
ਕਾਰੋਬਾਰੀ ਭਾਈਵਾਲ ਜੋਡੀ ਹਿਲਡੇਬ੍ਰਾਂਟ ਨੂੰ ਹੋਈ ਸਜ਼ਾ
US News: ਯੂਟਿਊਬ ਉਤੇ ਮਾਪਿਆਂ ਨੂੰ ਬੱਚਿਆਂ ਦੇ ਚੰਗੇ ਪਾਲਣ-ਪੋਸ਼ਣ ਸਬੰਧੀ ਸਲਾਹ ਦੇਣ ਵਾਲੀ ਯੂਟਿਊਬਰ ਨੂੰ ਅਪਣੇ ਹੀ ਬੱਚਿਆਂ ਦਾ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇੰਨਾ ਹੀ ਨਹੀਂ ਅਦਾਲਤ ਨੇ ਰੂਬੀ ਫਰੈਂਕ ਨੂੰ 60 ਸਾਲ ਦੀ ਸਜ਼ਾ ਵੀ ਸੁਣਾਈ ਹੈ। ਦਸਿਆ ਜਾ ਰਿਹਾ ਹੈ ਕਿ ਉਸ ਨੇ ਪਿਛਲੇ ਸਾਲ ਦਸੰਬਰ 'ਚ ਹੀ ਅਪਣੇ ਗੁਨਾਹ ਕਬੂਲ ਕਰ ਲਏ ਸਨ। ਉਸ ਉਤੇ ਅਪਣੇ ਬੱਚਿਆਂ ਨੂੰ ਲੰਬੇ ਸਮੇਂ ਤਕ ਭੁੱਖਾ-ਪਿਆਸਾ ਰੱਖਣ ਦੇ ਇਲਜ਼ਾਮ ਸਨ। ਇਸ ਦੇ ਨਾਲ ਹੀ ਉਸ ਦੇ ਕਾਰੋਬਾਰੀ ਭਾਈਵਾਲ ਜੋਡੀ ਹਿਲਡੇਬ੍ਰਾਂਟ ਨੂੰ ਵੀ ਇਹੀ ਸਜ਼ਾ ਸੁਣਾਈ ਗਈ ਹੈ।
ਫਰੈਂਕ 6 ਬੱਚਿਆਂ ਦੀ ਮਾਂ ਹੈ। ਜੱਜ ਰਿਚਰਡ ਕ੍ਰਿਸਟੋਫਰਸਨ ਨੇ ਉਸ ਨੂੰ 1 ਤੋਂ 15 ਸਾਲ ਤਕ ਲਗਾਤਾਰ ਚਾਰ ਵਾਰ ਸਜ਼ਾ ਸੁਣਾਈ। ਦਰਅਸਲ, ਇਹ ਮਾਮਲਾ ਫਰੈਂਕ ਦੇ ਅਪਣੇ ਦੋ ਬੱਚਿਆਂ ਦੇ ਸ਼ੋਸ਼ਣ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਦੀ ਉਮਰ 9 ਅਤੇ 11 ਸਾਲ ਹੈ।
ਇਸਤਗਾਸਾ ਪੱਖ ਨੇ ਪੀੜਤ ਬੱਚਿਆਂ ਦੇ ਰਹਿਣ-ਸਹਿਣ ਦੀ ਸਥਿਤੀ ਦੀ ਤੁਲਨਾ ਤਸ਼ੱਦਦ ਕੈਂਪ ਨਾਲ ਕੀਤੀ ਹੈ। ਨਾਲ ਹੀ ਫਰੈਂਕ ਨੂੰ ਸਮਾਜ ਲਈ ਵੱਡਾ ਖਤਰਾ ਵੀ ਦਸਿਆ ਗਿਆ ਹੈ। ਸਰਕਾਰੀ ਵਕੀਲ ਐਰਿਕ ਕਲਾਰਕ ਨੇ ਕਿਹਾ, 'ਬੱਚਿਆਂ ਨੂੰ ਭੋਜਨ, ਪਾਣੀ, ਬਿਸਤਰੇ ਅਤੇ ਹਰ ਤਰ੍ਹਾਂ ਦੇ ਮਨੋਰੰਜਨ ਤੋਂ ਵਾਂਝੇ ਰੱਖਿਆ ਗਿਆ ਸੀ।' ਸੁਣਵਾਈ ਦੌਰਾਨ ਫਰੈਂਕ ਨੇ ਰੋਣਾ ਸ਼ੁਰੂ ਕਰ ਦਿਤਾ ਅਤੇ ਬੱਚਿਆਂ ਤੋਂ ਮੁਆਫੀ ਵੀ ਮੰਗੀ।
ਉਸ ਨੇ ਕਿਹਾ, 'ਮੈਨੂੰ ਇਹ ਵਿਸ਼ਵਾਸ ਦਵਾਇਆ ਗਿਆ ਸੀ ਕਿ ਇਹ ਸੰਸਾਰ ਇਕ ਦੁਸ਼ਟ ਥਾਂ ਹੈ, ਜਿਸ ਵਿਚ ਅਜਿਹੇ ਪੁਲਿਸ ਵਾਲੇ ਹਨ ਜੋ ਹਰ ਚੀਜ਼ ਨੂੰ ਨਿਯੰਤਰਿਤ ਕਰਦੇ ਹਨ, ਹਸਪਤਾਲ ਹਨ, ਜੋ ਸੱਟ ਮਾਰਦੇ ਹਨ, ਸਰਕਾਰੀ ਏਜੰਸੀਆਂ ਹਨ, ਜੋ ਬ੍ਰੇਨਵਾਸ਼ ਕਰਦੀਆਂ ਹਨ, ਚਰਚ ਦੇ ਲੋਕ ਹਨ, ਜੋ ਝੂਠ ਬੋਲਦੇ ਹਨ, ਅਜਿਹੇ ਪਤੀ ਹਨ ਜੋ ਸੁਰੱਖਿਆ ਪ੍ਰਦਾਨ ਕਰਨ ਤੋਂ ਇਨਕਾਰ ਕਰਦੇ ਹਨ ਅਤੇ ਅਜਿਹੇ ਬੱਚੇ ਹਨ ਜਿਨ੍ਹਾਂ ਦੇ ਸ਼ੋਸ਼ਣ ਦੀ ਲੋੜ ਹੈ”।
ਫ੍ਰੈਂਕ ਅਤੇ ਹਿਲਡਰਬ੍ਰਾਂਟ ਨੂੰ ਅਗਸਤ 2023 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਦੌਰਾਨ, ਇਕ 12 ਸਾਲ ਦਾ ਬੱਚਾ ਹਿਲਡਰਬ੍ਰਾਂਟ ਦੇ ਘਰ ਦੀ ਖਿੜਕੀ ਵਿਚੋਂ ਭੱਜ ਕੇ ਭੋਜਨ ਅਤੇ ਪਾਣੀ ਲਈ ਗੁਆਂਢੀਆਂ ਕੋਲ ਪਹੁੰਚ ਗਿਆ ਸੀ।
(For more Punjabi news apart from US News Mom influencer to serve up to 60 years in jail for child abuse, stay tuned to Rozana Spokesman)