ਬਲੂਚਿਸਤਾਨ 'ਚ ਮਸਜਿਦ ਵਿਚ ਧਮਾਕਾ, ਇਮਾਮ ਸਮੇਤ ਨੌਂ ਜ਼ਖਮੀ
Published : Nov 22, 2018, 1:34 pm IST
Updated : Nov 22, 2018, 1:34 pm IST
SHARE ARTICLE
Blast at mosque in Balochistan
Blast at mosque in Balochistan

ਪਾਕਿਸਤਾਨ ਦੇ ਅਸ਼ਾਂਤ ਸੂਬੇ ਦੇ ਚਮਨ ਇਲਾਕੇ ਵਿਚ ਸਥਿਤ ਇਕ ਮਸਜਿਦ ਵਿਚ ਬੁੱਧਵਾਰ ਨੂੰ ਧਮਾਕਾ ਹੋਇਆ ਜਿਸ ਵਿਚ ਇਕ ਇਮਾਮ ਸਮੇਤ ਲਗਭੱਗ ਨੌਂ ਲੋਕ ਜ਼ਖਮੀ ਹੋ ਗਏ...

ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਅਸ਼ਾਂਤ ਸੂਬੇ ਦੇ ਚਮਨ ਇਲਾਕੇ ਵਿਚ ਸਥਿਤ ਇਕ ਮਸਜਿਦ ਵਿਚ ਬੁੱਧਵਾਰ ਨੂੰ ਧਮਾਕਾ ਹੋਇਆ ਜਿਸ ਵਿਚ ਇਕ ਇਮਾਮ ਸਮੇਤ ਲਗਭੱਗ ਨੌਂ ਲੋਕ ਜ਼ਖਮੀ ਹੋ ਗਏ। ਚਮਨ ਵਿਚ ਤਾਜ ਰੋਡ ਸਥਿਤ ਇਕ ਮਸਜਿਦ ਵਿਚ ਮਗਰੀਬ (ਸ਼ਾਮ) ਦੀ ਨਮਾਜ਼ ਦੇ ਸਮੇਂ ਇਹ ਧਮਾਕਾ ਹੋਇਆ। ਚਮਨ ਇਲਾਕੇ ਦੀ ਸਰਹਦ ਅਫਗਾਨਿਸਤਾਨ ਨਾਲ ਲਗਦੀ ਹੈ।

Blast at mosque in BalochistanBlast at mosque in Balochistan

ਪਾਕਿਸਤਾਨ ਖਬਰਾਂ ਦੇ ਮੁਤਾਬਕ ਧਮਾਕੇ ਵਿਚ ਮਸਜਿਦ ਦੇ ਇਮਾਮ ਸਮੇਤ ਲਗਭੱਗ ਨੌਂ ਲੋਕ ਜ਼ਖਮੀ ਹੋਏ ਹਨ। ਇਸ ਧਮਾਕੇ ਨਾਲ ਪੂਰਾ ਇਲਾਕਾ ਹਿਲ ਗਿਆ।ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿੱਥੇ ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿਤਾ ਗਿਆ ਹੈ। ਟਵਿਟਰ ਉਤੇ ਸਾਂਝੀ ਕੀਤੀ ਗਈ ਇਕ ਵੀਡੀਓ ਵਿਚ ਧਮਾਕੇ ਦੀ ਵਜ੍ਹਾ ਨਾਲ ਮਸਜਿਦ ਨੂੰ ਹੋਇਆ ਨੁਕਸਾਨ ਦਿਖ ਰਿਹਾ ਹੈ।

Blast at mosque in BalochistanBlast at mosque in Balochistan

ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕਰ ਦਿਤੀ ਹੈ। ਹੁਣ ਤੱਕ ਕਿਸੇ ਵੀ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਈਦ ਮਿਲਾਦ - ਉਨ ਨਬੀ ਦੇ ਮੌਕੇ 'ਤੇ ਕਿਸੇ ਵੀ ਤਰਾਸਦੀ ਨੂੰ ਟਾਲਣ ਲਈ ਦੇਸ਼ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement