
US News : ਐਫ.ਬੀ.ਆਈ. ਹਿੰਸਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਲੱਭਣਾ ਜਾਰੀ ਰੱਖੇਗੀ : ਕਸ਼ ਪਟੇਲ
New York News in Punjabi : ‘ਗੈਂਗਸਟਰ ਤੋਂ ਅਤਿਵਾਦੀ ਬਣੇ’ ਹਰਪ੍ਰੀਤ ਸਿੰਘ ਦੀ ਅਮਰੀਕਾ ’ਚ ਗ੍ਰਿਫਤਾਰੀ ਤੋਂ ਬਾਅਦ ਅਮਰੀਕੀ ਖੁਫ਼ੀਆ ਏਜੰਸੀ ਸੰਘੀ ਜਾਂਚ ਬਿਊਰੋ (ਐਫ.ਬੀ.ਆਈ.) ਦੇ ਡਾਇਰੈਕਟਰ ਕਸ਼ ਪਟੇਲ ਨੇ ਭਰੋਸਾ ਦਿਤਾ ਹੈ ਕਿ ‘ਇਨਸਾਫ ਕੀਤਾ ਜਾਵੇਗਾ’।
ਹਰਪ੍ਰੀਤ ਸਿੰਘ ਉਰਫ ਹੈਪੀ ਪਸ਼ੀਆ ਉਰਫ ਜੋਰਾ ਨੂੰ 18 ਅਪ੍ਰੈਲ ਨੂੰ ਅਮਰੀਕਾ ਵਿਚ ਐਫ.ਬੀ.ਆਈ. ਅਤੇ ‘ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਇਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨਜ਼’ ਨੇ ਸੈਕਰਾਮੈਂਟੋ ਵਿਚ ਗ੍ਰਿਫਤਾਰ ਕੀਤਾ ਸੀ। ਉਹ ਪੰਜਾਬ ਭਰ ’ਚ ਕਈ ਅਤਿਵਾਦੀ ਹਮਲਿਆਂ ਦੇ ਸਬੰਧ ’ਚ ਲੋੜੀਂਦਾ ਹੈ ਅਤੇ ਉਸ ’ਤੇ ਪਾਕਿਸਤਾਨ ਦੀ ਆਈ.ਐਸ.ਆਈ. ਅਤੇ ਖਾਲਿਸਤਾਨੀ ਸਮੂਹ ਬੀ.ਕੇ.ਆਈ. ਨਾਲ ਸਹਿਯੋਗ ਕਰਨ ਦਾ ਦੋਸ਼ ਹੈ।
ਕਸ਼ ਪਟੇਲ ਨੇ ਅਪਣੇ ‘ਐਕਸ’ ਪੋਸਟ ’ਚ ਕਿਹਾ, ‘‘ਗ੍ਰਿਫਤਾਰ ਹਰਪ੍ਰੀਤ ਸਿੰਘ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਇਕ ਕਥਿਤ ਵਿਦੇਸ਼ੀ ਅਤਿਵਾਦੀ ਗਿਰੋਹ ਦਾ ਹਿੱਸਾ ਸੀ, ਜਿਸ ਬਾਰੇ ਸਾਡਾ ਮੰਨਣਾ ਹੈ ਕਿ ਉਹ ਭਾਰਤ ਅਤੇ ਅਮਰੀਕਾ ਦੋਹਾਂ ’ਚ ਪੁਲਿਸ ਥਾਣਿਆਂ ’ਤੇ ਕਈ ਹਮਲਿਆਂ ਦੀ ਯੋਜਨਾ ਬਣਾਉਣ ’ਚ ਸ਼ਾਮਲ ਸੀ। ਐਫ਼.ਬੀ.ਆਈ. ਸੈਕਰਾਮੈਂਟੋ ਸਥਾਨਕ ਅਤੇ ਭਾਰਤ ’ਚ ਅਪਣੇ ਭਾਈਵਾਲਾਂ ਨਾਲ ਤਾਲਮੇਲ ਕਰ ਕੇ ਜਾਂਚ ਕੀਤੀ।’’
ਉਨ੍ਹਾਂ ਅੱਗੇ ਕਿਹਾ, ‘‘ਸਾਰਿਆਂ ਵਲੋਂ ਸ਼ਾਨਦਾਰ ਕੰਮ ਕੀਤਾ ਗਿਆ ਅਤੇ ਨਿਆਂ ਦਿਤਾ ਜਾਵਗਾ। ਐਫ.ਬੀ.ਆਈ. ਹਿੰਸਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਲੱਭਣਾ ਜਾਰੀ ਰੱਖੇਗੀ, ਚਾਹੇ ਉਹ ਅਮਰੀਕਾ ਦੀ ਪ੍ਰਮੁੱਖ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਹੋਣ।’’
ਹੈਪੀ ਪਸ਼ੀਆ ਪੰਜਾਬ ਦੀ ਅਜਨਾਲਾ ਤਹਿਸੀਲ ਦਾ ਰਹਿਣ ਵਾਲਾ ਹੈ। ਉਹ ਚੰਡੀਗੜ੍ਹ ਦੇ ਸੈਕਟਰ 10/ਡੀ ’ਚ ਇਕ ਘਰ ’ਤੇ ਕੀਤੇ ਗਏ ਹੈਂਡ ਗ੍ਰਨੇਡ ਹਮਲੇ ਦੇ ਸਬੰਧ ’ਚ 1 ਅਕਤੂਬਰ, 2024 ਨੂੰ ਦਰਜ ਕੇਸ ’ਚ ਭਗੌੜਾ ਹੈ।
(For more news apart from FBI Director Kash Patel speaks about arrest radical Harpreet Pashia in America, says, 'Justice will be served' News in Punjabi, stay tuned to Rozana Spokesman)