ਪਾਕਿ ਵਿਚ 19ਵੀਂ ਸਦੀ ਦੇ ਗੁਰਦਵਾਰਾ ਸਾਹਿਬ ਦਾ ਹੋਵੇਗਾ ਮੁੜ ਨਿਰਮਾਣ
Published : May 22, 2021, 10:43 am IST
Updated : May 22, 2021, 10:43 am IST
SHARE ARTICLE
 The 19th century Gurdwara Sahib will be rebuilt in Pakistan
The 19th century Gurdwara Sahib will be rebuilt in Pakistan

ਗੁਰਦਵਾਰਾ ਸਾਹਿਬ ਨੂੰ ਸਿੱਖ ਸ਼ਾਸਕ ਹਰੀ ਸਿੰਘ ਨਲੂਆ ਨੇ ਬਣਵਾਇਆ

 ਪੇਸ਼ਾਵਰ : ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖਬਾ ਵਿਚ 19ਵੀਂ ਸਦੀ ਦੇ ਇਕ ਇਤਿਹਾਸਕ ਗੁਰਦਵਾਰੇ ਸਾਹਿਬ ਦਾ ਮੁੜ ਨਿਰਮਾਣ ਕਰਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਇਸ ਨੂੰ ਸਿੱਖ ਸ਼ਾਸਕ ਹਰੀ ਸਿੰਘ ਨਲੂਆ ਨੇ ਬਣਵਾਇਆ ਸੀ। ਹੁਣ ਇਸ ਦਾ ਨਵੀਨੀਕਰਨ ਕਰ ਕੇ ਇਸ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ। ਖ਼ੈਬਰ ਪਖ਼ਤੂਨਖਬਾ ਦੇ ਅਧਿਕਾਰੀਆਂ ਨੇ ਦਸਿਆ ਕਿ ਇਹ ਗੁਰਦੁਆਰਾ ਸਾਹਿਬ ਫ਼ਿਲਹਾਲ ਬੰਦ ਹੈ। ਮੌਜੂਦਾ ਵਿਚ ਇਸ ਦੀ ਵਰਤੋਂ ਅਸਥਾਈ ਕਿਤਾਬਘਰ ਦੇ ਤੌਰ ’ਤੇ ਕੀਤੀ ਜਾ ਰਹੀ ਹੈ।

Hari Singh NalwaHari Singh Nalwa

ਪਾਕਿਸਤਾਨ ਦੀ ਕੌਮਾਂਤਰੀ ਮੰਚਾਂ ’ਤੇ ਘੱਟ-ਗਿਣਤੀਆਂ ਦੇ ਧਾਰਮਕ ਸਥਾਨਾਂ ਦੀ ਰਖਿਆ ਕਰਨ ਵਿਚ ਨਾਕਾਮਯਾਬ ਰਹਿਣ ਲਈ ਆਲੋਚਨਾ ਕੀਤੀ ਗਈ। ਇਸ ਵਿਚਾਲੇ, ਪਾਕਿਸਤਾਨ ਦੀ ਖ਼ੈਬਰ ਪਖ਼ਤੂਨਖਬਾ ਸੂਬੇ ਦੀ ਸਰਕਾਰ 19ਵੀਂ ਸ਼ਤਾਬਦੀ ਵਿਚ ਉਸਾਰੇ ਗੁਰਦਵਾਰੇ ਸਾਹਿਬ ਨੂੰ ਅਪਣੀ ਨਿਗਰਾਨੀ ਵਿਚ ਲੈਣ ਵਾਲੀ ਹੈ। ਸੂਬਾਈ ਸਰਕਾਰ ਗੁਰਦਵਾਰੇ ਦਾ ਮੁੜ ਨਿਰਮਾਣ ਕਰੇਗੀ ਤੇ ਇਸ ਨੂੰ ਸ਼ਰਧਾਲੂਆਂ ਲਈ ਮੁੜ ਖੋਲ੍ਹੇਗੀ।

Gurdwara Chowa SahibGurdwara Chowa Sahib

ਇਸ ਗੁਰਦਵਾਰੇ ਦਾ ਨਿਰਮਾਣ ਸਿੱਖ ਜਰਨੈਲ ਹਰੀ ਸਿੰਘ ਨਲੂਆ ਦੇ ਸ਼ਾਸਨਕਾਲ ਵਿਚ ਹੋਇਆ ਸੀ। ਖ਼ੈਬਰ ਪਖ਼ਤੂਨਖਬਾ ਦੇ ਅਧਿਕਾਰੀਆਂ ਨੇ ਦਸਿਆ ਕਿ ਮਨਸਹਿਰਾ ਜ਼ਿਲ੍ਹੇ ਵਿਚ ਸਥਿਤ ਇਸ ਗੁਰਦਵਾਰੇ ਦੀ ਵਰਤੋਂ ਅਸਥਾਈ ਕਿਤਾਬਘਰ ਦੇ ਤੌਰ ’ਤੇ ਕੀਤੀ ਜਾ ਰਿਹਾ ਹੈ। ਸੂਬਾਈ ਔਕਾਫ਼ ਤੇ ਧਾਰਮਕ ਮਾਮਲਿਆਂ ਦੇ ਵਿਭਾਗ ਨੇ ਸਥਾਨਕ ਸਰਕਾਰ ਨੂੰ ਮੁੜ ਨਿਰਮਾਣ ਪ੍ਰਸਤਾਵ ਲਾਹੌਰ ਵਿਚ ‘ਇਵੈਕਿਊ ਪ੍ਰਾਪਰਟੀ ਟਰੱਸਟ ਬੋਰਡ’ ਕੋਲ ਰੱਖਣ ਦਾ ਸੁਝਾਅ ਦਿਤਾ ਸੀ। ਇਹ ਇਕ ਵਿਧਾਨਕ ਬੋਰਡ ਹੈ ਜੋ ਵੰਡ ਤੋਂ ਬਾਅਦ ਭਾਰਤ ਚਲੇ ਗਏ ਹਿੰਦੂਆਂ ਤੇ ਸਿੱਖਾਂ ਦੀਆਂ ਧਾਰਮਕ ਜਾਇਦਾਦਾਂ ਤੇ ਮੰਦਰਾਂ ਦਾ ਪ੍ਰਬੰਧ ਕਰਦਾ ਹੈ।                  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement