ਜਦੋਂ ਜੋੜੇ ਨੇ ਗਲਤੀ ਨਾਲ ਅਕਾਊਂਟ 'ਚ ਆਏ 86 ਲੱਖ ਕੀਤੇ ਖਰਚ,ਫਿਰ.....

ਏਜੰਸੀ
Published Sep 10, 2019, 12:59 pm IST
Updated Sep 10, 2019, 1:13 pm IST
ਸੋਚੋ ਜੇਕਰ ਤੁਹਾਡੇ ਬੈਂਕ ਅਕਾਊਂਟ 'ਚ ਅਚਾਨਕ ਖੂਬ ਸਾਰਾ ਪੈਸਾ ਆ ਜਾਵੇ ਤਾਂ ਤੁਸੀ ਕੀ ਕਰੋਗੇ ? ਸ਼ਾਇਦ ਤੁਸੀਂ ਬੈਂਕ ਨੂੰ ਸੂਚਨਾ ਦਿਓ ਜਾਂ ਤੁਸੀ ਲਾਲਚ 'ਚ ਵੀ ਫਸ ਸਕਦੇ.
Bank Mistakenly put 120000 dollar
 Bank Mistakenly put 120000 dollar

ਨਵੀਂ ਦਿੱਲੀ : ਸੋਚੋ ਜੇਕਰ ਤੁਹਾਡੇ ਬੈਂਕ ਅਕਾਊਂਟ 'ਚ ਅਚਾਨਕ ਖੂਬ ਸਾਰਾ ਪੈਸਾ ਆ ਜਾਵੇ ਤਾਂ ਤੁਸੀ ਕੀ ਕਰੋਗੇ ? ਸ਼ਾਇਦ ਤੁਸੀਂ ਬੈਂਕ ਨੂੰ ਸੂਚਨਾ ਦਿਓ ਜਾਂ ਤੁਸੀ ਲਾਲਚ 'ਚ ਵੀ ਫਸ ਸਕਦੇ ਹੋ।ਅਜਿਹਾ ਹੀ ਪੈਨਸੇਲਵਾਨਿਆ ਦੇ ਇੱਕ ਜੋੜੇ  ਨਾਲ ਹੋਇਆ। ਉਨ੍ਹਾਂ ਦੇ ਬੈਂਕ ਨੇ ਗਲਤੀ ਨਾਲ ਉਨ੍ਹਾਂ ਦੇ ਅਕਾਊਂਟ 'ਚ 120,000 ਡਾਲਰ ਰੁਪਏ ਪਾ ਦਿੱਤੇ। ਪੁਲਿਸ ਦੇ ਮੁਤਾਬਕ ਜੋੜੇ ਨੇ ਬੈਂਕ ਨੂੰ ਸੂਚਨਾ ਦੇਣ ਦੀ ਬਜਾਏ ਸਾਰੇ ਪੈਸੇ ਖਰਚ ਕਰ ਦਿੱਤੇ। ਜ਼ਿਲ੍ਹਾ ਕੋਰਟ 'ਚ ਦਾਖਲ ਸ਼ਿਕਾਇਤ ਮੁਤਾਬਕ ਮਾਂਟੋਰਸਰਵਿਲ 'ਚ ਰਹਿਣ ਵਾਲੇ ਰਾਬਰਟ ਅਤੇ ਟਿਫਿਨੀ ਵਿਲੀਯਮਸ ਨੇ ਬੈਂਕ ਅਕਾਊਂਟ 'ਚ ਗਲਤੀ ਨਾਲ ਆਏ ਸਾਰੇ ਪੈਸੇ ਖਰਚ ਕਰ ਦਿੱਤੇ।

Bank Mistakenly put 120000 dollarBank Mistakenly put 120000 dollar

Advertisement

ਟਿਫਿਨੀ ਵਿਲੀਯਮਸ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੇ ਇੱਕ ਐਸਯੂਵੀ, ਇੱਕ ਕੈਂਪਰ, ਦੋ ਕਾਰਾਂ ਅਤੇ ਇੱਕ ਕਾਰ ਟ੍ਰੇਲਰ ਅਤੇ ਕੁੱਝ ਹੋਰ ਚੀਜਾਂ ਖਰੀਦਣ 'ਚ ਪੈਸਾ ਖਰਚ ਦਿੱਤਾ। ਬੈਂਕ ਤੋਂ 31 ਮਈ ਨੂੰ ਟਰਾਂਸਫਰ ਹੋਈ ਜਦੋਂ ਜਾਰਜਿਆ 'ਚ ਇੱਕ ਗ੍ਰਾਹਕ ਨੇ 120,000 ਡਾਲਰ ਦਾ ਡਿਪਾਜ਼ਿਟ ਕੀਤਾ ਅਤੇ BB&T ਬੈਂਕ ਨੇ ਗਲਤ ਅਕਾਊਟ ਨੰਬਰ ਪਾ ਦਿੱਤਾ। ਜਦੋਂ ਗ੍ਰਾਹਕ ਨੇ ਬੈਂਕ ਵਲੋਂ ਡਿਪਾਜ਼ਿਟ ਨਾ ਆਉਣ 'ਤੇ ਸੰਪਰਕ ਕੀਤਾ ਤਾਂ ਉਸਦੇ ਬਾਅਦ ਜਾਂਚ 'ਚ ਲੱਗਿਆਂ ਕਿ ਪੈਸੇ ਵਿਲੀਯਮਸ ਨਾਮ ਦੇ ਸ਼ਖਸ ਦੇ ਜੁਆਇੰਟ ਬੈਂਕ ਅਕਾਊਂਟ 'ਚ ਚਲੇ ਗਏ ਹਨ।

Bank Mistakenly put 120000 dollarBank Mistakenly put 120000 dollar

ਕੋਰਟ 'ਚ ਦਾਖਲ ਐਫੀਡੈਵਿਟ 'ਚ ਕਿਹਾ ਗਿਆ ਟਿਫਿਨੀ ਵਿਲੀਯਮਸ ਨਾਲ ਬੈਂਕ ਨੇ ਜਦੋਂ 21 ਜੂਨ ਨੂੰ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਸਦੇ ਕੋਲ ਹੁਣ ਪੈਸੇ ਨਹੀਂ ਹਨ ਕਿਉਂਕਿ ਉਸਨੇ ਪਹਿਲਾਂ ਹੀ ਸਾਰੇ ਬਿਲ ਚੁਕਾ ਦਿੱਤੇ ਹਨ। ਟਿਫਿਨੀ ਵਿਲੀਯਮਸ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਕੁਝ ਪੈਸਾ ਬਿਲ ਚੁਕਾਉਣ ਅਤੇ ਕਾਰਾਂ ਦੀ ਮੁਰੰਮਤ 'ਚ ਖਰਚ ਹੋਇਆ ਜਦੋਂ ਕਿ ਇੱਕ ਜਰੂਰਤਮੰਦ ਦੋਸਤ ਨੂੰ ਵੀ 15,000 ਡਾਲਰ ਰੁਪਏ ਦਿੱਤੇ।

Bank Mistakenly put 120000 dollarBank Mistakenly put 120000 dollar

ਟਿਫਨੀ ਵਿਲੀਅਯਸ ਨੇ ਕਿਹਾ ਕਿ ਬੈਂਕ ਨਾਲ ਉਹ ਪੈਸੇ ਦੇ ਭੁਗਤਾਨ ਲਈ ਇੱਕ ਸਮੱਝੌਤਾ ਕਰੇਗੀ ਪਰ ਬੈਂਕ ਦੀ 21 ਜੂਨ ਤੋਂ ਬਾਅਦ ਜੋੜੇ ਨਾਲ ਗੱਲਬਾਤ ਨਹੀਂ ਹੋਈ। ਟਿਫਿਨੀ ਅਤੇ ਰਾਬਰਟਵਿਲੀਯਮਸ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਪੈਸਾ ਉਨ੍ਹਾਂ ਦਾ ਨਹੀਂ ਹੈ। ਕੋਰਟ 'ਚ ਪਹਿਲੀ ਵਾਰ ਮੌਜੂਦ ਹੋਏ ਜੋੜੇ ਨੇ ਸੋਮਵਾਰ ਨੂੰ ਦੱਸਿਆ ਕਿ ਅਸੀਂ ਕੁਝ ਲੋਕਾਂ ਨਾਲ ਗਲਤ ਕਾਨੂੰਨੀ ਸਲਾਹ ਲੈ ਲਈ ਅਤੇ ਇਹ ਸ਼ਾਇਦ ਸਭ ਤੋਂ ਖ਼ਰਾਬ ਚੀਜ ਸੀ।

ਜੋੜੇ ਦੇ ਇੱਕ ਗੁਆਂਢੀ ਨੇਟ ਵੀਵਰ ਨੇ ਕਿਹਾ ਕਿ ਇਹ ਇਲਜ਼ਾਮ ਕਾਫ਼ੀ ਹੈਰਾਨ ਕਰਨ ਵਾਲੇ ਹਨ। ਵੀਵਰ ਨੇ ਕਿਹਾ ਬੈਂਕਾਂ ਨੇ ਜੋ ਪ੍ਰਕਿਰਿਆ ਬਣਾ ਰੱਖੀ ਹੈ,  ਚੈਕਿੰਗ ਹੁੰਦੀ ਹੈ ਉਸ ਤੋਂ ਬਾਅਦ ਦੋ -ਤਿੰਨ ਵਾਰ ਚੈਕਿੰਗ ਹੁੰਦੀ ਹੈ ਅਜਿਹੇ 'ਚ ਕੋਈ ਵੀ ਪੈਸਾ ਖਰਚ ਕਰਨ ਤੋਂ ਬਚ ਨਹੀਂ ਸਕਦਾ ਹੈ। ਜੋੜੇ ਨੂੰ 25,000 ਡਾਲਰ ਦੀ ਧਨਰਾਸ਼ੀ ਜਮਾਂ ਕਰਨ 'ਤੇ ਜ਼ਮਾਨਤ ਮਿਲੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Advertisement

 

Advertisement
Advertisement