ਪੁਲਾੜ 'ਚ ਛੇ ਮਹੀਨੇ ਬਿਤਾਉਣ ਮਗਰੋਂ ਧਰਤੀ 'ਤੇ ਪਰਤੇ ਤਿੰਨ ਪੁਲਾੜ ਯਾਤਰੀ
Published : Dec 21, 2018, 3:57 pm IST
Updated : Dec 21, 2018, 3:57 pm IST
SHARE ARTICLE
3 astronauts return to Earth from International Space Station
3 astronauts return to Earth from International Space Station

ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿਚ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਗੁਜਾਰਨ ਤੋਂ ਬਾਅਦ ਤਿੰਨ ਪੁਲਾੜ ਯਾਤਰੀ ਵੀਰਵਾਰ ਨੂੰ ਧਰਤੀ 'ਤੇ ਪਰਤ ਆਏ। ਇਸ ਪੁਲਾੜ ਯਾਤਰੀਆਂ ਵਿਚ ...

ਮਾਸਕੋ (ਭਾਸ਼ਾ) :- ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿਚ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਗੁਜਾਰਨ ਤੋਂ ਬਾਅਦ ਤਿੰਨ ਪੁਲਾੜ ਯਾਤਰੀ ਵੀਰਵਾਰ ਨੂੰ ਧਰਤੀ 'ਤੇ ਪਰਤ ਆਏ। ਇਸ ਪੁਲਾੜ ਯਾਤਰੀਆਂ ਵਿਚ ਨਾਸਾ ਦੀ ਸੇਰੇਨਾ ਆਨਨ - ਚਾਂਸਲਰ, ਰੂਸ ਦੇ ਸਰਗੇਈ ਰੋਕੋਏਵ ਅਤੇ ਜਰਮਨੀ ਦੇ ਅਲੈਗਜੈਂਡਰ ਗਰਸਟ ਸ਼ਾਮਲ ਹਨ ਜੂਨ 2018 ਵਿਚ ਦੂਜੀ ਵਾਰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਗਏ ਅਲੇਕਜਾਂਡਰ ਗੈਰਸਟ 20 ਦਸੰਬਰ ਦੀ ਸਵੇਰੇ ਕਜਾਖਸਤਾਨ ਦੇ ਦੁਰਗਮ ਖੇਜਖਾਸਕਾ ਕਸਬੇ ਵਿਚ ਉਤਰੇ।

 astronautsastronauts

ਗੈਰਸਟ ਦੇ ਨਾਲ ਰੂਸੀ ਪੁਲਾੜ ਯਾਤਰੀ ਸਰਗੇਈ ਪ੍ਰੋਕੋਪਏਵ ਅਤੇ ਅਮਰੀਕੀ ਪੁਲਾੜ ਯਾਤਰੀ ਸੇਰੇਨਾ ਆਨਨ - ਚਾਂਸਲਰ ਵੀ ਧਰਤੀ 'ਤੇ ਪਰਤੇ। ਸਥਾਨਿਕ ਸਮੇਂ ਅਨੁਸਾਰ 11 : 02 ਵਜੇ ਕੈਪਸੂਲ ਲੈਂਡ ਹੋਇਆ। ਗੈਰਸਟ ਨੇ ਪੈਰਾਸ਼ੂਟ ਦੀ ਮਦਦ ਨਾਲ ਹੋਈ ਲੈਂਡਿੰਗ ਨੂੰ ਬੇਹੱਦ ਸੁਖਦ ਕਰਾਰ ਦਿਤਾ। ਸਪੇਸ ਕੈਪਸੂਲ ਤੋਂ ਬਾਹਰ ਨਿਕਲਦੇ ਸਮੇਂ ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਸੀ। ਇਸ ਦੌਰਾਨ ਤਿੰਨਾਂ ਨੇ 3,152 ਵਾਰ ਧਰਤੀ ਪ੍ਰਕਰਮਾ ਕੀਤੀ। ਮਿਸ਼ਨ ਦੇ ਦੌਰਾਨ ਉਨ੍ਹਾਂ ਨੇ ਕੁਲ 13.4 ਕਰੋੜ ਕਿਲੋਮੀਟਰ ਯਾਤਰਾ ਕੀਤੀ।

 astronautsastronauts

ਜਿਨ੍ਹਾਂ ਨੂੰ ਲੈ ਕੇ ਰੂਸੀ ਸੋਯੂਜ ਯਾਨ ਅੰਤਰਰਾਸ਼ਟਰੀ ਸਮੇਂ ਅਨੁਸਾਰ 5 ਬੱਜ ਕੇ ਦੋ ਮਿੰਟ 'ਤੇ ਕਜ਼ਾਖਸਤਾਨ ਵਿਚ ਉਤਰਿਆ। ਪੁਲਾੜ ਯਾਤਰੀਆਂ ਨੇ ਰੇਡੀਓ 'ਤੇ ਕਿਹਾ ਕਿ ਉਹ ਅੱਛਾ ਮਹਿਸੂਸ ਕਰ ਰਹੇ ਹਨ। ਤਿੰਨਾਂ ਯਾਤਰੀਆਂ ਨੇ ਪੁਲਾੜ ਵਿਚ 197 ਦਿਨ ਬਿਤਾਏ। ਇਹ ਦੋ ਪੁਲਾੜ ਯਾਤਰੀ ਸੇਰੇਨਾ ਆਨਨ - ਚਾਂਸਲਰ ਅਤੇ ਸਰਗੇਈ ਰੋਕੋਏਵ ਦਾ ਪਹਿਲਾ ਜਦੋਂ ਕਿ ਗਰਸਟ ਦਾ ਦੂਜਾ ਮਿਸ਼ਨ ਸੀ। ਧਰਤੀ 'ਤੇ ਉੱਤਰਨ ਤੋਂ ਬਾਅਦ ਤਿੰਨਾਂ ਪੁਲਾੜ ਯਾਤਰੀਆਂ ਦੀ ਸ਼ੁਰੂਆਤੀ ਡਾਕਟਰੀ ਜਾਂਚ ਕੀਤੀ ਗਈ। ਪੁਲਾੜ ਯਾਤਰੀਆਂ ਨੂੰ ਅਪਣੇ - ਅਪਣੇ ਦੇਸ਼ ਰਵਾਨਾ ਹੋਣ ਤੋਂ ਪਹਿਲਾਂ ਸਵਾਗਤ ਲਈ ਜੇਜਕਜਗਾਨ ਲੈ ਜਾਇਆ ਜਾਵੇਗਾ।

SpaceSpace capsules

ਯਾਨ ਤੋਂ ਬਾਹਰ ਨਿਕਲਣ ਤੋਂ ਬਾਅਦ ਗਰਸਟ ਨੇ ਕਿਹਾ ਕਿ ਮੈਂ ਉਡ਼ਾਨ ਭਰ ਕੇ ਘਰ ਜਾਣ ਅਤੇ ਕਰਿਸਮਸ ਦੇ ਦੌਰਾਨ ਅਪਣੇ ਪਰਵਾਰ ਨੂੰ ਮਿਲਣ ਦਾ ਇੰਤਜਾਰ ਕਰ ਰਿਹਾ ਹਾਂ ਪਰ ਮਿਸ਼ਨ ਹਲੇ ਖਤਮ ਨਹੀਂ ਹੋਇਆ ਹੈ, ਸਾਨੂੰ ਨਤੀਜਿਆਂ ਦੀ ਸਮੀਖਿਆ ਕਰਨੀ ਹੈ। ਗੈਰਸਟ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈਐਸਐਸ) ਦੇ ਮਿਸ਼ਨ 40 ਅਤੇ 41 ਦਾ ਹਿੱਸਾ ਬਣ ਚੁੱਕੇ ਹਨ।

ਪਹਿਲੀ ਵਾਰ ਉਹ ਮਈ 2014 ਵਿਚ ਕਰੀਬ ਸੱਤ ਮਹੀਨੇ ਲਈ ਪੁਲਾੜ ਯਾਤਰਾ 'ਤੇ ਗਏ। ਦੂਜਾ ਮੌਕਾ ਜੂਨ 2018 ਵਿਚ ਆਇਆ। ਜਰਮਨੀ ਦੇ ਰੇਡੀਓ ਚੈਨਲ ਐਸਡਬਲਿਯੂਆਰ 3 ਦੇ ਮੁਤਾਬਕ ਪੁਲਾੜ ਵਿਚ ਲੰਮਾ ਸਮਾਂ ਗੁਜ਼ਾਰਨ ਤੋਂ ਬਾਅਦ ਗੈਰਸਟ ਨੇ ਕਿਹਾ ਕਿ ਉਹ ਮਹੀਨਿਆਂ ਬਾਅਦ ਅਸਲੀ ਬਿਸਤਰੇ ਵਿਚ ਆਰਾਮ ਦੀ ਨੀਂਦ ਲੈਣ ਲਈ ਬੇਤਾਬ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement