
ਬਚਾਅ ਟੀਮ ਨੂੰ ਲਾਸ਼ਾਂ ਨੂੰ ਬਾਹਰ ਕੱਢਣ ਲਈ ਲਗਭਗ 300 ਮੀਟਰ ਹੇਠਾਂ ਉਤਰਨਾ ਪਿਆ
Mine Collapse in Peru: ਦੱਖਣੀ ਪੇਰੂ ਵਿਚ ਇਕ ਖਾਣ ਢਹਿ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਇਹ ਹਾਦਸਾ 18 ਮਾਰਚ ਨੂੰ ਪੁਨੋ ਖੇਤਰ ਦੇ ਉਚ-ਉਚਾਈ ਵਾਲੇ ਮਾਈਨਿੰਗ ਕਸਬੇ ਲਾ ਰਿੰਕੋਨਾਡਾ ਵਿਚ ਸਾਂਤਾ ਮਾਰੀਆ-ਲੂਨਾਰ ਡੀ ਓਰੋ ਖਾਣ ਵਿਚ ਵਾਪਰਿਆ।
ਸਰਕਾਰੀ ਸਮਾਚਾਰ ਏਜੰਸੀ ਐਂਡੀਨਾ ਅਨੁਸਾਰ ਤਿੰਨ ਮਜ਼ਦੂਰਾਂ ਦੀ ਖਾਣ ਦੇ ਅੰਦਰ ਮੌਤ ਹੋ ਗਈ, ਜਦੋਂ ਕਿ ਚੌਥੇ ਦੀ ਮੌਤ ਮੈਡੀਕਲ ਸੈਂਟਰ ਲਿਜਾਂਦੇ ਸਮੇਂ ਹੋ ਗਈ।
ਬਚਾਅ ਕਾਰਜ ਬਹੁਤ ਮੁਸ਼ਕਲ ਹਾਲਾਤ ਵਿਚ ਕੀਤਾ ਗਿਆ, ਬਚਾਅ ਟੀਮ ਨੂੰ ਲਾਸ਼ਾਂ ਨੂੰ ਬਾਹਰ ਕੱਢਣ ਲਈ ਲਗਭਗ 300 ਮੀਟਰ ਹੇਠਾਂ ਉਤਰਨਾ ਪਿਆ। ਸਥਾਨਕ ਵਕੀਲ ਫ਼ਰੈਡੀ ਕੰਡੋਰੀ ਨੇ ਖਾਣ ਢਹਿਣ ਦੇ ਕਾਰਨਾਂ ਅਤੇ ਸੰਭਾਵਿਤ ਜਵਾਬਦੇਹੀ ਦੀ ਜਾਂਚ ਸ਼ੁਰੂ ਕਰ ਦਿਤੀ ਹੈ।