
ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਨੀਤੀਗਤ ਮਾਮਲਿਆਂ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਮੱਤਭੇਦ ਨੂੰ ਲੈ ਕੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ...
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਨੀਤੀਗਤ ਮਾਮਲਿਆਂ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਮੱਤਭੇਦ ਨੂੰ ਲੈ ਕੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਦੂਜੇ ਪਾਸੇ ਟਰੰਪ ਨੇ ਸੇਵਾਵਾਂ ਲਈ ਮੈਟਿਸ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਉਹ ਫਰਵਰੀ 'ਚ ਸਨਮਾਨ ਦੇ ਨਾਲ ਸੇਵਾਮੁਕਤ ਹੋਣਗੇ। ਜ਼ਿਕਰਯੋਗ ਹੈ ਕਿ ਮੈਟਿਸ ਦੇ ਅਹੁਦੇ ਤੋਂ ਹੱਟਾਉਣ ਦੀ ਖ਼ਬਰ ਸੀਰੀਆ ਅਤੇ ਅਫਗਾਨਿਸਤਾਨ ਵਲੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾਣ ਦੇ ਐਲਾਨ 'ਚ ਸਾਹਮਣੇ ਆਈ ਹੈ।
James Mattis Resigns
ਮੈਟਿਸ ਨੇ ਵੀਰਵਾਰ ਨੂੰ ਟਰੰਪ ਨੂੰ ਭੇਜੇ ਗਏ ਅਸਤੀਫ਼ੇ 'ਚ ਲਿਖਿਆ ਹੈ ਕਿ ਇਹ ਉਨ੍ਹਾਂ ਲਈ ਅਹੁਦਾ ਛੱਡਣ ਦਾ ‘‘ਠੀਕ ਸਮਾਂ’’ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਦੇ ਕੋਲ ਅਜਿਹਾ ਰੱਖਿਆ ਮੰਤਰੀ ਹੋਣਾ ਚਾਹੀਦਾ ਹੈ ‘‘ਜਿਸ ਦੇ ਵਿਚਾਰ ਇਸ ਮਾਮਲੇ 'ਤੇ ਅਤੇ ਹੋਰ ਵਿਸ਼ੇ 'ਤੇ ਵੀ ਤੁਹਾਡੇ ਬਿਹਤਰ ਮੇਲ ਖਾਂਦੇ ਹੋਣ।’’ ਉਨ੍ਹਾਂ ਨੇ ਲਿਖਿਆ ਹੈ ਕਿ ‘‘ਮੇਰੇ ਕਾਰਜਕਾਲ ਦੇ ਅੰਤਮ ਦਿਨ 28 ਫਰਵਰੀ, 2019 ਹੈ।
ਇਹ ਵਾਰਸ ਨੂੰ ਨਾਮਜ਼ਦ ਕਰਨ ਅਤੇ ਉਸ ਦੀ ਨਿਯੁਕਤੀ ਦੀ ਪੁਸ਼ਟੀ ਕਰਨ ਲਈ ਕਾਫ਼ੀ ਸਮਾਂ ਦੇਵੇਗਾ। ਨਾਲ ਹੀ ਤੈਅ ਕਰੇਗਾ ਕਿ ਮੰਤਰਾਲਾ ਦੇ ਹਿਤਾਂ ਦਾ ਪੂਰੀ ਤਰ੍ਹਾਂ ਨਾਲ ਧਿਆਨ ਰੱਖਿਆ ਜਾਵੇ ਅਤੇ ਆਉਣ ਵਾਲੇ ਪ੍ਰੋਗਰਾਮਾਂ ਜਿਵੇਂ ਸੰਸਦੀ ਸੁਣਵਾਈ ਅਤੇ ਫਰਵਰੀ 'ਚ ਹੋਣ ਵਾਲੀ ਨਾਟੋ ਦੀ ਰੱਖਿਆ ਮੰਤਰਾਲਾ ਦੀ ਮੀਟਿੰਗ ਸਹੀ ਢੰਗ ਨਾਲ ਹੋਣੀ ਚਾਹੀਦੀ ਹੈ।"
US Defence secretary Resigns
68 ਸਾਲ ਦਾ ਪੈਂਟਾਗਨ ਦੇ ਮੁਖੀ ਨੇ ਇਸ ਦਾ ਜ਼ਿਕਰ ਨਹੀਂ ਕੀਤਾ ਹੈ ਕਿ ਉਹ ਖਾਸ ਤੌਰ 'ਤੇ ਸੈਨਿਕਾਂ ਨੂੰ ਵਾਪਸ ਬੁਲਾਣ ਦੇ ਕਾਰਨ ਅਸਤੀਫਾ ਦੇ ਰਹੇ ਹਨ। ਹਾਲਾਂਕਿ, ਟਰੰਪ ਦੇ ਇਸ ਫੈਸਲੇ ਤੋਂ ਵੱਖਰਾ ਵਿਦੇਸ਼ੀ ਸਾਥੀ ਅਤੇ ਸੰਸਦ ਸਾਰੇ ਹੀ ਹੈਰਾਨ ਰਹਿ ਗਏ ਹਨ। ਮੈਟਿਸ ਦਾ ਅਸਤੀਫਾ ਮਿਲਣ ਤੋਂ ਬਾਅਦ ਟਰੰਪ ਨੇ ਫਰਵਰੀ 'ਚ ਉਨ੍ਹਾਂ ਦੇ ਸੇਵਾਮੁਕਤ ਹੋਣ ਦਾ ਐਲਾਨ ਕੀਤੀ ਹੈ।
ਦੂਜੇ ਪਾਸੇ ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ‘‘ਜਨਰਲ ਜਿਮ ਮੈਟਿਸ ਮੇਰੇ ਕਾਰਜਕਾਲ 'ਚ ਪਿਛਲੇ ਦੋ ਸਾਲ ਤੋਂ ਰੱਖਿਆ ਮੰਤਰੀ ਦੇ ਰੂਪ 'ਚ ਸੇਵਾਵਾਂ ਦੇਣ ਤੋਂ ਬਾਅਦ ਫਰਵਰੀ ਦੇ ਅੰਤ 'ਚ ਰਿਟਾਇਰਡ ਹੋਣਗੇ।’’ ਉਨ੍ਹਾਂ ਨੇ ਲਿਖਿਆ ਹੈ ਕਿ ‘‘ਜਿਮ ਦੇ ਕਾਰਜਕਾਲ 'ਚ ਬਹੁਤ ਤਰੱਕੀ ਹੋਈ ਹੈ, ਖਾਸ ਤੌਰ 'ਤੇ ਨਵੇਂ ਖਰੀਦ ਦੇ ਸੰਬੰਧ ਵਿਚ। ਜ਼ਿਕਰਯੋਗ ਹੈ ਕਿ ਮੈਟਿਸ ਭਾਰਤ-ਅਮਰੀਕਾ ਰੱਖਿਆ ਸਬੰਧਾਂ ਦੇ ਵੱਡੇ ਸਮਰਥਕ ਹਨ।
Trump and James Mattis
ਜਾਣਕਾਰੀ ਮੁਤਾਬਕ ਸੀਰਿਆ ਅਤੇ ਅਫਗਾਨਿਸਤਾਨ ਸਹਿਤ ਵਿਦੇਸ਼ ਨੀਤੀ ਦੇ ਵੱਖਰੇ ਮਾਮਲਿਆਂ 'ਤੇ ਮੈਟਿਸ ਅਤੇ ਟਰੰਪ ਵਿਚਕਾਰ ਮੱਤਭੇਦ ਸੀ। ਮੈਟਿਸ ਦਾ ਨਾਮ ਟਰੰਪ ਪ੍ਰਸ਼ਾਸਨ ਦੇ ਉਨ੍ਹਾਂ ਉੱਚ ਅਧਿਕਾਰੀਆਂ ਦੀ ਲੰਮੀ ਸੂਚੀ 'ਚ ਜੁੜ ਗਿਆ ਹੈ ਜਿਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਹੈ ਜਾਂ ਅਹੁਦੇ ਤੋਂ ਹਟਾ ਦਿਤਾ ਗਿਆ ਹੈ। ਜਦੋਂ ਕਿ ਵੀਰਵਾਰ ਨੂੰ ਟਰੰਪ ਨੇ ਕਿਹਾ ਕਿ ਛੇਤੀ ਹੀ ਨਵੇਂ ਰਖਿਆ ਮੰਤਰੀ ਦਾ ਐਲਾਨ ਕੀਤਾ ਜਾਵੇਗਾ।