ਭਾਰਤ ਦਾ ਮਨੁਖੀ ਪੁਲਾੜ ਮਿਸ਼ਨ 2022 : 30 ਪੁਲਾੜ ਯਾਤਰੀਆਂ ਦੀ ਜ਼ਰੂਰਤ
Published : Sep 23, 2018, 5:54 pm IST
Updated : Sep 23, 2018, 5:54 pm IST
SHARE ARTICLE
India's manned space mission 2022
India's manned space mission 2022

ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲੇ ਤੋਂ ਐਲਾਨ ਕੀਤਾ ਸੀ ਕਿ ਭਾਰਤ ਆਉਣ ਵਾਲੇ ਸਮੇਂ ਵਿਚ ਪੁਲਾੜ ਦੇ ਖੇਤਰ ਵਿਚ ਮਜਬੂਤੀ ਨਾਲ ਕਦਮ ਵ...

ਬੈਂਗਲੁਰੂ : ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲੇ ਤੋਂ ਐਲਾਨ ਕੀਤਾ ਸੀ ਕਿ ਭਾਰਤ ਆਉਣ ਵਾਲੇ ਸਮੇਂ ਵਿਚ ਪੁਲਾੜ ਦੇ ਖੇਤਰ ਵਿਚ ਮਜਬੂਤੀ ਨਾਲ ਕਦਮ ਵਧਾਏਗਾ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਭਾਰਤ 2022 ਵਿਚ ਅਪਣੇ ਕਿਸੇ ਬੇਟੇ ਜਾਂ ਧੀ ਨੂੰ ਪੁਲਾੜ 'ਚ ਭੇਜੇਗਾ। ਇਸ ਵਾਅਦੇ ਨੂੰ ਪੂਰਾ ਕਰਨ ਲਈ 2004 ਵਿਚ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ। ਪੀਐਮ ਮੋਦੀ ਨੇ ਲਾਲ ਕਿਲੇ ਤੋਂ ਹੀ ਇਸ ਮੁਹਿੰਮ ਨੂੰ ਗਗਨਯਾਨ ਨਾਮ ਵੀ ਦਿਤਾ। ਦੱਸ ਦਈਏ ਕਿ ਇਸ ਮੁਹਿੰਮ ਦੀ ਜ਼ਿੰਮੇਵਾਰੀ ਇੰਡੀਅਨ ਪੁਲਾੜ ਰਿਸਰਚ ਆਰਗਨਾਇਜ਼ੇਸ਼ਨ (ਇਸਰੋ) ਦੇ ਮੋਢਿਆਂ 'ਤੇ ਹੋਵੇਗੀ।  

India's manned space mission 2022India's manned space mission 2022

ਇਸਰੋ ਨੇ ਇਸ ਦੇ ਲਈ ਕੰਮ ਵੀ ਕਰਨਾ ਸ਼ੁਰੂ ਕਰ ਦਿਤਾ ਹੈ। 15 ਅਗਸਤ ਤੋਂ ਲੈ ਕੇ ਹੁਣ ਤਕ ਇਸਰੋ ਚੀਫ਼  ਦੇ ਸਿਵਨ ਨੇ ਤਿੰਨ ਵਾਰ ਇਹ ਵੀ ਕਿਹਾ ਹੈ ਕਿ ਇਹ ਸਿਰਫ਼ ਇਸਰੋ ਮਿਸ਼ਨ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਇਕ ਰਾਸ਼ਟਰੀ ਮਿਸ਼ਨ ਹੋਵੇਗਾ, ਜਿਸ ਵਿਚ ਦੇਸ਼ਭਰ ਦੀਆਂ ਸੰਸਥਾਵਾਂ ਦੇ ਲੋਕ ਸਹਿਯੋਗ ਕਰਣਗੇ। ਸਿਵਨ ਜਿਨ੍ਹਾਂ ਸੰਸਥਾਵਾਂ ਦੀ ਗੱਲ ਕਰ ਰਹੇ ਹਨ, ਉਨ੍ਹਾਂ ਵਿਚ ਏਅਰਫੋਰਸ ਦੇ ਮੁਤਾਬਕ ਕੰਮ ਕਰਨ ਵਾਲੀ ਏਅਰੋਸਪੇਸ ਮੈਡਿਸਿਨ (ਆਈਏਐਮ) ਵੀ ਹੈ। ਸਿਵਨ ਨੇ ਦੱਸਿਆ ਕਿ ਆਈਏਐਮ ਹੀ ਉਨ੍ਹਾਂ ਪੁਲਾੜ ਯਾਤਰੀਆਂ ਦੀ ਚੋਣ ਕਰੇਗਾ ਜਿਨ੍ਹਾਂ ਨੂੰ 2022 ਵਿਚ ਪੁਲਾੜ ਵਿਚ ਭੇਜਿਆ ਜਾਵੇਗਾ।

Air Commodore Anupam AgarwaAir Commodore Anupam Agarwa

ਜਾਣਕਾਰੀ ਦੇ ਮੁਤਾਬਕ, ਭਾਰਤ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਨੂੰ ਵੀ ਆਈਏਐਮ ਨੇ ਹੀ ਟ੍ਰੇਨਿੰਗ ਦਿਤੀ ਸੀ। ਆਈਏਐਮ ਕਮਾਂਡੈਂਟ ਏਅਰ ਕਾਮੋਡੋਰ ਅਨੁਪਮ ਅੱਗਰਵਾਲ ਨੇ ਦੱਸਿਆ ਕਿ ਟ੍ਰੇਨਿੰਗ ਤੋਂ ਇਲਾਵਾ ਸੰਸਥਾ ਨੇ ਚਾਰ ਮੁੱਖ ਖੇਤਰਾਂ ਵਿਚ ਯੋਗਦਾਨ ਦਿਤਾ ਹੈ। ਇਹ ਹਨ : ਬੇਸਿਕ ਐਂਡ ਅਡਵਾਂਸ ਟ੍ਰੇਨਿੰਗ, ਕਰੂ ਕੈਪਸੂਲ ਦੀ ਹਿਊਮਨ ਇੰਜਿਨਇਰਿੰਗ ਅਤੇ ਹੈਬਿਟੈਟ ਮਾਡਿਊਲ, ਕੈਬੀਨਟ ਏਅਰ ਕਵਾਲਿਟੀ ਦਾ ਲੇਖਾ ਜੋਖਾ ਕਰਨਾ ਅਤੇ ਫਲਾਇਟ ਸਰਜਨ ਆਪਰੇਸ਼ਨ।

Isro Isro

ਆਈਏਐਮ ਚੀਫ ਅਨੁਪਮ ਅੱਗਰਵਾਲ ਨੇ ਕਿਹਾ ਕਿ ਸਾਨੂੰ 30 ਪੁਲਾੜ ਮੁਸਾਫਰਾਂ ਦੇ ਪੂਲ ਦੀ ਜ਼ਰੂਰਤ ਹੈ,  ਜਿਸ ਵਿਚੋਂ 15 ਦੀ ਚੋਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਬੇਸਿਕ ਟ੍ਰੇਨਿੰਗ ਦਿਤੀ ਜਾਵੇਗੀ। ਜੇਕਰ ਤਿੰਨ ਮੁਸਾਫਰਾਂ ਨੂੰ ਭੇਜਣ ਦੀ ਯੋਜਨਾ ਬਣਦੀ ਹੈ ਤਾਂ ਅਸੀਂ ਤਿੰਨ - ਤਿੰਨ ਲੋਕਾਂ ਦੇ ਤਿੰਨ ਸੈਟ ਚੁਣਨਗੇ ਅਤੇ ਇਹਨਾਂ ਵਿਚੋਂ ਕਿਸੇ ਇਕ ਗਰੁਪ ਨੂੰ ਲਾਂਚ ਡੇਟ ਤੋਂ ਪਹਿਲਾਂ ਤਿੰਨ ਮਹੀਨੇ ਹੋਰ ਟ੍ਰੇਨਿੰਗ ਪ੍ਰੋਗਰਾਮ ਤੋਂ ਲੰਘਣਾ ਹੋਵੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement