
ਕਿਹਾ - ਭਾਰਤ ਵਿਚ ਬਣਾਇਆ ਜਾ ਰਿਹਾ ਪਹਿਲਾ ਅਜਿਹਾ ਕੰਪਲੈਕਸ, ਜੋ ਕਾਰਬਨ ਇਕੱਤਰ ਕਰੇਗਾ
ਸੰਯੁਕਤ ਰਾਸ਼ਟਰ : ਵਾਤਾਵਰਣ, ਜੰਗਲਾਤ ਅਤੇ ਮੌਸਮ ਪਰਿਵਰਤਨ ਮਾਮਲਿਆਂ ਦੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸੰਯੁਕਤ ਰਾਸ਼ਟਰ ਮੰਚ ਵਿਖੇ ਕਿਹਾ ਕਿ ਭਾਰਤ ਇਕ ਟਿਕਾਉ ਢੰਗ ਨਾਲ ਵਿਕਾਸ ਕਰੇਗਾ ਪਰ ਇਸ ਦੇ ਨਾਲ ਹੀ ਇਹ ਸੁਨਿਸ਼ਚਿਤ ਕਰਦਾ ਹੈ ਕਿ ਉਸ ਦੇ ਨਾਗਰਿਕਾਂ ਨੂੰ ਵਿਕਾਸ ਦੇ ਸਾਰੇ ਲਾਭ ਪ੍ਰਾਪਤ ਹੋਣਗੇ।
Climate Action Summit
ਜਾਵਡੇਕਰ ਨੇ ਸੰਯੁਕਤ ਰਾਸ਼ਟਰ ਦੇ 'ਜਲਵਾਯੂ ਐਕਸ਼ਨ ਸੰਮੇਲਨ' ਵਿਚ ਉਦਯੋਗਾਂ ਦੀ ਤਬਦੀਲੀ ਨਾਲ ਸਬੰਧਤ ਇਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ' ਮਾਡਲ ਦੀ ਰੂਪ ਰੇਖਾ ਦਿਤੀ। ਇਸ ਵਿਚ ਬਣਾਈ ਵਸਤੂਆਂ ਵਿਚ ਕੋਈ ਨੁਕਸ ਨਹੀਂ ਹੁੰਦਾ ਅਤੇ ਨਾ ਹੀ ਉਤਪਾਦਨ ਦੇ ਦੌਰਾਨ ਵਾਤਾਵਰਣ ਤੇ ਕੋਈ ਮਾੜਾ ਪ੍ਰਭਾਵ ਪੈਂਦਾ ਹੈ। ਜਾਵਡੇਕਰ ਨੇ ਕਿਹਾ, ''ਮੇਰਾ ਦੇਸ਼ ਵਿਕਾਸ ਦੇ ਰਾਹ 'ਤੇ ਹੈ। ਮੈਂ (ਵਿਕਾਸ ਦੀ ਮੰਗ ਕਰਨ ਵਾਲੇ) ਅਪਣੇ ਲੋਕਾਂ ਤੋਂ ਇਸ ਨੂੰ ਨਹੀਂ ਖੋਹ ਸਕਦਾ। ਅਸੀਂ ਸਥਿਰ ਵਿਕਾਸ ਚਾਹੁੰਦੇ ਹਾਂ।''
Climate Change
ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਉ ਗੁਟਾਰਿਸ ਦੁਆਰਾ ਆਯੋਜਿਤ ਜਲਵਾਯੂ ਐਕਸ਼ਨ ਸੰਮੇਲਨ ਦਾ ਉਦੇਸ਼ 2016 ਦੇ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਨੂੰ ਹੁਲਾਰਾ ਦੇਣਾ ਹੈ। ਇਹ ਆਪਸ ਵਿਚ ਜੁੜੇ ਨੌਂ ਖੇਤਰਾਂ 'ਤੇ ਕੇਂਦ੍ਰਤ ਕਰੇਗਾ। ਇਹ ਸਾਰੇ ਬਦਲਾਅ 19 ਦੇਸ਼ਾਂ ਦੁਆਰਾ ਅਗਵਾਈ ਕੀਤੇ ਜਾਣਗੇ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਉਨ੍ਹਾਂ ਦੀ ਸਹਾਇਤਾ ਕਰੇਗੀ। ਇਨ੍ਹਾਂ ਵਿਚੋਂ ਉਦਯੋਗਾਂ ਵਿਚ ਤਬਦੀਲੀ ਦੀ ਅਗਵਾਈ ਕਰਨ ਦੀ ਜ਼ਿੰਮੇਦਾਰੀ ਭਾਰਤ ਅਤੇ ਸਵੀਡਨ ਦੀ ਹੈ।
Environmental harm
ਜਾਵਡੇਕਰ ਨੇ ਕਿਹਾ ਕਿ ਇਹ ਨੌਂ ਰਸਤੇ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿਚ ਸਹਾਇਤਾ ਕਰਨਗੇ। ਮੰਤਰੀ ਨੇ ਕਿਹਾ ਕਿ ਕਾਰਬਨ ਇਕੱਤਰ ਕਰਨ ਦਾ ਮਾਮਲਾ ਸਾਲਾਂ ਤੋਂ ਹੁੰਦਾ ਆ ਰਿਹਾ ਹੈ, ਪਰ ਅਜੇ ਤਕ ਵੱਡੇ ਪੱਧਰ 'ਤੇ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਵਿਚ ਬਣਾਇਆ ਜਾ ਰਿਹਾ ਪਹਿਲਾ ਅਜਿਹਾ ਕੰਪਲੈਕਸ, ਜੋ ਕਾਰਬਨ ਇਕੱਤਰ ਕਰੇਗਾ। ਉਨ੍ਹਾਂ ਨੇ ਕਿਹਾ, “ਇਥੇ ਕਾਰਬਨ ਨਿਕਾਸ ਹੋਵੇਗਾ, ਜੋ ਇਕੱਠੇ ਕੀਤੇ ਜਾਣਗੇ ਅਤੇ ਹੋਰ ਫੈਕਟਰੀਆਂ ਵਿਚ ਕੱਚੇ ਮਾਲ ਦੇ ਤੌਰ ਤੇ ਵਰਤੇ ਜਾਣਗੇ।'' ਇਹ ਬਹੁਤ ਵੱਡੀ ਗੱਲ ਹੈ।''
India will grow 'sustainably' : Prakash Javadekar
ਜਾਵਡੇਕਰ ਨੇ ਪ੍ਰਤੀ ਟਨ ਤੇ ਛੇ ਡਾਲਰ ਟੈਕਸ ਦੀ ਭਾਰਤੀ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਇਸ ਨੂੰ ਸਹੀ ਅਤੇ ਸਖ਼ਤ ਨੀਤੀ ਦਸਿਆ। ਉਨ੍ਹਾਂ ਕਿਹਾ ਕਿ “ਇਹ ਇਸ ਲਈ ਹੈ ਕਿ ਉਦਯੋਗ ਇਹ ਸੋਚਣਾ ਸ਼ੁਰੂ ਕਰਦਾ ਹੈ ਕਿ ਉਹ ਕੋਲੇ ਦੀ ਵਰਤੋਂ ਕਿਵੇਂ ਘਟਾ ਸਕਦੇ ਹਨ ਅਤੇ ਉਹ ਹੋਰ ਵਿਕਲਪ ਕਿਵੇਂ ਵਰਤ ਸਕਦੇ ਹਨ।'' ਉਨ੍ਹਾਂ ਕਿਹਾ ਕਿ ਸ਼ਾਇਦ ਅਜਿਹੀ ਨੀਤੀ ਵਾਲਾ ਭਾਰਤ ਪਹਿਲਾ ਦੇਸ਼ ਹੈ। ਭਾਰਤ ਦਾ ਸੀਮੈਂਟ ਉਦਯੋਗ ਸਭ ਤੋਂ ਘੱਟ ਕਾਰਬਨ ਨਿਕਾਸ ਉਦਯੋਗ ਹੈ। ਜਾਵਡੇਕਰ ਨੇ ਕਿਹਾ ਕਿ ਭਾਰਤੀ ਹਵਾਬਾਜ਼ੀ ਉਦਯੋਗ ਬਾਯੋ ਬਾਲਣਾਂ ਵਲ ਵਧ ਰਿਹਾ ਹੈ। ਉਨ੍ਹਾਂ ਕਿਹਾ, ''ਦੇਹਰਾਦੂਨ ਤੋਂ ਦਿੱਲੀ ਲਈ ਬਾਯੋ ਫਿਊਲ ਐਥੇਨਾਲ ਨਾਲ ਸਾਡੀ ਪਹਿਲੀ ਉਡਾਣ ਸਫ਼ਲ ਰਹੀ। ਇਸ ਦਿਸ਼ਾ ਵਿਚ ਅਸੀਂ ਹੋਰ ਤਰੱਕੀ ਕਰ ਰਹੇ ਹਨ।''