
ਨਿਊਯਾਰਕ ਦੇ ਟੀਵੀ ਚੈਨਲ ਸੀਬੀਐਸ ਵਿਚ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੀਨਾ ਕਪੂਰ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।
ਨਵੀਂ ਦਿੱਲੀ: ਨਿਊਯਾਰਕ ਦੇ ਟੀਵੀ ਚੈਨਲ ਸੀਬੀਐਸ ਵਿਚ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੀਨਾ ਕਪੂਰ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਟੀਵੀ ਚੈਨਲ ਸੀਬੀਐਸ ਨੇ ਨੀਨਾ ਕਪੂਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਚੈਨਲ ਨੇ ਮਹਿਲਾ ਪੱਤਰਕਾਰ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ 26 ਸਾਲਾ ਨੀਨਾ ਕਪੂਰ ਦੀ ਐਤਵਾਰ ਨੂੰ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।
Nina Kapur
ਨੀਨਾ ਨੇ ਬਤੌਰ ਰਿਪੋਟਰ 2019 ਵਿਚ ਟੀਵੀ ਚੈਨਲ ਜੁਆਇਨ ਕੀਤਾ ਸੀ। ਪੁਲਿਸ ਨੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਨੀਨਾ ਇਕ ਸਕੂਟਰ ‘ਤੇ ਸਵਾਰ ਸੀ। ਹਾਦਸੇ ਤੋਂ ਬਾਅਦ ਤੁਰੰਤ ਨੀਨਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
Nina Kapur
ਸਕੂਟਰ ਚਾਲਕ ਨੂੰ ਵੀ ਹਲਕੀਆਂ ਸੱਟਾਂ ਆਈਆਂ ਹਨ। ਟੀਵੀ ਚੈਨਲ ਨੇ ਦੱਸਿਆ ਕਿ ਅਪਣੇ ਸਰਲ ਅਤੇ ਹਸਮੁੱਖ ਸੁਭਾਅ ਨਾਲ ਨੀਨਾ ਨੇ ਬਹੁਤ ਜਲਦ ਪੂਰੇ ਚੈਨਲ ਵਿਚ ਇਕ ਵੱਖਰੀ ਪਛਾਣ ਬਣਾ ਲਈ ਸੀ।
Nina Kapur
ਨਿਊਯਾਰਕ ਵਿਚ ਸੀਬੀਐਨ ਆਨ-ਏਅਰ ਸਟੇਸ਼ਨ ਲਈ ਫੀਲਡ ਰਿਪੋਰਟਿੰਗ ਦੇ ਨਾਲ ਨੀਨਾ ਨੇ ਸੀਬੀਐਨ ਨਿਊਜ਼ 24X7 ਨਿਊਯਾਰਕ ਚੈਨਲ ਲਈ 3 ਰਾਜਾਂ ਦੀਆਂ ਖ਼ਬਰਾਂ ਨੂੰ ਕਵਰ ਕੀਤਾ ਹੈ।