Bengaluru News: ਧੋਤੀ ਪਹਿਨੇ ਕਿਸਾਨ ਨੂੰ ਮਾਲ ’ਚ ਵੜਨ ਨਾ ਦੇਣ ਦਾ ਮਾਮਲਾ , ਕਰਨਾਟਕ ਸਰਕਾਰ ਸਾਰੇ ਮਾਲਾਂ ਨੂੰ ਜਾਰੀ ਕਰੇਗੀ ਦਿਸ਼ਾ-ਨਿਰਦੇਸ਼
Published : Jul 22, 2024, 8:34 pm IST
Updated : Jul 22, 2024, 8:34 pm IST
SHARE ARTICLE
Bengaluru GT World Mall
Bengaluru GT World Mall

ਇਸ ਘਟਨਾ ਤੋਂ ਬਾਅਦ ਸਰਕਾਰ ਨੇ 18 ਜੁਲਾਈ ਨੂੰ ਜੀ.ਟੀ. ਵਰਲਡ ਮਾਲ ਨੂੰ ਸੱਤ ਦਿਨਾਂ ਲਈ ਬੰਦ ਕਰਨ ਦਾ ਹੁਕਮ ਦਿਤਾ ਸੀ

Bengaluru News : ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਧੋਤੀ ਪਹਿਨੇ ਕਿਸਾਨ ਨੂੰ ਉਸ ਦੇ ਇਸ ਪਹਿਰਾਵੇ ਕਾਰਨ ਦਾਖਲ ਹੋਣ ਤੋਂ ਮਨ੍ਹਾ ਕੀਤੇ ਜਾਣ ਦੇ ਮੱਦੇਨਜ਼ਰ ਸਰਕਾਰ ਮਾਲ ਅਤੇ ਹੋਰ ਅਦਾਰਿਆਂ ਨੂੰ ਹਦਾਇਤਾਂ ਜਾਰੀ ਕਰੇਗੀ।

 ਇਸ ਘਟਨਾ ਤੋਂ ਬਾਅਦ ਸਰਕਾਰ ਨੇ 18 ਜੁਲਾਈ ਨੂੰ ਜੀ.ਟੀ. ਵਰਲਡ ਮਾਲ ਨੂੰ ਸੱਤ ਦਿਨਾਂ ਲਈ ਬੰਦ ਕਰਨ ਦਾ ਹੁਕਮ ਦਿਤਾ ਸੀ। ਵਿਧਾਨ ਸਭਾ ’ਚ ਵਿਧਾਇਕਾਂ ਨੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਸਰਕਾਰ ਨੇ ਇਕ ਕਿਸਾਨ ਦਾ ਕਥਿਤ ਅਪਮਾਨ ਕਿਸੇ ਵਿਅਕਤੀ ਦੀ ‘ਇੱਜ਼ਤ ਅਤੇ ਸਵੈ-ਮਾਣ’ ਦੀ ਉਲੰਘਣਾ ਕਰਾਰ ਦਿਤਾ ਸੀ ਅਤੇ ਕਿਹਾ ਸੀ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਪਿਛਲੇ ਹਫਤੇ ਵਿਧਾਨ ਸਭਾ ’ਚ ਇਕ ਪਿੰਡ ਦੇ ਇਕ ਕਿਸਾਨ ਨੂੰ ਧੋਤੀ ਪਹਿਨਣ ’ਤੇ ਮਾਲ ’ਚ ਦਾਖਲ ਹੋਣ ਤੋਂ ਮਨ੍ਹਾ ਕਰਨ ’ਤੇ ਚਰਚਾ ਹੋਈ ਸੀ। ਪੰਚੇ ਸਾਡਾ ਸਭਿਆਚਾਰਕ ਪਹਿਰਾਵਾ ਹੈ। ਘਟਨਾ ਤੋਂ ਬਾਅਦ ਮਾਲ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਅਸੀਂ ਇਸ ਸਬੰਧ ’ਚ ਦਿਸ਼ਾ ਹੁਕਮ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਹੈ ਚਾਹੇ ਉਹ ਮਾਲ ਹੋਵੇ ਜਾਂ ਕੋਈ ਹੋਰ ਛੋਟੀ ਜਾਂ ਵੱਡੀ ਜਗ੍ਹਾ। ‘ਪੰਚੇ’ ਸਾਡੇ ਸਭਿਆਚਾਰ ਦਾ ਹਿੱਸਾ ਹੈ।

ਉਨ੍ਹਾਂ ਕਿਹਾ, ‘‘ਮਾਲ ਨੂੰ ਬੰਦ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਅਸੀਂ ਉਸ ਤੋਂ ਲਿਖਤੀ ਸਪੱਸ਼ਟੀਕਰਨ ਅਤੇ ਮੁਆਫੀਨਾਮਾ ਵੀ ਮੰਗਿਆ ਹੈ। ਇਸ (ਮਾਲ) ਨੇ ਬਕਾਇਆ ਟੈਕਸ ਦਾ ਭੁਗਤਾਨ ਕਰਨ ਲਈ ਚੈੱਕ ਵੀ ਦਿਤਾ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਦਿਸ਼ਾ-ਹੁਕਮ ਜਾਰੀ ਕਰਾਂਗੇ ਕਿ ਅਜਿਹੀ ਘਟਨਾ ਸੂਬੇ ’ਚ ਕਿਤੇ ਵੀ ਦੁਹਰਾਈ ਨਾ ਜਾਵੇ।’’

ਇਹ ਘਟਨਾ 16 ਜੁਲਾਈ ਦੀ ਹੈ ਜਦੋਂ ਹਾਵੇਰੀ ਜ਼ਿਲ੍ਹੇ ਦੇ 70 ਸਾਲਾ ਫਕੀਰੱਪਾ ਅਪਣੀ ਪਤਨੀ ਅਤੇ ਬੇਟੇ ਨਾਲ ਮਲਟੀਪਲੈਕਸ ’ਚ ਫਿਲਮ ਵੇਖਣ ਲਈ ਮਾਲ ਗਏ ਸਨ। ਫਕੀਰੱਪਾ ਨੇ ਕਥਿਤ ਤੌਰ ’ਤੇ ਚਿੱਟੀ ਸ਼ਰਟ ਅਤੇ ਧੋਤੀ ਪਹਿਨੀ ਹੋਈ ਸੀ। ਮਾਲ ਦੇ ਸੁਰੱਖਿਆ ਕਰਮਚਾਰੀਆਂ ਨੇ ਕਥਿਤ ਤੌਰ ’ਤੇ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਕਿਹਾ ਕਿ ਉਨ੍ਹਾਂ ਨੂੰ ‘ਪੰਚੇ‘ ਪਹਿਨ ਕੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਕਰਮਚਾਰੀ ਨੇ ਉਸ ਨੂੰ ‘ਪਤਲੂਨ ਪਹਿਨਣ’ ਲਈ ਕਿਹਾ। 

Location: India, Karnataka, Bengaluru

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement