Shaw Award 2024 : ਅਮਰੀਕਾ ਭਾਰਤੀ ਮੂਲ ਦੇ ਵਿਗਿਆਨੀ ਪ੍ਰੋਫੈਸਰ ਕੁਲਕਰਨੀ ਨੂੰ ਵੱਕਾਰੀ ਸ਼ਾਅ ਐਵਾਰਡ 2024 ਨਾਲ ਕਰੇਗਾ ਸਨਮਾਨਿਤ

By : BALJINDERK

Published : May 22, 2024, 7:48 pm IST
Updated : May 22, 2024, 7:48 pm IST
SHARE ARTICLE
ਪ੍ਰੋਫੈਸਰ ਅਤੇ ਖਗੋਲ ਵਿਗਿਆਨੀ ਸ੍ਰੀਨਿਵਾਸ ਆਰ ਕੁਲਕਰਨੀ
ਪ੍ਰੋਫੈਸਰ ਅਤੇ ਖਗੋਲ ਵਿਗਿਆਨੀ ਸ੍ਰੀਨਿਵਾਸ ਆਰ ਕੁਲਕਰਨੀ

Shaw Award 2024 : ਇਹ ਪੁਰਸਕਾਰ ਉਨ੍ਹਾਂ ਨੂੰ ਬੇਮਿਸਾਲ ਖੋਜਾਂ ਲਈ ਦਿੱਤਾ ਜਾਵੇਗਾ

Shaw Award 2024 : ਹਾਂਗਕਾਂਗ- ਅਮਰੀਕਾ ਵਿਚ ਭਾਰਤੀ ਮੂਲ ਦੇ ਪ੍ਰੋਫੈਸਰ ਅਤੇ ਖਗੋਲ ਵਿਗਿਆਨੀ ਸ੍ਰੀਨਿਵਾਸ ਆਰ ਕੁਲਕਰਨੀ ਨੂੰ ਖਗੋਲ ਵਿਗਿਆਨ ਲਈ ਵੱਕਾਰੀ ਸ਼ਾਅ ਪੁਰਸਕਾਰ-2024 ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਉਨ੍ਹਾਂ ਨੂੰ ਮਿਲੀ ਸਕਿੰਟ ਪਲਸਰ, ਗਾਮਾ-ਰੇ ਬਰਸਟ, ਸੁਪਰਨੋਵਾ ਅਤੇ ਹੋਰ ਪਰਿਵਰਤਨਸ਼ੀਲ ਜਾਂ ਅਸਥਾਈ ਆਕਾਸ਼ੀ ਪਦਾਰਥਾਂ ਬਾਰੇ ਉਸ ਦੀਆਂ ਬੇਮਿਸਾਲ ਖੋਜਾਂ ਲਈ ਦਿੱਤਾ ਜਾਵੇਗਾ।
ਕੁਲਕਰਨੀ ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ’ਚ ਭੌਤਿਕ ਵਿਗਿਆਨ, ਗਣਿਤ ਅਤੇ ਖਗੋਲ ਵਿਗਿਆਨ ਵਿਭਾਗ ਵਿਚ ਖਗੋਲ ਵਿਗਿਆਨ ਅਤੇ ਗ੍ਰਹਿ ਵਿਗਿਆਨ ਦੇ ਜਾਰਜ ਐਲਰੀ ਹੇਲ ਪ੍ਰੋਫੈਸਰ ਹਨ। ਕੁਲਕਰਨੀ ਤੋਂ ਇਲਾਵਾ, ਸਵੀ ਲੇ ਥੀਨ ਅਤੇ ਸਟੂਅਰਟ ਓਰਕਿਨ ਨੂੰ ਕ੍ਰਮਵਾਰ ਜੀਵ ਵਿਗਿਆਨ ਅਤੇ ਦਵਾਈ ਲਈ ਸ਼ਾਅ ਪੁਰਸਕਾਰ ਮਿਲੇਗਾ। ਦੋਵੇਂ ਅਮਰੀਕਾ ਤੋਂ ਹਨ। ਅਮਰੀਕੀ ਵਿਗਿਆਨੀ ਪੀਟਰ ਸਰਨਾਕ ਨੂੰ ਗਣਿਤ ਵਿਗਿਆਨ ਲਈ ਸ਼ਾਅ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜੋ:Nangal News : ਬਿਨਾਂ ਲਾਇਸੈਂਸ ਸ਼ਰਾਬ ਪਰੋਸਣ 'ਤੇ ਰੈਸਟੋਰੈਂਟ ਮਾਲਕ ਖ਼ਿਲਾਫ਼ ਮਾਮਲਾ ਦਰਜ਼ 

ਇਸ ਸਬੰਧੀ ਸ਼ਾਅ ਪ੍ਰਾਈਜ਼ ਫਾਊਂਡੇਸ਼ਨ ਨੇ ਕਿਹਾ, “ਹਰ ਸਾਲ ਸ਼ਾਅ ਪੁਰਸਕਾਰ ਤਿੰਨ ਸ਼੍ਰੇਣੀਆਂ ’ਚ ਦਿੱਤਾ ਜਾਂਦਾ ਹੈ- ਖਗੋਲ ਵਿਗਿਆਨ, ਜੀਵ ਵਿਗਿਆਨ, ਮੈਡੀਸਨ ਅਤੇ ਗਣਿਤ ਵਿਗਿਆਨ ਹਰ ਸ਼੍ਰੇਣੀ ਵਿੱਚ ਜੇਤੂ ਨੂੰ 1.2 ਮਿਲੀਅਨ ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਇਹ 21ਵਾਂ ਸਾਲ ਹੋਵੇਗਾ ਜਦੋਂ ਸ਼ਾਅ ਐਵਾਰਡ ਦਿੱਤਾ ਜਾਵੇਗਾ। ਜੇਤੂਆਂ ਨੂੰ 12 ਨਵੰਬਰ ਨੂੰ ਹਾਂਗਕਾਂਗ ਵਿਚ ਹੋਣ ਵਾਲੇ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਕੁਲਕਰਨੀ ਨੇ ਦੱਸਿਆ ਕਿ 1978 ਵਿਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਤੋਂ ਆਪਣੀ ਐਮਐਸ ਪੂਰੀ ਕੀਤੀ ਅਤੇ 1983 ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਆਪਣੀ ਪੀਐਚਡੀ ਪ੍ਰਾਪਤ ਕੀਤੀ। ਉਸਨੇ 2006 ਤੋਂ 2018 ਤੱਕ ਕੈਲਟੇਕ ਆਪਟੀਕਲ ਆਬਜ਼ਰਵੇਟਰੀ ਦੇ ਡਾਇਰੈਕਟਰ ਵਜੋਂ ਕੰਮ ਕੀਤਾ।

(For more news apart from America will honor Indian scientist Professor Kulkarni with prestigious Shaw Award 2024 News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement