
ਬੰਬ ਡਿਫ਼ਿਊਜ਼ ਕਰਨ ਦੌਰਾਨ ਇਹ ਧਮਾਕਾ ਹੋਇਆ
ਕੋਲੰਬੋ: ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ’ਚ ਇਕ ਹੋਰ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਵਲੋਂ ਇਕ ਬੰਬ ਨੂੰ ਡਿਫ਼ਿਊਜ਼ ਕਰਨ ਦੌਰਾਨ ਇਹ ਧਮਾਕਾ ਹੋਇਆ ਹੈ। ਹਾਲੇ ਤੱਕ ਇਸ ਧਮਾਕੇ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
Blast in Colombo
ਇਹ ਵੀ ਪੜ੍ਹੋ: ਸ਼੍ਰੀਲੰਕਾ ਵਿਚ ਚਰਚਾਂ ਅਤੇ ਪੰਜ-ਸਿਤਾਰਾ ਹੋਟਲਾਂ ਵਿਚ ਐਤਵਾਰ ਨੂੰ ਈਸਟਰ ਦੇ ਮੌਕੇ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਕੋਲੰਬੋ ਏਅਰਪੋਰਟ ਉਤੇ ਪਾਇਪ ਬੰਬ ਬਰਾਮਦ ਹੋਇਆ। ਹਾਲਾਂਕਿ, ਸ਼੍ਰੀਲੰਕਾਈ ਏਅਰਫੋਰਸ ਨੇ ਇਸ ਬੰਬ ਨੂੰ ਸੁਰੱਖਿਅਤ ਤਰੀਕੇ ਨਾਲ ਡਿਫ਼ਿਊਜ਼ ਕਰ ਦਿਤਾ ਹੈ। ਉਥੇ ਹੀ ਇਸ ਤੋਂ ਪਹਿਲਾਂ ਕੋਲੰਬੋ ਵਿਚ ਚਰਚਾਂ ਤੇ ਹੋਟਲਾਂ ਵਿਚ ਹੋਏ ਆਤਮਘਾਤੀ ਹਮਲਿਆਂ ਸਮੇਤ ਅੱਠ ਬੰਬ ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 290 ਪਹੁੰਚ ਗਈ ਹੈ ਜਦਕਿ ਲਗਭੱਗ 500 ਲੋਕ ਜ਼ਖ਼ਮੀ ਹੋ ਗਏ।
Bomb Blast in Sri Lanka
ਪੁਲਿਸ ਦੇ ਬੁਲਾਰੇ ਰੂਵਨ ਗੁਣਸ਼ੇਖਰਾ ਨੇ ਦੱਸਿਆ ਕਿ ਇਹ ਸ਼੍ਰੀਲੰਕਾ ਵਿਚ ਹੋਏ ਹੁਣ ਤੱਕ ਦੇ ਸਭ ਤੋਂ ਖ਼ਤਰਨਾਕ ਹਮਲਿਆਂ ਵਿਚੋਂ ਇਕ ਹੈ। ਇਹ ਵਿਸਫੋਟ ਸਥਾਨਕ ਸਮੇਂ ਮੁਤਾਬਕ ਲਗਭੱਗ ਸਵੇਰੇ ਪੌਣੇ ਨੌਂ ਵਜੇ ਈਸਟਰ ਪ੍ਰਾਥਨਾ ਸਭਾ ਦੇ ਦੌਰਾਨ ਕੋਲੰਬੋ ਦੇ ਸੇਂਟ ਐਂਥਨੀ ਚਰਚ, ਪੱਛਮੀ ਤੱਟੀ ਸ਼ਹਿਰ ਨੇਗੋਂਬੋ ਦੇ ਸੇਂਟ ਸੇਬੇਸਟੀਅਨ ਚਰਚ ਅਤੇ ਬੱਟਿਕਲੋਵਾ ਦੇ ਜਿਓਨ ਚਰਚ ਵਿਚ ਹੋਏ। ਕੋਲੰਬੋ ਦੇ ਤਿੰਨ ਪੰਜ-ਸਿਤਾਰਾ ਹੋਟਲਾਂ- ਸ਼ਾਂਗਰੀ ਲਾ, ਸਿਨਾਮੋਨ ਗਰੈਂਡ ਅਤੇ ਕਿੰਗਸਬਰੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ।