਾ ਸਕਣ ਵਾਲੇ ਕਦਮਾਂ 'ਤੇ ਵੀ ਵਿਚਾਰ ਕੀਤੀ।
ਜ਼ਿਕਰਯੋਗ ਹੈ ਕਿ ਟੈੱਕ ਸਕਿਊਰਿਟੀ ਦਾ ਕਾਰਪੋਰੇਟ ਦਫਤਰ ਚੰਡੀਗੜ੍ਹ ਨੇੜੇ ਮੁਹਾਲੀ ਵਿਖੇ ਸਥਿਤ ਹੈ ਅਤੇ ਇਸ ਦੇ ਦੇਸ਼ ਦੇ ਹੋਰਨਾਂ ਖੇਤਰਾਂ ਤੋਂ ਇਲਾਵਾ ਅਮਰੀਕਾ ਵਿੱਚ ਵੀ ਦਫਤਰ ਹਨ। ਇਹ ਵੀ ਦੱਸਣਯੋਗ ਹੈ ਕਿ ਤ੍ਰਿਸ਼ਨੀਤ ਅਰੋੜਾ ਪੰਜਾਬ ਦਾ ਵਸਨੀਕ ਹੈ। ਨੌਜਵਾਨ ਉੱਦਮੀ ਨੇ ਹੈਰਿਸ ਨਾਲ ਮੁਲਾਕਾਤ ਤੋਂ ਬਾਅਦ ਇੱਕ ਟਵੀਟ ਰਾਹੀਂ ਆਪਣੀ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਲਿਖਿਆ ਕਿ ਹਾਲ ਹੀ ਵਿੱਚ ਅਮਰੀਕਾ ਯਾਤਰਾ ਦੇ ਦੌਰਾਨ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮਿਲ ਕੇ ਖੁਸ਼ੀ ਹੋਈ। ਅਮਰੀਕੀ ਉੱਪ ਰਾਸ਼ਟਰਪਤੀ ਦੇ ਤੌਰ 'ਤੇ ਉਨ੍ਹਾਂ ਦੀ ਮੌਜੂਦਗੀ ਦੁਨੀਆਂ ਭਰ ਵਿੱਚ ਮਹਿਲਾਵਾਂ ਨੂੰ ਸ਼ਸ਼ਕਤ ਬਣਾ ਰਹੀ ਹੈ ਅਤੇ ਉਨ੍ਹਾਂ ਲਈ ਮਜ਼ਬੂਤ ਪ੍ਰੇਰਣਾ ਦੇ ਰੂਪ ਵਿੱਚ ਬਣੀ ਹੋਈ ਹੈ।
ਤ੍ਰਿਸ਼ਨੀਤ ਨੇ ਕਿਹਾ ਕਿ ਮੈਂ ਅਮਰੀਕਾ ਦੇ ਉੱਪ ਰਾਸ਼ਟਰਪਤੀ ਨੂੰ ਮਿਲ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਉਹ ਦੁਨੀਆਂ ਭਰ ਵਿੱਚ ਮਹਿਲਾਵਾਂ ਨੂੰ ਸ਼ਸ਼ਕਤ ਬਣਾ ਰਹੇ ਹਨ ਅਤੇ ਉਨ੍ਹਾਂ ਲਈ ਮਜ਼ਬੂਤ ਪ੍ਰੇਰਣਾ ਸਰੋਤ ਹਨ। ਮੈਂ ਉਨ੍ਹਾਂ ਨਾਲ ਸਾਈਬਰ ਸੁਰੱਖਿਆ ਦੇ ਖਤਰੇ ਨਾਲ ਨਿਪਟਣ ਲਈ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਅਤੇ ਅਮਰੀਕੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਅਨੁਸਾਰ ਵੀ ਸਾਈਬਰ ਸੁਰੱਖਿਆ ਇੱਕ ਗੰਭੀਰ ਵਿਸ਼ਵ ਚੁਣੌਤੀ ਬਣ ਗਈ ਹੈ।
ਤ੍ਰਿਸ਼ਨੀਤ ਨੇ ਆਖਿਆ ਕਿ ਸਾਈਬਰ ਚੁਣੌਤੀਆਂ ਲਗਾਤਾਰ ਸਮੱਸਿਆਵਾਂ ਪੈਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਉਂ-ਜਿਉਂ ਦੁਨੀਆਂ ਡਿਜ਼ੀਟਲਾਈਜੇਸ਼ਨ ਵੱਲ ਵੱਧ ਰਹੀ ਹੈ, ਤਿਉਂ-ਤਿਉਂ ਸਾਈਬਰ ਸੁਰੱਖਿਆ ਦੀ ਚੁਣੌਤੀ ਵੀ ਵੱਡੀ ਹੋ ਰਹੀ ਹੈ। ਸਾਈਬਰ ਸੁਰੱਖਿਆ ਇਸ ਸਮੱਸਿਆ ਦੇ ਕੇਂਦਰ ਵਿੱਚ ਹੈ। ਵਿਸ਼ਵ ਵਿੱਚ ਸਾਈਬਰ ਸੁਰੱਖਿਆ ਚਿੰਤਾ ਅਤੇ ਗੰਭੀਰ ਹੈ। ਇਸ ਲਈ ਸਾਈਬਰ ਆਤੰਕਵਾਦ ਉੱਤੇ ਭਾਰਤ-ਅਮਰੀਕਾ ਦੇ ਵਿਚਕਾਰ ਮਜ਼ਬੂਤ ਸਬੰਧਾਂ ਨੂੰ ਵੇਖਦੇ ਹੋਏ, ਮੈਂ ਉੱਪ ਰਾਸ਼ਟਰਪਤੀ ਨਾਲ ਸਾਈਬਰ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਇਸ ਉੱਤੇ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਨੂੰ ਵੀ ਸਾਹਮਣੇ ਰੱਖਿਆ। ਉਨ੍ਹਾਂ ਸਾਈਬਰ ਸਟੇਰਿੰਗ ਪ੍ਰਮੁੱਖ ਨੀਤੀ ਦੇ ਨਾਲ ਈਕੋ ਸਿਸਟਮ ਨੂੰ ਮਜ਼ਬੂਤ ਕਰਨ ਦਾ ਸੱਦਾ ਵੀ ਦਿੱਤਾ। ਤ੍ਰਿਸ਼ਨੀਤ ਨੇ ਕਿਹਾ ਕਿ ਅਮਰੀਕਾ ਮੇਰੇ ਵਰਗੇ ਉੱਦਮੀਆਂ ਲਈ ਇੱਕ ਵਿਆਪਕ ਮੌਕਾ ਹੈ ਅਤੇ ਟੀਏਸੀ ਸਕਿਊਰਟੀਜ਼ ਵੱਖ-ਵੱਖ ਅਮਰੀਕੀ ਰਾਜਾਂ ਵਿੱਚ ਨਿਵੇਸ਼ ਅਤੇ ਵਿਕਾਸ ਲਈ ਸਮਰਪਿਤ ਹੈ।
ਆਪਣੇ ਵਿਲੱਖਣ ਸਾਈਬਰ ਸੁਰੱਖਿਆ ਦੀ ਮੁਹਾਰਤ ਹਾਸਲ ਤ੍ਰਿਸ਼ਨੀਤ ਅਰੋਡ਼ ਨਾ ਕੇਵਲ ਭਾਰਤ ਵਿੱਚ ਬਲਕਿ ਵਿਸ਼ਵ ਪੱਧਰ ਉੱਤੇ ਆਪਣੀ ਪਹਿਚਾਣ ਰੱਖਦੇ ਹਨ। ਇਸ ਲਈ ਕਮਲਾ ਹੈਰਿਸ ਨੇ ਉਨ੍ਹਾਂ ਨੂੰ ਉੱਦਮੀਆਂ ਲਈ ਰੱਖੀ ਵਿਸ਼ੇਸ਼ ਸਭਾ ਵਿੱਚ ਸੱਦਾ ਦਿੱਤਾ ਸੀ। ਇਸ ਪ੍ਰੋਗਰਾਮ ਤੋਂ ਇਲਾਵਾ ਉਨ੍ਹਾਂ ਹੈਰਿਸ ਦੇ ਨਾਲ ਇੱਕ ਨਿੱਜੀ ਸੈਸ਼ਨ ਵੀ ਰੱਖਿਆ ਸੀ।
ਤ੍ਰਿਸ਼ਨੀਤ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਸੀ। ਉਨ੍ਹਾਂ 2013 ਵਿੱਚ ਮਹਿਜ਼ 19 ਸਾਲ ਦੀ ਉਮਰ ਵਿੱਚ ਇੱਕ ਉੱਦਮੀ ਵਜੋਂ ਆਪਣੀ ਯਾਤਰਾ ਆਰੰਭ ਕੀਤੀ। ਉਨ੍ਹਾਂ ਟੀਏਸੀ ਸਕਿਊਰਟੀ ਦੀ ਸਥਾਪਨਾ ਕੀਤੀ ਜੋ ਅੱਜ ਵਿਸ਼ਵ ਪੱਧਰ ਉੱਤੇ ਪ੍ਰਬੰਧਨ ਮੁਹਾਰਤ ਕਲਾ ਵਿੱਚ ਸਾਈਬਰ ਸੁਰੱਖਿਆ ਐਕਸਪਰਟ ਹੈ। ਤ੍ਰਿਸ਼ਨੀਤ ਫ਼ੋਬਰਜ਼ ਦੀ 30 ਅੰਡਰ 30 ਲਿਸਟ ਵਿੱਚ ਸ਼ਾਮਲ ਹਨ। 2021 ਵਿੱਚ ਉਸ ਨੂੰ ਫਾਰਚੂਨ ਇੰਡੀਆ ਦੀ ਅੰਡਰ 40 ਸੂਚੀ ਵਿੱਚ ਦੂਜੀ ਵਾਰ ਸੂਚੀਬੱਧ ਕੀਤਾ ਗਿਆ ਸੀ। ਦੋਵੇਂ ਵਾਰ ਸਭ ਤੋਂ ਘੱਟ ਉਮਰ ਦੇ ਹੋਣ ਦੇ ਬਾਵਜੂਦ ਇਸ ਸੂਚੀ ਵਿੱਚ ਥਾਂ ਬਣਾਉਣ ਦਾ ਮੌਕਾ ਮਿਲਿਆ।
ਭਾਰਤ ਦੇ ਮਾਰਕ ਜੁਕਰਬਰਗ ਦੇ ਰੂਪ ਵਿੱਚ ਜਾਣੇ ਜਾਂਦੇ ਤ੍ਰਿਸ਼ਨੀਤ ਅਰੋਡ਼ਾ ਨੂੰ 2017 ਵਿੱਚ ਜੀ ਕਿਊ ਮੈਗਜ਼ੀਨ ਦੁਆਰਾ ਚੁਣੇ ਗਏ 50 ਸਭ ਤੋਂ ਵੱਧ ਪ੍ਰਭਾਵਸ਼ਾਲੀ ਯੁਵਾ ਭਾਰਤੀਆਂ ਵਿੱਚ ਸੂਚੀਬੱਧ ਕੀਤਾ ਗਿਆ ਸੀ। ਨਿਊ ਮੈਕਸੀਕੋ ਦੇ ਸਾਂਤਾ ਫੇ ਸ਼ਹਿਰ ਦੇ ਮੇਅਰ ਜੋਵਿਅਰ ਗੋਜਾਲੇਸ ਨੇ 2017 ਵਿੱਚ 25 ਅਗਸਤ ਨੂੰ ਤ੍ਰਿਸ਼ਨੀਤ ਅਰੋਡ਼ਾ ਦਿਵਸ ਦੇ ਰੂਪ ਵਿੱਚ ਘੋਸ਼ਿਤ ਕੀਤਾ।