ਇਕ ਵਾਰ ਫਿਰ ਚੀਨ ’ਤੇ ਭੜਕੇ Trump, ਕਿਹਾ- ਅਮਰੀਕਾ Corona ਨੂੰ ਹਲਕੇ ’ਚ ਨਹੀਂ ਲੈਣ ਵਾਲਾ
Published : May 22, 2020, 4:25 pm IST
Updated : May 22, 2020, 4:25 pm IST
SHARE ARTICLE
Donald trump said coronavirus came from china us is not going to take it lightly
Donald trump said coronavirus came from china us is not going to take it lightly

ਮਿਸ਼ਿਗਨ ਵਿਚ ਅਫਰੀਕੀ-ਅਮਰੀਕੀ ਨੇਤਾਵਾਂ ਨਾਲ ਇਕ ਸੈਸ਼ਨ ਵਿਚ...

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਤੇ ਹਮਲਾ ਬੋਲਿਆ ਹੈ। ਵੀਰਵਾਰ ਨੂੰ ਟਰੰਪ ਨੇ ਕਿਹਾ ਕਿ ਖਤਰਨਾਕ ਵਾਇਰਸ ਚੀਨ ਤੋਂ ਹੀ ਆਇਆ ਹੈ ਅਤੇ ਅਮਰੀਕਾ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ।

Tariff on china for mishandling virus outbreak is certainly an option trumpDonald Trump

ਮਿਸ਼ਿਗਨ ਵਿਚ ਅਫਰੀਕੀ-ਅਮਰੀਕੀ ਨੇਤਾਵਾਂ ਨਾਲ ਇਕ ਸੈਸ਼ਨ ਵਿਚ ਟਰੰਪ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਕਿਹਾ ਕਿ ਇਹ ਚੀਨ ਤੋਂ ਆਇਆ ਹੈ। ਉਹਨਾਂ ਨੇ ਵਪਾਰਕ ਸਮਝੌਤੇ ਤੇ ਦਸਤਖ਼ਤ ਕੀਤੇ ਹਨ। ਜਿਸ ਦੀ ਸਿਆਹੀ ਅਜੇ ਸੁਕੀ ਨਹੀਂ ਸੀ ਕਿ ਅਚਾਨਕ ਹਾਲਾਤ ਵਿਗੜ ਗਏ, ਉਹ ਇਸ ਨੂੰ ਹਲਕੇ ਚ ਨਹੀਂ ਲੈਣ ਵਾਲੇ। ਕੋਰੋਨਾ ਵਾਇਰਸ ਦਾ ਅਮਰੀਕਾ ਵਿਚ ਕਹਿਰ ਜਾਰੀ ਹੈ।

Donald TrumpDonald Trump

ਵੀਰਵਾਰ ਤਕ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ 94 ਹਜ਼ਾਰ ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਸੀ। ਜਦਕਿ 16 ਲੱਖ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਸਨ। ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨ ਤੇ ਕੋਰੋਨਾ ਵੈਕਸੀਨ ਦੀ ਰਿਸਰਚ ਨਾਲ ਜੁੜੀ ਜਾਣਕਾਰੀ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਸੀ।

ChinaChina

ਵੀਰਵਾਰ ਨੂੰ ਅਮਰੀਕਾ ਨੇ ਕੋਰੋਨਾ ਵੈਕਸੀਨ ਨਾਲ ਜੁੜੇ ਦਸਤਾਵੇਜ਼ਾਂ ਨੂੰ ਚੋਰੀ ਹੋਣ ਤੋਂ ਬਚਾਉਣ ਲਈ ਕੋਵਿਡ-19 ਵੈਕਸੀਨ ਪ੍ਰੋਟੈਕਸ਼ਨ ਐਕਟ  (COVID-19 Vaccine Protection Act) ਤੇ ਚਰਚਾ ਕਰਵਾਈ। ਇਸ ਸਬੰਧ ਵਿਚ ਅਮਰੀਕੀ ਅਧਿਕਾਰੀ ਸੀਨੇਟਰ ਟੇਡ ਕ੍ਰੂਜ਼ ਨੇ ਕਿਹਾ ਕਿ ਉਹ ਚੀਨ ਨੂੰ ਅਮਰੀਕਾ ਦੀ ਕੋਰੋਨਾ ਵੈਕਸੀਨ ਦੀ ਰਿਸਰਚ ਅਤੇ ਜਾਣਕਾਰੀ ਚੋਰੀ ਨਹੀਂ ਕਰਨ ਦੇਣਗੇ।

Corona VirusCorona Virus

ਇਕ ਹੋਰ ਅਧਿਕਾਰੀ ਨੇ ਕਿਹਾ ਕਿ ਕਮਿਊਨਿਟੀ ਪਾਰਟੀ ਇਸ ਬਿਮਾਰੀ ਲਈ ਜ਼ਿੰਮੇਵਾਰ ਹੈ ਅਤੇ ਉਹਨਾਂ ਦੀ ਝੂਠ ਅਤੇ ਗੁੰਮਰਾਹ ਜਾਣਕਾਰੀ ਕਾਰਨ ਅਮਰੀਕੀਆਂ ਦਾ ਜੀਵਨ ਬਰਬਾਦ ਹੋ ਗਿਆ ਹੈ। ਉਹ ਕਮਿਊਨਿਸਟ ਚੀਨ ਨੂੰ ਕੋਰੋਨਾ ਵਾਇਰਸ ਵੈਕਸੀਨ ਸਬੰਧੀ ਕਿਸੇ ਵੀ ਅਮਰੀਕੀ ਰਿਸਰਚ ਨੂੰ ਚੋਰੀ ਕਰਨ ਦੀ ਆਗਿਆ ਨਹੀਂ ਦਿੰਦੇ ਹਨ।

Corona VirusCorona Virus

ਦਸ ਦਈਏ ਕਿ ਅਮਰੀਕਾ (Coronavirus in America) ਵਿਚ ਹੁਣ ਤਕ ਕੋਰੋਨਾ ਵਾਇਰਸ ਦੇ ਕੁੱਲ ਕੇਸ 16.1 ਲੱਖ ਦਰਜ ਕੀਤੇ ਗਏ ਹਨ। ਜਿਸ ਵਿਚ ਮੌਤ ਦਾ ਅੰਕੜਾ 95,087 ਤੇ ਪਹੁੰਚ ਗਿਆ ਹੈ। ਕੋਵਿਡ-19 ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 3.08 ਲੱਖ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement