
ਸੁਪਰਮਾਮ ਦੇ ਰੂਪ 'ਚ ਚਰਚਿਤ ਇੱਕ ਮਹਿਲਾ ਫਿਰ ਪ੍ਰੈਗਨੈਂਟ ਹੈ ਅਤੇ ਹੁਣ 22ਵੇਂ ਬੱਚੇ ਨੂੰ ਜਨਮ ਦੇਣ ਵਾਲੀ ਹੈ। ..
ਬ੍ਰਿਟੇਨ : ਸੁਪਰਮਾਮ ਦੇ ਰੂਪ 'ਚ ਚਰਚਿਤ ਇੱਕ ਮਹਿਲਾ ਫਿਰ ਪ੍ਰੈਗਨੈਂਟ ਹੈ ਅਤੇ ਹੁਣ 22ਵੇਂ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇਹ ਮਾਮਲਾ ਬ੍ਰਿਟੇਨ ਦਾ ਹੈ, 44 ਸਾਲ ਦੀ ਮਹਿਲਾ ਸੂ ਰੈਡਫੋਰਡ ਅਤੇ ਉਨ੍ਹਾਂ ਦੇ 48 ਸਾਲ ਦੇ ਪਤੀ ਨੋਏਲ ਦੇ ਪਰਿਵਾਰ ਨੂੰ ਬ੍ਰਿਟੇਨ ਦਾ ਸਭ ਤੋਂ ਵੱਡਾ ਪਰਿਵਾਰ ਸਮਝਿਆ ਜਾਂਦਾ ਹੈ।
supermum pregnant
ਇੱਕ ਯੂ-ਟਿਊਬ ਵੀਡੀਓ 'ਚ ਮਹਿਲਾ ਨੇ ਅਲਟ੍ਰਾਸਾਊਡ ਦੀ ਰਿਪੋਰਟ ਦਿਖਾਉਂਦੇ ਹੋਏ ਪ੍ਰੈਗਨੈਂਸੀ ਦਾ ਐਲਾਨ ਕੀਤਾ। ਰੈਡਫੋਰਡ ਦਾ ਪਰਿਵਾਰ ਬ੍ਰਿਟੇਨ ਦੇ ਮੋਰੇਕੈਂਬੇ ਵਿੱਚ ਰਹਿੰਦਾ ਹੈ। ਪਿਛਲੀ ਵਾਰ ਸੂ ਨੇ 2018 'ਚ ਆਖਰੀ ਬੱਚੇ ਨੂੰ ਜਨਮ ਦਿੱਤਾ ਸੀ।
supermum pregnant
ਸੂ ਨੇ ਦੱਸਿਆ ਕਿ ਉਹ 15 ਹਫਤੇ ਦੀ ਪ੍ਰੈਗਨੈਂਟ ਹੈ ਅਤੇ ਉਨ੍ਹਾਂ ਨੂੰ ਉਂਮੀਦ ਹੈ ਕਿ ਇਸ ਵਾਰ ਉਹ ਮੁੰਡੇ ਨੂੰ ਜਨਮ ਦੇਣ ਵਾਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਵਾਰ ਪੁੱਤਰ ਹੁੰਦਾ ਹੈ ਤਾਂ ਉਨ੍ਹਾਂ ਦੇ ਬੱਚਿਆਂ 'ਚ 11 ਮੁੰਡੇ ਅਤੇ 11 ਲੜਕੀਆਂ ਹੋਣਗੀਆਂ। ਬ੍ਰਿਟੇਨ ਦੇ ਸਭ ਤੋਂ ਵੱਡੇ ਪਰਿਵਾਰ ਦਾ ਖਰਚਾ ਪਰਿਵਾਰਿਕ ਬੇਕਰੀ ਕਾਰੋਬਾਰ ਨਾਲ ਚੱਲਦਾ ਹੈ। 10 ਕਮਰਿਆਂ ਦੇ ਘਰ 'ਚ ਸਾਰੇ ਲੋਕ ਰਹਿੰਦੇ ਹਨ।
supermum pregnant
ਪਿਛਲੇ ਸਾਲ ਨਵੰਬਰ 'ਚ ਜੋੜੇ ਕੋਲ ਇੱਕ ਕੁੜੀ ਹੋਈ ਸੀ।ਸਭ ਤੋਂ ਵੱਡੇ ਬੱਚੇ ਕਰਿਸ ਅਤੇ ਸੋਫੀ ਪਰਿਵਾਰ ਤੋਂ ਅਲੱਗ ਰਹਿਣ ਲੱਗੇ ਹਨ ਪਰ ਬਾਕੀ ਬੱਚੇ ਇਕੱਠੇ ਹੀ ਰਹਿੰਦੇ ਹਨ। ਸੂ ਅਤੇ ਨੋਏਲ ਦਾਦਾ- ਦਾਦੀ ਵੀ ਬਣ ਚੁੱਕੇ ਹਨ। ਸੋਫੀ ਤਿੰਨ ਬੱਚਿਆਂ ਦੀ ਮਾਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।