Vatican City : ਪੋਪ ਫਰਾਂਸਿਸ ਦਾ ਅੰਤਿਮ ਸੰਸਕਾਰ ਸਨਿਚਰਵਾਰ ਨੂੰ ਹੋਵੇਗਾ

By : BALJINDERK

Published : Apr 22, 2025, 7:11 pm IST
Updated : Apr 22, 2025, 7:11 pm IST
SHARE ARTICLE
 ਪੋਪ ਫਰਾਂਸਿਸ ਦਾ ਅੰਤਿਮ ਸੰਸਕਾਰ ਸਨਿਚਰਵਾਰ ਨੂੰ ਹੋਵੇਗਾ
ਪੋਪ ਫਰਾਂਸਿਸ ਦਾ ਅੰਤਿਮ ਸੰਸਕਾਰ ਸਨਿਚਰਵਾਰ ਨੂੰ ਹੋਵੇਗਾ

Vatican City : ਬੁਧਵਾਰ ਤੋਂ ਜਨਤਾ ਕਰ ਸਕੇਗੀ ਦਰਸ਼ਨ

Vatican City News in Punjabi : ਪੋਪ ਫਰਾਂਸਿਸ ਦੀ ਮ੍ਰਿਤਕ ਦੇਹ ਨੂੰ ਸੇਂਟ ਪੀਟਰਜ਼ ਬੈਸਿਲਿਕਾ ’ਚ ਤਿੰਨ ਦਿਨ ਰੱਖਣ ਤੋਂ ਬਾਅਦ ਦਾ ਸਨਿਚਰਵਾਰ ਨੂੰ ਅੰਤਿਮ ਸੰਸਕਾਰ ਕਰ ਦਿਤਾ ਜਾਵੇਗਾ। ਅਰਜਨਟੀਨਾ ਨਾਲ ਸਬੰਧਤ ਪੋਪ ਦਾ ਸੋਮਵਾਰ ਨੂੰ 88 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਉਹ ਲੈਟਿਨ ਅਮਰੀਕੀ ਮੂਲ ਦੇ ਪਹਿਲੇ ਪੋਪ ਸਨ। ਵੈਟੀਕਨ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਹਮਦਰਦੀ ਨੂੰ ਯਾਦ ਕੀਤਾ। ਸਿਸਟਰ ਨਥਾਲੀ ਬੇਕਰਟ ਨੇ ਕਿਹਾ, ‘‘ਉਨ੍ਹਾਂ ਨੇ  ਸੱਚਮੁੱਚ ਅਪਣਾ ਸੱਭ ਕੁੱਝ  ਦਿਤਾ।’’

ਇਟਲੀ ਦੇ ਕਾਰਡੀਨਲ ਗਿਆਨਫ੍ਰੈਂਕੋ ਰਾਵਸੀ ਨੇ ਚਰਚ ਵਿਚ ਔਰਤਾਂ ਦੀ ਭੂਮਿਕਾ ਨੂੰ ਉੱਚਾ ਚੁੱਕਣ ਲਈ ਫਰਾਂਸਿਸ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ‘ਇਕ ਔਰਤ, ਮਾਰੀਆ ਦੇ ਪਰਛਾਵੇਂ ਹੇਠ’ ਦਫਨਾਇਆ ਜਾਣਾ ਚਾਹੀਦਾ ਹੈ। ਦੁਨੀਆਂ  ਭਰ ਦੇ ਨੇਤਾਵਾਂ ਨੇ ਉਨ੍ਹਾਂ ਦੀ ਨੈਤਿਕ ਹਿੰਮਤ ਦੀ ਸ਼ਲਾਘਾ ਕੀਤੀ।

ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਟੀਨੂਬੂ ਨੇ ਪੋਪ ਵਲੋਂ ਵਾਤਾਵਰਣ ਦੀ ਵਕਾਲਤ ਕਰਨ ਦੀ ਪ੍ਰਸ਼ੰਸਾ ਕੀਤੀ, ਜਦਕਿ  ਪੂਰਬੀ ਤਿਮੋਰ ਦੇ ਰਾਸ਼ਟਰਪਤੀ ਨੇ ਜੰਗ ’ਤੇ  ਸ਼ਾਂਤੀ ਦੀ ਫਰਾਂਸਿਸ ਦੀ ਅਪੀਲ ਦੀ ਸ਼ਲਾਘਾ ਕੀਤੀ। 

ਦੂਜੇ ਪਾਸੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਚੋਣ ਲਈ ਸੰਮੇਲਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 5 ਤੋਂ 10 ਮਈ ਦੇ ਵਿਚਕਾਰ ਨਵੇਂ ਪੋਪ ਦੀ ਚੋਣ ਕੀਤੀ ਜਾਵੇਗੀ। 

(For more news apart from  Pope Francis' funeral will be held on Saturday News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement