
ਜ਼ਿਲ੍ਹੇ ਦੇ ਅਦਲੀਵਾਲ ਪਿੰਡ ਸਥਿਤ ਨਿਰੰਕਾਰੀ ਭਵਨ ‘ਤੇ ਐਤਵਾਰ ਨੂੰ ਹੋਏ ਅਤਿਵਾਦੀ ਹਮਲੇ ਵਿਚ ਪਾਕਿਸਤਾਨ ਦਾ ਹੱਥ...
ਅੰਮ੍ਰਿਤਸਰ (ਪੀਟੀਆਈ) : ਜ਼ਿਲ੍ਹੇ ਦੇ ਅਦਲੀਵਾਲ ਪਿੰਡ ਸਥਿਤ ਨਿਰੰਕਾਰੀ ਭਵਨ ‘ਤੇ ਐਤਵਾਰ ਨੂੰ ਹੋਏ ਅਤਿਵਾਦੀ ਹਮਲੇ ਵਿਚ ਪਾਕਿਸਤਾਨ ਦਾ ਹੱਥ ਨਿਕਲਿਆ ਹੈ। ਇਸ ਸਬੰਧ ਵਿਚ ਬਹੁਤ ਅਹਿਮ ਸੁਰਾਖ਼ ਮਿਲੇ ਹਨ। ਇਸ ਹਮਲੇ ਵਿਚ ਪਾਕਿਸਤਾਨ ਦੀ ਆਰਮੀ ਆਰਡੀਨੈਂਸ ਫੈਕਟਰੀ ਦੁਆਰਾ ਤਿਆਰ ਕੀਤੇ ਗਏ ਗਰੇਨੇਡ ਦਾ ਇਸਤੇਮਾਲ ਹੋਇਆ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਅਦਲੀਵਾਲ ਪਿੰਡ ਵਿਚ ਐਤਵਾਰ ਨੂੰ ਨਿਰੰਕਾਰੀ ਭਵਨ ਵਿਚ ਗਰੇਨੇਡ ਨਾਲ ਹੋਇਆ ਹਮਲਾ ਅਤਿਵਾਦੀਆਂ ਦੀ ਕਰਤੂਤ ਸੀ।
Pak involvement in attack ਹਮਲਾਵਰਾਂ ਦੇ ਬਾਰੇ ਜਾਣਕਾਰੀ ਦੇਣ ਲਈ ਸਰਕਾਰ ਨੇ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸੀਸੀਟੀਵੀ ਵਿਚ ਕੈਦ ਹਮਲਾਵਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਬਲਾਸਟ ਵਿਚ ਇਸਤੇਮਾਲ ਹੋਇਆ ਗਰੇਨੇਡ ਪਾਕਿਸਤਾਨ ਦੀ ਆਰਮੀ ਆਰਡੀਨੈਂਸ ਫੈਕਟਰੀ ਵਿਚ ਤਿਆਰ ਹੋਣ ਵਾਲੇ ਗਰੇਨੇਡ ਵਰਗਾ ਹੈ।
ਇਸ ਲਈ ਮੁੱਢਲੀ ਜਾਂਚ ਵਿਚ ਹਮਲੇ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਲੱਗਦੀ ਹੈ। ਪਿਛਲੇ ਮਹੀਨੇ ਪੰਜਾਬ ਪੁਲਿਸ ਵਲੋਂ ਮਾਰੇ ਗਏ ਅਤਿਵਾਦੀ ਗਰੋਹ ਕੋਲੋਂ ਐਚਈ-84 ਗਰੇਨੇਡ ਮਿਲਿਆ ਸੀ, ਜੋ ਬਿਲਕੁਲ ਇਸ ਦੇ ਵਰਗਾ ਹੀ ਸੀ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਰਹੱਦ ਪਾਰ ਦੀਆਂ ਤਾਕਤਾਂ ਇਸ ਵਿਚ ਸ਼ਾਮਿਲ ਹਨ। ਕੈਪਟਨ ਨੇ ਕਿਹਾ, ਇਸ ਘਟਨਾ ਨੂੰ 1978 ਵਿਚ ਸਿੱਖਾਂ ਅਤੇ ਨਿਰੰਕਾਰੀਆਂ ਦੇ ਵਿਚ ਹੋਈ ਝੜਪ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ।
Chief Minister reviewed the venueਉਹ ਧਾਰਮਿਕ ਮਾਮਲਾ ਸੀ। ਇਹ ਅਤਿਵਾਦੀ ਘਟਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਤਿਵਾਦੀਆਂ ਦਾ ਸੁਰਾਖ਼ ਦੇਣ ਵਾਲਿਆਂ ਨੂੰ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ। ਉਥੇ ਹੀ, ਐਨਆਈਏ ਦੀ ਟੀਮ ਨੇ ਸੋਮਵਾਰ ਨੂੰ ਸਾਢੇ ਪੰਜ ਘੰਟੇ ਨਿਰੰਕਾਰੀ ਭਵਨ ਵਿਚ ਬਚੇ ਹੋਏ ਗਰੇਨੇਡ ਐਚਈ-84 ਦੀ ਜਾਂਚ ਕੀਤੀ। ਇਸ ਗਰੇਨੇਡ ਨੂੰ ਕਈ ਦੇਸ਼ਾਂ ਦੀਆਂ ਸੈਨਾਵਾਂ ਲੜਾਈ ਵਿਚ ਇਸਤੇਮਾਲ ਕਰਦੀਆਂ ਹਨ।
ਪੁਲਿਸ ਅਤੇ ਸੁਰੱਖਿਆ ਏਜੰਸੀਆਂ ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਵਲੋਂ ਇਸਤੇਮਾਲ ਗਰੇਨੇਡ ਦੇ ਵਿਸਫੋਟਕ ਪਦਾਰਥ ਨੂੰ ਅੰਮ੍ਰਿਤਸਰ ਬਲਾਸਟ ਦੇ ਵਿਸਫੋਟਕ ਪਦਾਰਥ ਨਾਲ ਮਿਲਾ ਕੇ ਵੇਖ ਰਹੀਆਂ ਹਨ। ਟੀਮ ਵਿਚ ਜੰਮੂ-ਕਸ਼ਮੀਰ ਪੁਲਿਸ ਦੇ ਅਧਿਕਾਰੀ ਵੀ ਸ਼ਾਮਿਲ ਹਨ। ਉਥੇ ਹੀ, ਖ਼ੁਫ਼ੀਆ ਏਜੰਸੀਆਂ ਨੇ ਵੀ ਸ਼ੱਕ ਜ਼ਾਹਰ ਕੀਤਾ ਹੈ ਕਿ ਇਸ ਹਮਲੇ ਵਿਚ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਗੁੜਗਾ ਹਰਮੀਤ ਸਿੰਘ ਪੀਐਚਡੀ ਉਰਫ਼ ਹੈਪੀ ਪੀਐਚਡੀ ਅਤੇ ਲਖਬੀਰ ਸਿੰਘ ਰੋਡੇ ਦਾ ਹੱਥ ਹੋ ਸਕਦਾ ਹੈ।
Weapon used in attack ਉੱਧਰ, ਪੁਲਿਸ ਨੇ ਸੀਸੀਟੀਵੀ ਵਿਚ ਕੈਦ ਹੋਈਆਂ ਦੋ ਹਮਲਾਵਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਪਰ ਉਨ੍ਹਾਂ ਦੇ ਸਕੈੱਚ ਨੂੰ ਲੈ ਕੇ ਸ਼ੱਕ ਦੀ ਸਥਿਤੀ ਹੈ। ਦੋਵਾਂ ਹਮਲਾਵਰਾਂ ਦੇ ਸਕੈੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਪਰ ਪੁਲਿਸ ਇਸ ਤੋਂ ਮਨ੍ਹਾ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਅਤਿਵਾਦੀ ਹਮਲਾ ਸੀ ਅਤੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।