Hinduja family News: ਨੌਕਰਾਂ ਦੇ ਸ਼ੋਸ਼ਣ ਦਾ ਮਾਮਲਾ; ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਹੋਈ ਸਜ਼ਾ
Published : Jun 22, 2024, 9:27 am IST
Updated : Jun 22, 2024, 9:27 am IST
SHARE ARTICLE
File Pic
File Pic

ਅਦਾਲਤ ਨੇ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ਾਂ ਨੂੰ ਵੀ ਖਾਰਜ ਕਰ ਦਿਤਾ।

Hinduja family News: ਘਰੇਲੂ ਸਹਾਇਕਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਵਿਚ ਸਵਿਟਜ਼ਰਲੈਂਡ ਦੀ ਅਪਰਾਧਿਕ ਅਦਾਲਤ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਚਾਰ ਤੋਂ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ। ਅਦਾਲਤ ਨੇ ਮਨੁੱਖੀ ਤਸਕਰੀ ਦੇ ਗੰਭੀਰ ਦੋਸ਼ਾਂ ਨੂੰ ਵੀ ਖਾਰਜ ਕਰ ਦਿਤਾ।

ਭਾਰਤੀ ਮੂਲ ਦੇ ਉਦਯੋਗਪਤੀ ਪ੍ਰਕਾਸ਼ ਹਿੰਦੂਜਾ ਅਤੇ ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਨੂੰਹ 'ਤੇ ਅਪਣੇ ਨੌਕਰਾਂ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅਨਪੜ੍ਹ ਭਾਰਤੀ ਸਨ, ਜੋ ਜਿਨੀਵਾ ਵਿਚ ਉਨ੍ਹਾਂ ਦੇ ਆਲੀਸ਼ਾਨ ਵਿਲਾ ਵਿਚ ਕੰਮ ਕਰਦੇ ਸਨ।

ਚਾਰੇ ਦੋਸ਼ੀ ਜੇਨੇਵਾ ਦੀ ਅਦਾਲਤ ਵਿਚ ਹਾਜ਼ਰ ਨਹੀਂ ਸਨ, ਹਾਲਾਂਕਿ ਪਰਿਵਾਰ ਦਾ ਕਾਰੋਬਾਰੀ ਮੈਨੇਜਰ ਅਤੇ ਪੰਜਵਾਂ ਦੋਸ਼ੀ ਨਜੀਬ ਜ਼ਿਆਜੀ ਅਦਾਲਤ ਵਿਚ ਮੌਜੂਦ ਸੀ। ਉਸ ਨੂੰ 18 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਜੋ ਮੁਅੱਤਲ ਕਰ ਦਿਤੀ ਗਈ ਸੀ।

ਅਦਾਲਤ ਨੇ ਕਿਹਾ ਕਿ ਚਾਰੇ ਵਿਅਕਤੀ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਅਤੇ ਅਣਅਧਿਕਾਰਤ ਰੁਜ਼ਗਾਰ ਦੇਣ ਦੇ ਦੋਸ਼ੀ ਸਨ। ਅਦਾਲਤ ਨੇ ਤਸਕਰੀ ਦੇ ਦੋਸ਼ਾਂ ਨੂੰ ਇਸ ਆਧਾਰ 'ਤੇ ਖਾਰਜ ਕਰ ਦਿਤਾ ਕਿ ਕਰਮਚਾਰੀ ਅਪਣੀ ਮਰਜ਼ੀ ਨਾਲ ਕੰਮ ਕਰ ਰਹੇ ਸਨ।

ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ 'ਤੇ ਕਰਮਚਾਰੀਆਂ ਦੇ ਪਾਸਪੋਰਟ ਜ਼ਬਤ ਕਰਨ, ਉਨ੍ਹਾਂ ਨੂੰ ਸਵਿਸ ਫ੍ਰੈਂਕ ਦੀ ਬਜਾਏ ਰੁਪਏ ਵਿਚ ਭੁਗਤਾਨ ਕਰਨ, ਉਨ੍ਹਾਂ ਨੂੰ ਵਿਲਾ ਛੱਡਣ ਤੋਂ ਰੋਕਣ ਅਤੇ ਬਹੁਤ ਘੱਟ ਪੈਸਿਆਂ ਲਈ ਸਵਿਟਜ਼ਰਲੈਂਡ ਵਿਚ ਲੰਬੇ ਸਮੇਂ ਤਕ ਨਜ਼ਰਬੰਦ ਰੱਖਣ ਦੇ ਦੋਸ਼ ਸਨ।

(For more Punjabi news apart from Swiss court sentences 4 members of Hinduja family, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement