ਕ੍ਰਾਈਸਟਚਰਚ ਵਿਖੇ ਮਾਰੇ ਗਏ ਲੋਕਾਂ ਦੀ ਯਾਦ 'ਚ ਦੋ ਮਿੰਟ ਦਾ ਮੋਨ ਰਖਿਆ
Published : Mar 22, 2019, 7:38 pm IST
Updated : Mar 22, 2019, 7:38 pm IST
SHARE ARTICLE
Christchurch holds public call to prayer at site of mosque attack
Christchurch holds public call to prayer at site of mosque attack

20 ਹਜ਼ਾਰ ਤੋਂ ਵੱਧ ਲੋਕ ਸ਼ਰਧਾਂਜਲੀ ਸਮਾਗਮ 'ਚ ਜੁੜੇ

ਔਕਲੈਂਡ : 15 ਮਾਰਚ 2019 ਜਿਸ ਨੂੰ ਨਿਊਜ਼ੀਲੈਂਡ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਮੰਨਿਆ ਜਾਵੇਗਾ। ਇਸ ਦਿਨ ਇਕ ਅੱਤਵਾਦੀ ਹਮਲੇ ਵਿਚ 50 ਲੋਕਾਂ ਨੇ ਆਪਣੀ ਜਾਨ ਗਵਾਈ ਸੀ। ਅੱਜ ਦੇਸ਼ ਨੇ ਦੁਪਹਿਰ 1.32 ਤੋਂ 1.34 ਤੱਕ ਦੋ ਮਿੰਟ ਦਾ ਰਾਸ਼ਟਰਵਿਆਪੀ ਮੋਨ ਰੱਖਿਆ ਗਿਆ। ਦੇਸ਼ ਦੀਆਂ ਬੱਸਾਂ ਅਤੇ ਟ੍ਰੇਨਾਂ 'ਚ ਸਵਾਰ ਲੋਕਾਂ ਨੇ ਵੀ ਮੋਨ ਧਾਰਿਆ।

ਹੈਗਲੇ ਪਾਰਕ ਕ੍ਰਾਈਸਟਚਰ ਵਿਖੇ 20 ਹਜ਼ਾਰ ਤੋਂ ਵੱਧ ਦੀ ਗਿਣਤੀ ਵਿਚ ਵੱਖ-ਵੱਖ ਧਰਮਾਂ ਦੇ ਲੋਕ ਜੁੜੇ, ਸਕੂਲਾਂ ਕਾਲਜਾਂ ਵਿਚ ਬੱਚੇ ਵੀ ਇਸ ਸ਼ਰਧਾਂਜਲੀ ਸਮਾਗਮ ਵਿਚ ਜੁੜੇ। ਇਸ ਹਮਲੇ ਦੇ ਵਿਚ ਜ਼ਖ਼ਮੀ ਹੋਏ ਇਮਾਮ ਅਲਾਬੀ ਲਾਤੀਫ ਜ਼ੀਰੂਲਾਹ ਨੇ ਅੱਜ ਹੋਈ ਇਬਾਦਤ ਦੀ ਅਗਵਾਈ ਦਿੱਤੀ। ਇਸ ਦਾ ਸੰਕੇਤ ਸੀ ਕਿ ਅਸੀਂ ਭਾਵੇਂ ਦੋ ਮਿੰਟ ਦੇ ਲਈ ਚੁੱਪ ਹਾਂ ਪਰ ਸਾਡੀ ਅੱਤਵਾਦ ਵਿਰੁੱਧ ਦਹਾੜਾ ਇਕ ਸ਼ੇਰਵਾਂਗ ਹੈ। ਪ੍ਰਾਰਥਨਾ ਦੇ ਵਿਚ ਅੱਲ੍ਹਾ ਨੂੰ ਯਾਦ ਕੀਤਾ ਗਿਆ ਅਤੇ ਜ਼ਖਮੀਆਂ ਦੇ ਲਈ ਦੁਆ ਕੀਤੀ ਗਈ।

Christchurch holds public call to prayer at site of mosque attack-1Christchurch holds public call to prayer at site of mosque attack-1

ਇਸ ਅੱਤਵਾਦੀ ਹਮਲੇ ਵਿਚ ਸਹਾਇਤਾ ਕਰਨ ਵਾਲੀ ਪੁਲਿਸ, ਬਚਾਅ ਦਲ, ਸਰਕਾਰ ਅਤੇ ਕਮਿਊਨਿਟੀਆਂ ਤੋਂ ਮਿਲੇ ਸਹਿਯੋਗ ਲਈ ਵੀ ਧੰਨਵਾਦ ਕੀਤਾ ਗਿਆ। ਦੇਸ਼ ਦੀ ਪ੍ਰਧਾਨ ਮੰਤਰੀ ਅੱਜ ਦੁਬਾਰਾ ਕਾਲੇ ਰੰਗ ਦੇ ਕੱਪੜਿਆਂ ਅਤੇ ਹਿਜਾਬ ਪਹਿਨ ਕੇ ਪਹੁੰਚੀ। ਉਹ ਲੋਕਾਂ ਨੂੰ ਆਮ ਵਾਂਗ ਮਿਲੀ, ਦੁੱਖ ਵੰਡਾਇਆ। ਨਿਊਜ਼ੀਲੈਂਡ ਪੁਲਿਸ ਦੇ ਵਿਚ ਸ਼ਾਮਿਲ ਮਹਿਲਾਵਾਂ ਨੇ ਵੀ ਅੱਜ ਸਿਰ ਉਤੇ ਹਿਜਾਬ ਲੈ ਕੇ ਸ਼ਰਧਾਂਜਲੀ ਭੇਟ ਕੀਤੀ। 

ਸ਼ੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਧਮਕੀ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੂੰ ਸ਼ੋਸ਼ਲ ਮੀਡੀਆ ਉਤੇ ਮਾਰਨ ਦੀ ਧਮਕੀ ਪ੍ਰਾਪਤ ਹੋਈ ਹੈ। ਪੁਲਿਸ ਇਸ ਸਬੰਧੀ ਜਾਂਚ-ਪੜ੍ਹਤਾਲ ਕਰ ਰਹੀ ਹੈ। ਇਕ ਟਵੀਟਰ ਦੇ ਉਤੇ ਹਥਿਆਰਾਂ ਦੇ ਨਾਲ ਪਾਈ ਫੋਟੇ ਦੇ ਵਿਚ ਪ੍ਰਧਾਨ ਮੰਤਰੀ ਬਾਬਿਤ ਲਿਖਿਆ ਗਿਆ ਹੈ 'ਅਗਲਾ ਨਿਸ਼ਾਨਾ ਤੁਸੀਂ ਹੋ'। ਇਸ ਟਵੀਟਰ ਖਾਤੇ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਟਵੀਟਰ ਅਕਾਊਂਟ ਦੇ ਵਿਚ ਇਸਲਾਮ ਦੇ ਵਿਰੁੱਧ ਵੀ ਲਿਖਿਆ ਗਿਆ ਸੀ।  ਪ੍ਰਧਾਨ ਮੰਤਰੀ ਨੇ ਅੱਜ ਤੀਜੀ ਵਾਰ ਹਸਪਤਾਲ ਜਾ ਕੇ ਜ਼ਖਮੀਆ ਦਾ ਹਾਲ ਪੁਛਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement