
ਦੋਵਾਂ ਦੇਸ਼ਾਂ 'ਤੇ ਬਲੋਚ ਨਾਗਰਿਕਾਂ ਦੇ ਕਤਲ ਦਾ ਲਾਇਆ ਦੋਸ਼
ਟੋਰਾਂਟੋ : ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਰੌਲਾ ਪਾਉਣ ਵਾਲਾ ਪਾਕਿਸਤਾਨ ਖੁਦ ਬਲੋਚਿਸਤਾਨ 'ਚ ਮਨੁੱਖੀ ਅਧਿਕਾਰਾਂ ਦੀਆਂ ਘੋਰ ਉਲੰਘਣਾਵਾਂ ਦੇ ਦੋਸ਼ਾਂ 'ਚ ਘਿਰਿਆ ਹੋਇਆ ਹੈ। ਪਾਕਿਸਤਾਨ ਵਲੋਂ ਬਲੋਚਿਸਤਾਨ ਅੰਦਰ ਚਲਾਈਆਂ ਜਾ ਰਹੀਆਂ ਦਮਨਮਈ ਨੀਤੀਆਂ ਖਿਲਾਫ਼ ਹੁਣ ਸੱਤ ਸਮੁੰਦਰ ਪਾਰ ਵੀ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ। ਬਲੋਚਿਸਤਾਨ ਅੰਦਰ ਪਾਕਿਸਤਾਨੀ ਵਧੀਕੀਆਂ ਦੇ ਹਮਾਇਤੀ ਚੀਨ ਖਿਲਾਫ਼ ਵੀ ਹੁਣ ਆਵਾਜ਼ ਬੁਲੰਦ ਹੋ ਰਹੀ ਹੈ। ਇਸੇ ਤਹਿਤ ਬੀਤੇ ਐਤਵਾਰ ਨੂੰ ਬਲੋਚ ਰਾਜਨੀਤਕ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਟੋਰਾਂਟੇ ਵਿਖੇ ਇਕੱਤਰ ਹੋਏ।
human rights activists
ਬਲੋਚਿਸਤਾਨ ਅੰਦਰ ਔਰਤਾਂ ਅਤੇ ਬੱਚਿਆਂ ਦੀਆਂ ਹੱਤਿਆਵਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਬ੍ਰਾਮੋਸ਼ ਏਕਤਾ ਕਮੇਟੀ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਕਾਰੀਆਂ ਨੇ ਪਾਕਿ ਫ਼ੌਜ ਵਲੋਂ ਬਲੋਚਿਸਤਾਨ ਅੰਦਰ ਔਰਤਾਂ ਦੇ ਬੇਰਹਿਮੀ ਨਾਲ ਕਤਲ ਕਰਨ ਦੀ ਨਿੰਦਾ ਕੀਤੀ। ਕਾਬਲੇਗੌਰ ਹੈ ਕਿ ਇਸ ਘਟਨਾ 'ਚ ਫ਼ੌਜ ਦੀ ਗੋਲੀ ਨਾਲ ਇਕ ਚਾਰ ਸਾਲਾ ਲੜਕੀ ਵੀ ਗੰਭੀਰ ਜ਼ਖ਼ਮੀ ਹੋ ਗਈ ਸੀ।
human rights activists
ਪ੍ਰਦਰਸ਼ਨ ਦੌਰਾਨ ਕੈਨੇਡਾ ਵਿਚ ਬਲੋਚ ਮਨੁੱਖੀ ਅਧਿਕਾਰ ਕਾਰਕੁੰਨ ਜ਼ਫ਼ਰ ਬਲੋਚ ਨੇ ਕਿਹਾ ਕਿ ਬਲੋਚ ਲੋਕ ਪਾਕਿਸਤਾਨੀ ਫ਼ੌਜ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵਿਰੁਧ ਲੜ ਰਹੇ ਹਨ। ਇਸ ਸਬੰਧੀ ਸਾਰੇ ਫ਼ੈਸਲੇ ਇਸਲਾਮਾਬਾਦ ਅਤੇ ਜੀਐਚਕਿਊ, ਰਾਵਲਪਿੰਡੀ ਵਿਚ ਲਏ ਜਾਂਦੇ ਹਨ। ਉਨ੍ਹਾਂ ਚੀਨ ਦੀ ਕਮਿਊਨਿਸਟ ਪਾਰਟੀ 'ਤੇ ਵੀ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਬਲੋਚਿਸਤਾਨ ਅੰਦਰ ਹੋ ਰਹੇ ਕਤਲੇਆਮ ਅਤੇ ਅਤਿਆਚਾਰ 'ਚ ਚੀਨ ਸਰਕਾਰ ਬਰਾਬਰ ਦੀ ਭਾਈਵਾਲ ਹੈ।
human rights activists
ਕੈਨੇਡਾ ਅੰਦਰ ਜਲਾਵਤਨ ਕੱਟ ਰਹੀ ਬਲੋਚ ਸਟੂਡੈਂਟਸ ਆਰਗੇਨਾਈਜੇਸ਼ਨ (ਆਜ਼ਾਦ) ਦੀ ਸਾਬਕਾ ਚੇਅਰਪਰਸਨ ਕਰੀਮਾ ਬਲੋਚ ਨੇ ਕਿਹਾ ਕਿ ਪਾਕਿਸਤਾਨ ਹਰ ਚੋਰੀ ਅਤੇ ਕਤਲੇਆਮ ਦਾ ਮੁੱਖ ਦੋਸ਼ੀ ਹੈ। ਪ੍ਰਦਰਸ਼ਨਕਾਰੀਆਂ ਨੇ ਚੀਨ-ਪਾਕਿ ਆਰਥਿਕ ਕੋਰੀਡੋਰ (ਸੀਪੀਈਸੀ) ਪ੍ਰਾਜੈਕਟਾਂ ਅਤੇ ਗਦਾਵਰ ਦੇ ਸਮੁੰਦਰੀ ਬੰਦਰਗਾਹ 'ਤੇ ਕੰਟਰੋਲ 'ਤੇ ਵੀ ਗੁੱਸਾ ਜਾਹਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਆੜ ਹੇਠ ਬਲੋਚਿਸਤਾਨ ਅੰਦਰ ਚੀਨ ਸਮਰਪਿਤ ਪਾਕਿਸਤਾਨੀ ਸੈਨਿਕ ਕਾਰਵਾਈਆਂ ਹੋ ਰਹੀਆਂ ਹਨ ਜਿਨ੍ਹਾਂ ' ਹਜ਼ਾਰਾਂ ਬਲੋਚ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।