
ਭਾਰਤ ਕਾਰੋਬਾਰ, ਸਰਕਾਰ, ਐਨ.ਜੀ.ਓ. ਅਤੇ ਮੀਡੀਆ ਦੇ ਮਾਮਲੇ 'ਚ ਦੁਨੀਆਂ ਦੇ ਸੱਭ ਤੋਂ ਭਰੋਸੇਯੋਗ ਦੇਸ਼ਾਂ 'ਚ ਸ਼ਾਮਲ ਹੈ........
ਦਾਵੋਸ : ਭਾਰਤ ਕਾਰੋਬਾਰ, ਸਰਕਾਰ, ਐਨ.ਜੀ.ਓ. ਅਤੇ ਮੀਡੀਆ ਦੇ ਮਾਮਲੇ 'ਚ ਦੁਨੀਆਂ ਦੇ ਸੱਭ ਤੋਂ ਭਰੋਸੇਯੋਗ ਦੇਸ਼ਾਂ 'ਚ ਸ਼ਾਮਲ ਹੈ ਪਰ ਦੇਸ਼ ਦੇ ਕਾਰੋਬਾਰੀ ਬਰਾਂਡਾਂ ਦੀ ਭਰੋਸੇਯੋਗਦਾ ਇਨ੍ਹਾਂ 'ਚ ਸੱਭ ਤੋਂ ਘੱਟ ਹੈ। ਇਕ ਰੀਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੇ। ਐਡਲਮੈਨ ਦੀ ਟਰੱਸਟ ਬੇਰੋਮੀਟਰ-2019 ਦੀ ਰੀਪੋਰਟ ਵਿਸ਼ਵ ਆਰਥਕ ਮੰਚ ਦੇ ਸਾਲਾਨਾ ਸੰਮੇਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਾਰੀ ਕੀਤੀ ਗਈ। ਇਸ 'ਚ ਕੌਮਾਤਰੀ ਭਰੋਸੇਯੋਗਤਾ ਸੂਚਕਅੰਕ 3 ਅੰਕ ਦੇ ਹਲਕੇ ਸੁਧਾਰ ਨਾਲ 52 'ਤੇ ਪੁੱਜ ਗਿਆ ਹੈ। ਜਾਗਰੂਕ ਜਨਤਾ ਅਤੇ ਆਮ ਆਬਾਦੀ ਦੇ ਭਰੋਸਾ ਸੂਚਕ ਅੰਕ 'ਚ ਪਹਿਲਾ ਨੰਬਰ ਚੀਨ ਦਾ ਅਤੇ ਦੂਜਾ ਭਾਰਤ ਦਾ ਹੈ। (ਪੀਟੀਆਈ)