ਮਹਾਰਾਸ਼ਟਰ 'ਚ ਫ਼ੌਜ ਦੇ ਹਥਿਆਰ ਡਿਪੂ ਨੇੜੇ ਹੋਇਆ ਧਮਾਕਾ, 3 ਮਜ਼ਦੂਰਾਂ ਸਮੇਤ 6 ਮੌਤਾਂ
Published : Nov 20, 2018, 4:54 pm IST
Updated : Nov 20, 2018, 4:54 pm IST
SHARE ARTICLE
Maharashtra blast near army's weapon depot, 6 dead, including 3 workers
Maharashtra blast near army's weapon depot, 6 dead, including 3 workers

ਮਹਾਂਰਾਸ਼ਟਰ ਦੇ ਵਰਧਾ ਜ਼ਿਲ੍ਹੇ ਵਿਚ ਸਥਿਤ ਹਥਿਆਰ ਡਿਪੋ ਦੇ ਕੋਲ ਮੰਗਲਵਾਰ ਦੀ ਸਵੇਰੇ ਹੋਏ ਵਿਸਫੋਟ ਵਿਚ ਤਿੰਨ ਮਜ਼ਦੂਰਾਂ ਸਮੇਤ...

ਨਵੀਂ ਦਿੱਲੀ (ਭਾਸ਼ਾ) : ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਵਿਚ ਸਥਿਤ ਹਥਿਆਰ ਡਿਪੋ ਦੇ ਕੋਲ ਮੰਗਲਵਾਰ ਦੀ ਸਵੇਰੇ ਹੋਏ ਵਿਸਫੋਟ ਵਿਚ ਤਿੰਨ ਮਜ਼ਦੂਰਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਥਿਆਰਾਂ ਨੂੰ ਵਾਹਨ ਤੋਂ ਉਤਾਰਣ ਦੇ ਦੌਰਾਨ ਸਵੇਰੇ ਲਗਭੱਗ ਸੱਤ ਵਜੇ ਇਹ ਵਿਸਫੋਟ ਹੋਇਆ। ਉਨ੍ਹਾਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਇਕ ਵਿਅਕਤੀ ਹਥਿਆਰ ਫੈਕਟਰੀ ਦਾ ਕਰਮਚਾਰੀ ਹੈ ਜਦੋਂ ਕਿ ਹੋਰ ਤਿੰਨ ਮਜ਼ਦੂਰ ਹਨ।

Explosion in Maharashtra's VardhaExplosion in Maharashtra's Vardhaਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੁਲਗਾਂਵ ਵਿਚ ਸਥਿਤ ਕੇਂਦਰੀ ਹਥਿਆਰ ਡਿਪੋ ਦਾ ਡਿਮੋਲਿਸ਼ਨ ਗਰਾਉਂਡ ਇਸ (ਡਿਮੋਲਿਸ਼ਨ) ਕੰਮ ਲਈ ਖਮਰਿਆ ਸਥਿਤ ਹਥਿਆਰ ਫੈਕਟਰੀ ਨੂੰ ਦਿਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਹੋਰ ਜਾਣਕਾਰੀ ਦੀ ਉਡੀਕ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਬੇਕਾਰ ਪਏ ਵਿਸਫੋਟਕ ਨੂੰ ਹਟਾਇਆ ਜਾ ਰਿਹਾ ਸੀ। ਇਸ ਧਮਾਕੇ ਦੀ ਵਜ੍ਹਾ ਨਾਲ ਆਸਪਾਸ  ਦੇ ਇਲਾਕਿਆਂ ਵਿਚ ਹਫ਼ੜਾ ਦਫ਼ੜੀ ਮੱਚ ਗਈ ਹੈ।

ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਅਤੇ ਜਖ਼ਮੀਆਂ ਦੀ ਗਿਣਤੀ ਅਜੇ ਹੋਰ ਵੱਧ ਸਕਦੀ ਹੈ। ਇਸ ਡਿਪੋ ਵਿਚ ਭਾਰਤੀ ਫੌਜ ਦੇ ਹਥਿਆਰ ਰੱਖੇ ਜਾਂਦੇ ਹਨ। ਪੁਲਗਾਂਵ ਵਿਚ ਹੋਏ ਧਮਾਕੇ ‘ਤੇ ਸੁਰੱਖਿਆ ਬੁਲਾਰੇ ਬੀਬੀ ਪਾਂਡੇ ਨੇ ਕਿਹਾ, ਆਰਡੀਨੈਂਸ ਫੈਕਟਰੀ ਵਿਚ ਪੁਰਾਣੇ ਵਿਸਫੋਟਕਾਂ ਨੂੰ ਨਸ਼ਟ ਕਰਦੇ ਸਮੇਂ ਉਥੇ ਇਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 3 ਮਜ਼ਦੂਰ ਅਤੇ ਇਕ ਕਰਮਚਾਰੀਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇਥੇ ਸਾਲ 2016 ਵਿਚ ਹਾਦਸਾ ਵਾਪਰਿਆ ਸੀ।



 

ਜਿਸ ਵਿਚ 17 ਜਵਾਨਾਂ ਦੀ ਮੌਤ ਹੋ ਗਈ ਸੀ। ਪੁਲਗਾਂਵ ਸਥਿਤ ਇਸ ਡਿਪੋ ਵਿਚ 2 ਅਧਿਕਾਰੀਆਂ ਸਮੇਤ 15 ਜਵਾਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ 19 ਲੋਕ ਜ਼ਖ਼ਮੀ ਹੋਏ ਸਨ। ਹਾਦਸਾ ਦੇਰ ਰਾਤ ਗੋਲਾ ਬਾਰੂਦ ਵਿਚ ਅੱਗ ਲੱਗਣ ਨਾਲ ਹੋਏ ਵਿਸਫੋਟ ਤੋਂ ਬਾਅਦ ਹੋਇਆ ਸੀ। ਜਿਸ ਦੇ ਕਾਰਨ ਭਿਆਨਕ ਅੱਗ ਲੱਗ ਗਈ ਸੀ। ਇਹ ਦੇਸ਼ ਦਾ ਸਭ ਤੋਂ ਵੱਡਾ ਹਥਿਆਰ ਡਿਪੋ ਹੈ। ਇਥੇ ਕਈ ਸ਼ੈਡੋ ਵਿਚ ਹਥਿਆਰ, ਬੰਬ ਅਤੇ ਹੋਰ ਵਿਸਫੋਟਕ ਰੱਖੇ ਜਾਂਦੇ ਹਨ।

ਨਾਗਪੁਰ ਤੋਂ ਕਰੀਬ 115 ਕਿਲੋਮੀਟਰ ਦੂਰੀ ‘ਤੇ ਸਥਿਤ ਇਹ ਏਸ਼ੀਆ ਦਾ ਸਭ ਤੋਂ ਵੱਡਾ ਹਥਿਆਰ ਡਿਪੋ ਹੈ। ਦੇਸ਼ ਵਿਚ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਸਬ ਤੋਂ ਜਿਆਦਾ ਭੰਡਾਰਣ ਇਥੇ ਹੁੰਦਾ ਹੈ। ਲਗਭੱਗ 7 ਹਜ਼ਾਰ ਏਕੜ ਵਿਚ ਫੈਲਿਆ ਹੋਇਆ ਹੈ। ਫੈਕਟਰੀਆਂ ਵਿਚ ਬਣਾਏ ਜਾਣ ਵਾਲੇ ਹਰ ਤਰ੍ਹਾਂ ਦੇ ਹਥਿਆਰ ਅਤੇ ਗੋਲਾ-ਬਾਰੂਦ ਪਹਿਲਾਂ ਇਥੇ ਆਉਂਦੇ ਹਨ, ਉਸ ਤੋਂ ਬਾਅਦ ਦੂਜੇ ਡਿਪੋ ਵਿਚ ਸਪਲਾਈ ਹੁੰਦੇ ਹਨ। ਇਥੇ ਕਈ ਸ਼ੈਡੋ ਵਿੱਚ ਵੱਖ-ਵੱਖ ਪ੍ਰਕਾਰ ਦੇ ਬੰਬ, ਸ਼ੈਲਸ, ਮਿਜ਼ਾਇਲ, ਐਸਆਰਟੈਡ (ਮੋਢਿਆਂ ‘ਤੇ ਰੱਖ ਕੇ ਇਸਤੇਮਾਲ ਕੀਤੀ ਜਾਣ ਵਾਲੀ) ਰਾਇਫ਼ਲ ਅਤੇ ਹੋਰ ਵਿਸਫੋਟਕ ਸਮੱਗਰੀ ਰੱਖੀ ਗਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement