ਬ੍ਰਿਟੇਨ ਵਿਚ ਕੋਰੋਨਾ ਵੈਕਸੀਨ ਦਾ ਹੋਵੇਗਾ ਪਹਿਲਾ ਟ੍ਰਾਇਲ...ਦੇਖੋ ਪੂਰੀ ਖ਼ਬਰ!
Published : Apr 22, 2020, 3:32 pm IST
Updated : Apr 22, 2020, 9:26 pm IST
SHARE ARTICLE
Uk corona vaccine will be given to human volunteers on thursday
Uk corona vaccine will be given to human volunteers on thursday

ਪਰ ਉਹਨਾਂ ਨੇ ਅਪਣੇ ਵਿਗਿਆਨੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਦਿਸ਼ਾ...

ਲੰਡਨ: ਦੁਨੀਆਭਰ ਦੇ ਵਿਗਿਆਨੀ ਮਹਾਂਮਾਰੀ ਕੋਰੋਨਾ ਵਾਇਰਸ ਦੀ ਵੈਕਸੀਨ ਲੱਭਣ ਵਿਚ ਲੱਗੇ ਹੋਏ ਹਨ। ਕਈ ਦੇਸ਼ ਇਸ ਦੀ ਦਵਾਈ ਬਣਾਉਣ ਦਾ ਦਾਅਵਾ ਵੀ ਕਰ ਚੁੱਕੇ ਹਨ ਅਤੇ ਇਸ ਦਾ ਟ੍ਰਾਇਲ ਵੀ ਕਰ ਰਹੇ ਹਨ। ਇਸ ਦੇ ਚਲਦੇ ਬ੍ਰਿਟੇਨ ਕੋਰੋਨਾ ਵੈਕਸੀਨ ਦਾ ਇਨਸਾਨਾਂ ਤੇ ਪਹਿਲਾ ਟ੍ਰਾਇਲ ਕਰਨ ਵਾਲਾ ਹੈ। ਇਹ ਜਾਣਕਾਰੀ ਬ੍ਰਿਟਿਸ਼ ਸਰਕਾਰ ਨੇ ਦਿੱਤੀ ਹੈ। ਵੀਰਵਾਰ ਨੂੰ ਪਹਿਲੀ ਵਾਰ ਕੁੱਝ ਵਾਲੰਟੀਅਰਜ਼ ਨੂੰ ਇਸ ਦਾ ਡੋਜ਼ ਦਿੱਤਾ ਜਾਵੇਗਾ।

VaccineVaccine

ਬ੍ਰਿਟੇਨ ਦੇ ਹੈਲਥ ਸੈਕਰੈਟਰੀ ਮੈਟ ਹੈਨਕਾਕ ਨੇ ਕਿਹਾ ਕਿ ਆਕਸਾਫਾਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਵੈਕਸੀਨ ਨੂੰ ਬਣਾਇਆ ਹੈ। ਇਹਨਾਂ ਵਿਚ ਵਾਇਰਸ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ ਅਤੇ ਅਗਲੇ ਦੋ ਦਿਨਾਂ ਵਿਚ ਇਸ ਦਾ ਪਹਿਲਾ ਟ੍ਰਾਇਲ ਹੋਵੇਗਾ। ਉਹਨਾਂ ਨੇ ਕਲੀਨੀਕਲ ਟ੍ਰਾਇਲ ਲਈ 20 ਮਿਲੀਅਨ ਪਾਉਂਡ ਦੇ ਫੰਡ ਦਾ ਐਲਾਨ ਕੀਤਾ ਹੈ।

Pakistan Becomes First Country to Launch New WHO-approved Typhoid VaccineVaccine 

ਇਸ ਦੇ ਨਾਲ ਹੀ ਇੰਪੀਰੀਅਲ ਕਾਲਜ ਲੰਡਨ ਨੂੰ ਵੈਕਸੀਨ ਤੇ ਰਿਸਰਚ ਕਰਨ ਲਈ 22.5 ਮਿਲੀਅਨ ਪਾਉਂਡ ਦਿੱਤੇ ਜਾਣਗੇ। ਮੰਗਲਵਾਰ ਦੀ ਸ਼ਾਮ ਨੂੰ ਡਾਉਨਿੰਗ ਸਟ੍ਰੀਟ ਦੀ ਪ੍ਰੈਸ ਬ੍ਰੀਫਿੰਗ ਦੌਰਾਨ ਮੈਟ ਹੈਨਕਾਕ ਨੇ ਕਿਹਾ ਕਿ ਉਹ ਇਹ ਐਲਾਨ ਕਰ ਸਕਦੇ ਹਨ ਕਿ ਇਸ ਵੀਰਵਾਰ ਤੋਂ ਆਕਸਫੋਰਡ ਯੂਨੀਵਰਸਿਟੀ ਦੀ ਬਣਾਈ ਵੈਕਸੀਨ ਦਾ ਲੋਕਾਂ ਤੇ ਟ੍ਰਾਇਲ ਸ਼ੁਰੂ ਹੋ ਜਾਵੇਗਾ। ਮੈਟ ਹੈਨਕਾਕ ਨੇ ਕਿਹਾ ਕਿ ਆਮਤੌਰ ਤੇ ਅਜਿਹੀ ਵੈਕਸੀਨ ਬਣਾਉਣ ਵਿਚ ਸਾਲਾਂ ਦਾ ਸਮਾਂ ਲਗ ਜਾਂਦਾ ਹੈ।

vaccinevaccine

ਪਰ ਉਹ ਮਾਣ ਨਾਲ ਕਹਿ ਸਕਦੇ ਹਨ ਕਿ ਉਹਨਾਂ ਨੇ ਇਸ ਨੂੰ ਜਲਦੀ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਟ੍ਰਾਇਲ ਦੇ ਨਾਲ ਹੀ ਵੈਕਸੀਨ ਦੀ ਮੈਨਿਊਫੈਕਚਰਿੰਗ ਵੀ ਵਧਾ ਦਿੱਤੀ ਜਾਵੇਗੀ ਤਾਂ ਕਿ ਜੇ ਇਹ ਵੈਕਸੀਨ ਸੁਰੱਖਿਅਤ ਤਰੀਕਿਆ ਨਾਲ ਕੰਮ ਕਰਦੀ ਹੈ ਤਾਂ ਇਹ ਬ੍ਰਿਟਿਸ਼ ਲੋਕਾਂ ਲਈ ਤੁਰੰਤ ਉਪਲੱਬਧ ਹੋਵੇ। ਉਹਨਾਂ ਇਹ ਵੀ ਕਿਹਾ ਕਿ ਵੈਕਸੀਨ ਦੀ ਖੋਜ ਦੀ ਪ੍ਰਕਿਰਿਆ ਵਿਚ ਟ੍ਰਾਇਲ ਦੌਰਾਨ ਐਰਰ ਸਾਹਮਣੇ ਆਉਂਦੇ ਹਨ।

Rapid Test Kit Rapid Test Kit

ਪਰ ਉਹਨਾਂ ਨੇ ਅਪਣੇ ਵਿਗਿਆਨੀਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਦਿਸ਼ਾ ਵਿਚ ਹਰ ਤਰ੍ਹਾਂ ਦੀਆਂ ਸਹੂਲਤਾਂ ਉਹਨਾਂ ਨੂੰ ਉਪਲੱਬਧ ਕਰਵਾਉਣਗੇ ਤਾਂ ਕਿ ਉਹਨਾਂ ਨੂੰ ਕਾਮਯਾਬੀ ਮਿਲੇ। ਮੈਟ ਹੈਨਕਾਕ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਪਹਿਲੀ ਵੈਕਸੀਨ ਬਣਾ ਲੈਣ ਦੀ ਕਾਮਯਾਬੀ ਇੰਨੀ ਵਧੀ ਹੈ ਕਿ ਉਹ ਇਸ ਦੇ ਲਈ ਕੁੱਝ ਵੀ ਕੁਰਬਾਨ ਕਰਨ ਨੂੰ ਤਿਆਰ ਹੈ।

Rapid Test Kit Rapid Test Kit

ਵਿਗਿਆਨੀਆਂ ਨੇ ਕਿਹਾ ਕਿ ਨਵੀਂ ਵੈਕਸੀਨ ਖਸਰਾ, ਮਮਪਸ ਅਤੇ ਰੂਬੇਲਾ ਵਰਗੀਆਂ ਬਿਮਾਰੀਆਂ ਨਾਲ-ਨਾਲ ਕੋਰੋਨਾ ਤੋਂ ਬਚਾਉਣ ਵਿਚ ਕਾਰਗਰ ਸਾਬਿਤ ਹੋਵੇਗੀ। ਇਸ ਦੌਰਾਨ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਮਰਨ ਵਾਲਿਆਂ ਦਾ ਅੰਕੜਾ ਵਧਿਆ ਹੈ। ਦੁਪਿਹਰ ਤਕ ਮੌਤ ਦੇ 800 ਨਵੇਂ ਮਾਮਲੇ ਸਾਹਮਣੇ ਆਏ ਹਨ। ਤਾਜ਼ਾ ਅੰਕੜਿਆਂ ਵਿਚ ਹਸਪਤਾਲ ਦੇ ਬਾਹਰ ਵੱਡੀ ਗਿਣਤੀ ਵਿਚ ਮੌਤਾਂ ਬਾਰੇ ਜਾਣਕਾਰੀ ਮਿਲੀ ਹੈ।

ਇਸ ਦੌਰਾਨ ਬ੍ਰਿਟੇਨ ਵਿਚ ਵੱਡੀ ਗਿਣਤੀ ਵਿਚ ਪੀਪੀਈ ਦੀ ਕਮੀ ਦੀ ਜਾਣਕਾਰੀ ਮਿਲ ਰਹੀ ਹੈ। ਮੈਟ ਹੈਨਕਾਕ ਨੇ ਕਿਹਾ ਕਿ ਉਹ ਬ੍ਰਿਟੇਨ ਦੇ 150 ਫਰਮ ਨਾਲ ਪੀਪੀਈ ਉਪਲੱਬਧ ਕਰਵਾਉਣ ਨੂੰ ਕਿਹਾ ਹੈ ਤਾਂ ਕਿ ਹੈਲਥ ਵਰਕਸ ਨੂੰ ਜਲਦ ਤੋਂ ਜਲਦ ਮਿਲ ਸਕੇ।

 Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement