ਮੁੰਬਈ ਹਮਲਾ:ਰਾਣਾ ਦੀ ਰਿਹਾਈ ਕਾਰਨ ਭਾਰਤ ਨਾਲ ਸਬੰਧਾਂ ਵਿਚ ਪੈਦਾ ਹੋ ਸਕਦਾ ਹੈ ਤਣਾਅ:ਅਮਰੀਕੀ ਅਟਾਰਨੀ
Published : Jun 22, 2020, 12:20 pm IST
Updated : Jun 22, 2020, 12:20 pm IST
SHARE ARTICLE
File
File

ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਅਤੇ ਮੁੰਬਈ ਅਤਿਵਾਦੀ ਹਮਲੇ ਦੇ ਦੋਸ਼ੀ....

ਵਾਸ਼ਿੰਗਟਨ, 21 ਜੂਨ : ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਅਤੇ ਮੁੰਬਈ ਅਤਿਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਜ਼ਮਾਨਤ 'ਤੇ ਰਿਹਾਅ ਕੀਤੇ ਜਾਣ ਦਾ ਵਿਰੋਧ ਕਦਰੇ ਹੋਏ ਅਮਰੀਕਾ ਨੇ ਕਿਹਾ ਕਿ ਇਸ ਨਾਲ ਭਾਰਤ  ਨਾਲ ਦੇਸ਼ ਦੇ ਸੰਬੰਧਾਂ ਵਿਚ ਤਣਾਅ ਪੈਦਾ ਹੋ ਸਕਦਾ ਹੈ। ਅਮਰੀਕਾ ਨੇ ਇਹ ਵੀ ਕਿਹਾ ਕਿ ਰਾਣਾ ਭਾਰਤ ਵਿਚ ਉਸ ਨੂੰ ਸੁਣਾਈ ਜਾ ਸਕਣ ਵਾਲੀ ਮੌਤ ਦੀ ਸਜ਼ਾ ਤੋਂ ਬਚਣ ਲਈ ਕੈਨੇਡਾ ਸਮੇਤ ਕਿਸੇ ਹੋਰ ਦੇਸ਼ ਭੱਜ ਸਕਦਾ ਹੈ। ਅਮਰੀਕਾ ਦੇ ਸਹਾਇਕ ਅਟਾਰਨੀ ਜੌਨ ਜੇ ਲੁਲੇਜਿਯਾਨ ਨੇ ਲਾਸ ਏਂਜਲਸ ਵਿਚ ਇਕ ਸੰਘੀ ਅਦਾਲਤ 'ਚ ਕਿਹਾ,''ਜ਼ਮਾਨਤ 'ਤੇ ਰਿਹਾਅ ਕੀਤੇ ਜਾਣ 'ਤੇ ਇਸ ਗੱਲ ਦੀ ਗਾਰੰਟੀ ਨਹੀਂ ਹੋਵੇਗੀ ਕਿ ਉਹ ਅਦਾਲਤ ਵਿਚ ਪੇਸ਼ ਹੋਵੇਗਾ।

FileFile

ਜ਼ਮਾਨਤ ਮਨਜ਼ੂਰ ਕੀਤੇ ਜਾਣ ਨਾਲ ਵਿਦੇਸ਼ ਮਾਮਲਿਆਂ ਦੇ ਸੰਬੰਧ ਵਿਚ ਅਮਰੀਕਾ ਨੂੰ ਸ਼ਰਮਸਾਰ ਹੋਣਾ ਪੈ ਸਕਦਾ ਹੈ ਅਤੇ ਇਸ ਨਾਲ ਭਾਰਤ ਨਾਲ ਉਸ ਦੇ ਸਬੰਧਾਂ ਵਿਚ ਵੀ ਤਣਾਅ ਪੈਦਾ ਹੋ ਸਕਦਾ ਹੈ। ਲੁਲੇਜਿਯਾਨ ਨੇ ਅਮਰੀਕੀ ਸਰਕਾਰ ਵਲੋਂ ਅਪੀਲ ਕੀਤੀ ਕਿ ਭਾਰਤ ਨੂੰ ਰਾਣਾ ਦੀ ਹਵਾਲਗੀ ਕੀਤੇ ਜਾਣ ਦੀ ਕਾਰਵਾਈ ਸੰਬੰਧੀ ਪ੍ਰਸਤਾਵ ਜਦੋਂ ਤਕ ਰੁਕਿਆ ਹੈ ਉਦੋਂ ਤਕ ਉਸ ਨੂੰ ਰਿਹਾਅ ਨਾ ਕੀਤਾ ਜਾਵੇ। ਉਹਨਾਂ ਨੇ ਅਪੀਲ ਕੀਤੀ ਕਿ ਜੇਕਰ ਉਸ ਨੂੰ ਰਿਹਾਅ ਕਰਨ ਦੇ ਆਦੇਸ਼ 'ਤੇ ਵਿਚਾਰ ਕੀਤਾ ਜਾਂਦਾ ਹੈ ਤਾਂ ਸੰਬੰਧਤ ਪੱਖਾਂ ਨੂੰ ਸਹੀ ਸਮੇਂ ਵਿਚ ਇਸ ਦੇ ਬਾਰੇ ਵਿਚ ਸੂਚਿਤ ਕੀਤਾ ਜਾਵੇ ਤਾਂ ਜੋ ਅਮਰੀਕਾ ਭਾਰਤ ਦੇ ਨਾਲ ਸੰਧੀ ਦੇ ਤਹਿਤ ਅਪਣੇ ਫਰਜ਼ਾਂ ਨੂੰ ਪੂਰਾ ਕਰ ਪਾਏ। ਲੁਲੇਜਿਯਾਨ ਨੇ ਰਾਣਾ ਨੂੰ ਰਿਹਾਅ ਕੀਤੇ ਜਾਣ 'ਤੇ ਉਸ ਦੇ ਦੇਸ਼ ਛੱਡ ਕੇ ਜਾਣ ਦਾ ਖਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਉਸ ਦੇ ਕੈਨੇਡਾ ਵਿਚ ਜਾਣ ਨਾਲ ਭਾਰਤ 'ਚ ਉਸ ਦੀ ਹਵਾਲਗੀ ਖਤਰੇ ਵਿਚ ਪੈ ਜਾਵੇਗੀ।

ਉਹਨਾਂ ਨੇ ਤਰਕ ਦਿਤਾ ਕਿ ਜੇਕਰ ਰਾਣਾ ਨੂੰ ਭਾਰਤ ਦੇ ਹਵਾਲੇ ਕੀਤਾ ਜਾਂਦਾ ਹੈ ਅਤੇ ਭਾਰਤੀ ਅਦਾਲਤਾਂ ਉਸ ਨੂੰ ਕਤਲ ਦੀ ਸਾਜਿਸ਼ ਰਚਣ ਅਤੇ ਜਾਂ ਕਤਲ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦੀਆਂ ਹਨ ਤਾਂ ਉਸ ਨੂੰ ਸਜ਼ਾ ਦੇ ਤੌਰ 'ਤੇ ਫਾਂਸੀ ਜਾਂ ਉਮਰਕੈਦ ਹੋ ਸਕਦੀ ਹੈ। ਲੁਲੇਜਿਯਾਨ ਨੇ ਦਲੀਲ ਦਿਤੀ ਕਿ ਰਾਣਾ ਅਜਿਹੇ ਕਿਸੇ ਦੇਸ਼ ਵਿਚ ਭੱਜ ਸਕਦਾ ਹੈ ਜਿਸ ਦੀ ਭਾਰਤ ਦੇ ਨਾਲ ਹਵਾਲਗੀ ਸੰਧੀ ਨਹੀਂ ਹੈ ਜਾਂ ਕੈਨੇਡਾ ਸਮੇਤ ਕਿਸੇ ਅਜਿਹੇ ਦੇਸ਼ ਵਿਚ ਜਾ ਸਕਦਾ ਹੈ ਜੋ ਭਾਰਤ ਤੋਂ ਇਹ ਭਰੋਸਾ ਮਿਲਣ ਤਕ ਰਾਣਾ ਦੀ ਹਵਾਲਗੀ ਨਾ ਕਰੇ ਕਿ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement