
ਦੇਸ਼ ਦੇ ਪਹਿਲੇ ਹਿਊਮਨ ਸਪੇਸ ਪ੍ਰੋਗਰਾਮ ਉੱਤੇ ਜਾਣ ਵਾਲੇ ਤਿੰਨ ਲੋਕ ਸ਼੍ਰੀਹਰੀਕੋਟਾ ਤੋਂ ਲਾਂਚ ਦੇ ਸਿਰਫ਼ 16 ਮਿੰਟ ਬਾਅਦ ਸਪੇਸ ਵਿਚ ਹੋਣਗੇ। ਇਸਰੋ ਦੇ ਚੇਅਰਮੈਨ ਕੇ.ਸਿਵਨ...
ਨਵੀਂ ਦਿੱਲੀ :- ਦੇਸ਼ ਦੇ ਪਹਿਲੇ ਹਿਊਮਨ ਸਪੇਸ ਪ੍ਰੋਗਰਾਮ ਉੱਤੇ ਜਾਣ ਵਾਲੇ ਤਿੰਨ ਲੋਕ ਸ਼੍ਰੀਹਰੀਕੋਟਾ ਤੋਂ ਲਾਂਚ ਦੇ ਸਿਰਫ਼ 16 ਮਿੰਟ ਬਾਅਦ ਸਪੇਸ ਵਿਚ ਹੋਣਗੇ। ਇਸਰੋ ਦੇ ਚੇਅਰਮੈਨ ਕੇ.ਸਿਵਨ ਨੇ ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਵਿਚ ਇਹ ਜਾਣਕਾਰੀ ਦਿਤੀ। ਮੀਡੀਆ ਦੇ ਸਾਹਮਣੇ ਪੇਸ਼ਕਾਰੀ ਦਿੰਦੇ ਹੋਏ ਕੇ.ਸਿਵਨ ਨੇ ਕਿਹਾ ਕਿ ਭਾਰਤੀ ਪੁਲਾੜ ਯਾਤਰੀ ਲੋ ਅਰਥ ਆਰਬਿਟ (ਧਰਤੀ ਤੋਂ 300 - 400 ਕਿ.ਮੀ ਦੂਰ) ਵਿਚ 5 ਤੋਂ 7 ਦਿਨ ਬਿਤਾਉਣਗੇ।
ਇਸ ਤੋਂ ਬਾਅਦ ਗੁਜਰਾਤ ਦੇ ਅਰਬ ਸਾਗਰ ਵਿਚ ਕਰੂ ਮੈਂਬਰ ਅਤੇ ਮਾਡਿਊਲ ਵਾਪਸ ਆ ਜਾਣਗੇ। ਕੇ.ਸਿਵਨ ਨੇ ਕਿਹਾ ਕਿ ਪੀਐ ਮੋਦੀ ਵਲੋਂ ਤੈਅ 2022 ਦੀ ਡੈਡਲਾਈਨ ਵਿਚ ਹੀ ਇਸਰੋ ਵਲੋਂ ਗਗਨਯਾਨ ਨੂੰ ਲਾਂਚ ਕੀਤਾ ਜਾਵੇਗਾ। ਜਾਣੋ, ਕਿਵੇਂ 16 ਮਿੰਟ ਵਿਚ ਗਗਨਯਾਨ ਪਹੁੰਚੇਗਾ ਸਪੇਸ ਵਿਚ ਅਤੇ ਕਿਵੇਂ ਵਾਪਸ ਆਵੇਗਾ।
ISRO
ਤਿੰਨ ਭਾਰਤੀਆਂ ਨੂੰ ਲੈ ਕੇ ਜਾਣ ਵਾਲੇ ਕਰੂ ਮਾਡਿਊਲ ਦੇ ਨਾਲ ਇਕ ਸਰਵਿਸ ਮਾਡਿਊਲ ਵੀ ਹੋਵੇਗਾ। ਇਨ੍ਹਾਂ ਦੋਨਾਂ ਮਾਡਿਊਲਸ ਨੂੰ ਮਿਲਾ ਕੇ ਆਰਬਿਟਲ ਮਾਡਿਊਲ ਬਣੇਗਾ, ਜੋ ਅਡਵਾਂਸਡ ਜੀਐਸਐਲਵੀ ਐਮ - III ਰਾਕੇਟ ਦੇ ਜਰੀਏ ਆਕਾਸ਼ ਵਿਚ ਭੇਜੇ ਜਾਣਗੇ। ਇਸ ਯਾਤਰਾ ਉੱਤੇ ਇਕ ਹਫ਼ਤੇ ਤੱਕ ਤਿੰਨ ਯਾਤਰੀ ਮਾਇਕਰੋਗਰੈਵਿਟੀ ਅਤੇ ਹੋਰ ਪ੍ਰਯੋਗ ਕਰਣਗੇ। ਵਾਪਸੀ ਦੀ ਯਾਤਰਾ ਵਿਚ ਆਰਬਿਟਲ ਮਾਡਿਊਲ ਆਪਣੇ ਆਪ ਨੂੰ ਰੀਓਰੀਐਂਟ ਕਰ ਲਵੇਗਾ। ਕਰੂ ਅਤੇ ਸਰਵਿਸ ਮਾਡਿਊਲ 120 ਕਿਲੋਮੀਟਰ ਦੀ ਦੂਰੀ ਉੱਤੇ ਵੱਖ - ਵੱਖ ਹੋ ਜਾਣਗੇ।
ISRo
ਕਰੂ ਮਾਡੀਊਲ ਏਅਰਬਰੇਕ ਦਾ ਇਸਤੇਮਾਲ ਕਰ ਆਪਣੀ ਸਪੀਡ ਘੱਟ ਕਰੇਗਾ ਅਤੇ ਅਰਬ ਸਾਗਰ ਵਿਚ ਉੱਤਰਨ ਤੋਂ ਪਹਿਲਾਂ ਪੈਰਾਸ਼ੂਟ ਖੁੱਲ ਜਾਣਗੇ। ਕੇ.ਸਿਵਨ ਨੇ ਕਿਹਾ ਕਿ ਜੇਕਰ ਕੋਈ ਤਕਨੀਕੀ ਸਮੱਸਿਆ ਹੋ ਜਾਂਦੀ ਹੈ ਤਾਂ ਕਰੂ ਮਾਡਿਊਲ ਬੰਗਾਲ ਦੀ ਖਾੜੀ ਵਿਚ ਉਤਰੇਗਾ। ਇਹ ਮਾਡੀਊਲ 3.4 ਮੀਟਰ ਚੋੜਾ ਹੋਵੇਗਾ ਅਤੇ ਇਸ ਦਾ ਭਾਰ 7 ਟਨ ਦੇ ਕਰੀਬ ਹੋਵੇਗਾ। ਤਿਆਰੀਆਂ ਨੂੰ ਲੈ ਕੇ ਸਿਵਨ ਨੇ ਕਿਹਾ ਕਿ ਪਹਿਲੀ ਮਾਨਵਰਹਿਤ ਟੈਸਟ ਫਲਾਈਟ ਇਸਰੋ 30 ਮਹੀਨੇ ਦੇ ਅੰਦਰ ਭੇਜੇਗਾ। ਇਸ ਤੋਂ ਬਾਅਦ ਦੂਜੀ ਮਾਨਵਰਹਿਤ ਟੈਸਟ ਫਲਾਈਟ ਨੂੰ 36 ਮਹੀਨੇ ਵਿਚ ਭੇਜਿਆ ਜਾਵੇਗਾ। ਪਹਿਲੀ ਹਿਊਮਨ ਸਪੇਸਫਲਾਈਟ 40 ਮਹੀਨੇ ਦੇ ਅੰਦਰ ਭੇਜੀ ਜਾਵੇਗੀ।