ਕਰਤਾਰਪੁਰ ਸਾਹਿਬ ਗਏ ਸਿੱਖ ਨੂੰ ਮਿਲਿਆ ਵੱਡਾ ਖਜ਼ਾਨਾ, ਦੇਖ ਖੁਲ੍ਹੀਆਂ ਰਹਿ ਗਈਆਂ ਅੱਖਾਂ !
Published : Nov 22, 2019, 11:41 am IST
Updated : Nov 22, 2019, 11:47 am IST
SHARE ARTICLE
Pakistan House
Pakistan House

ਕੁੱਝ ਅਜਿਹਾ ਮਿਲਿਆ ਜੋ ਸਦੀਆਂ ਤੋਂ ਉਹਨਾਂ ਦੀ ਕਰ ਰਿਹਾ ਸੀ ਉਡੀਕ

ਪਾਕਿਸਤਾਨ: ਪੰਜਾਬ ਅੱਜ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰ ਰਿਹਾ ਹੈ ਜੋ ਵੰਡ ਵੇਲੇ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਸੀ ਪ੍ਰਮਾਤਮਾ ਦੀ ਕਿਰਪਾ ਹੋਏ ਅਜੇ ਸਿੱਖ ਉਹਨਾਂ ਗੁਰਧਾਮਾਂ ਦੇ ਦਰਸ਼ਨ ਕਰ ਪਾ ਰਿਹਾ ਹੈ ਜਿਵੇਂ ਇਹ ਗੁਰਦੁਵਾਰੇ ਸਿੱਖ ਪੰਥ ਤੋਂ ਪੰਜਾਬ ਤੋਂ ਅਲੱਗ ਹੋ ਗਏ ਸੀ ਉਸੇ ਤਰ੍ਹਾਂ ਹੀ ਵੰਡ ਸਮੇਂ ਬਹੁਤ ਲੋਕਾਂ ਦੇ ਘਰ ਵਿਛੜ ਗਏ ਸੀ ਜੋ ਅਜੇ ਤਕ ਨਹੀਂ ਮਿਲੇ ਤੇ ਨਾ ਹੀ ਮਿਲਣ ਦੀ ਉਮੀਦ ਹੈ ਕਿਉਂ ਕਿ ਕਾਫੀ ਸਮਾਂ ਲੰਘ ਗਿਆ ਹੈ ਉਮਰ ਵੀ ਬੀਤ ਚੁੱਕਿਆ ਹਨ ਤੇ ਸਮੇਂ ਨੇ ਕਾਫੀ ਬਦਲ ਕੇ ਰੱਖ ਦਿੱਤਾ ਹੈ।

PhotoPhoto ਇਥੇ ਤਕ ਕਿ ਧਰਮ ਵੀ। ਪਰ ਬਜ਼ੁਰਗਾਂ ਦੇ ਦਿਲਾਂ ਦੇ ਵਿਚ ਅੱਜ ਵੀ ਆਪਣੇ ਪੁਰਾਣੇ ਦਿਨ ਯਾਦ ਕਰ ਕੇ ਚੀਸ ਜਿਹੀ ਊਠਦੀ ਹੈ ਜੋ ਹੋਇਆ ਅੱਜ ਵੀ ਯਾਦ ਆਉਂਦਾ ਹੈ। ਕੁੱਝ ਅਜਿਹੇ ਪਰਿਵਾਰ ਹਨ ਜੋ ਆਪਣੇ ਜਨਮ ਸਥਾਨ ਤੇ ਜਾ ਕੇ ਉਹ ਮਿੱਟੀ ਨੂੰ ਆਪਣੇ ਮੱਥੇ ਤੇ ਲਗਾਉਣਾ ਚਾਹੁੰਦੇ ਹਨ ਉਹਨਾਂ ਦੇ ਵਿੱਚੋਂ ਇਕ ਪਰਿਵਾਰ ਦੀ ਗੱਲ ਅਜੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਇਹ ਕਹਾਣੀ ਅਮਰੀਕ ਸਿੰਘ ਦੀ ਹੈ ਜਿਸ ਦੀ ਅਮਰੀਕਾ ਵਿਚ ਕਾਫੀ ਖੇਤੀ ਸੀ ਤੇ ਸਾਰਾ ਪਰਵਾਰ ਹੀ ਉੱਥੇ ਰਹਿੰਦਾ ਸੀ।

PhotoPhoto ਉਹਨਾਂ ਦੀ ਮਾਤਾ ਸ਼ਾਹਕੋਟ ਜ਼ਿਲ੍ਹਾ ਨਨਕਾਣਾ ਸਾਹਿਬ ਤੋਂ ਭਾਰਤ ਆ ਕੇ ਰਹਿਣ ਲੱਗ ਪਏ ਸਨ। ਉਹਨਾਂ ਦੇ ਪਿੰਡ ਦਾ ਪਾਣੀ ਬਹੁਤ ਵਧੀਆ ਮੰਨਿਆ ਜਾਂਦਾ ਸੀ। ਜਦੋਂ ਵੰਡ ਹੋਣ ਲੱਗੀ ਸੀ ਤਾਂ ਉਹਨਾਂ ਦੀ ਮਾਤਾ ਨੇ ਨਲਕੇ ਤੋਂ ਪਾਣੀ ਭਰ ਕੇ ਉਸ ਦੇ ਮੂੰਹ ਵਿਚ ਬੂੰਦਾਂ ਪਾਈਆਂ ਤੇ ਕਿਹਾ ਕਿ ਇਹ ਪਾਣੀ ਸ਼ਾਇਦ ਹੁਣ ਕਦੇ ਵੀ ਪੀਣ ਨੂੰ ਨਾ ਮਿਲੇ। ਅਮਰੀਕ ਸਿੰਘ ਨੇ ਦਸਿਆ ਕਿ ਉਹਨਾਂ ਦੀ ਮਾਤਾ ਦੀ ਇੱਛਾ ਸੀ ਕਿ ਉਹ ਵੀ ਉੱਥੇ ਦਾ ਪਾਣੀ ਪੀਵੇ। ਅਮਰੀਕ ਸਿੰਘ ਨੇ ਅਪਣੇ ਦਿਲ ਵਿਚ ਧਾਰ ਲਿਆ ਸੀ ਕਿ ਉਹ ਅਪਣੀ ਮਾਤਾ ਦੀ ਇੱਛਾ ਜ਼ਰੂਰ ਪੂਰੀ ਕਰੇ।

PhotoPhotoਫਿਰ ਉਹ ਪਾਕਿਸਤਾਨ ਵੱਲ ਨਿਕਲ ਪਏ। ਉਹਨਾਂ ਨੇ ਕਰਤਾਰਪੁਰ ਸਾਹਿਬ ਮੱਥਾ ਟੇਕਿਆ। ਫਿਰ ਉਹ ਸਕੂਲ ਗਏ ਜਿਹੜਾ ਕਿ ਉਹਨਾਂ ਦੇ ਨਾਨਾ ਜੀ ਦੇ ਨਾਮ ਤੇ ਬਣਿਆ ਹੋਇਆ ਸੀ। ਫਿਰ ਉਹ ਉਸ ਘਰ ਵਿਚ ਗਏ ਜਿੱਥੇ ਉਹਨਾਂ ਦਾ ਪਰਵਾਰ ਰਹਿੰਦਾ ਹੁੰਦਾ ਸੀ। ਇਸ ਤਰ੍ਹਾਂ ਉਹਨਾਂ ਨੇ ਅਪਣਾ ਪੁਰਾਣਾ ਘਰ ਬਹੁਤ ਮੁਸ਼ਕਿਲ ਨਾਲ ਲੱਭਿਆ। ਉੱਥੇ ਇਕ ਬਜ਼ੁਰਗ ਨੇ ਦਸਿਆ ਕਿ ਇਹ ਘਰ ਉਹਨਾਂ ਦਾ ਹੀ ਹੈ। ਇੱਥੇ ਮੁਸਲਮਾਨ ਰਹਿੰਦੇ ਸਨ।

ਉਸ ਬਜ਼ੁਰਗ ਨੇ ਦਸਿਆ ਕਿ ਉਹਨਾਂ ਕੋਲ ਉਹਨਾਂ ਦੀਆਂ ਕੁੱਝ ਚੀਜ਼ਾਂ ਸਾਂਭੀਆਂ ਪਈਆਂ ਹਨ। ਉਹਨਾਂ ਨੇ ਇਕ ਸੰਦੂਕ ਲਿਆਂਦਾ। ਉਸ ਵਿਚੋਂ ਕੁੱਝ ਸੋਨੇ ਦੇ ਸਿੱਕੇ ਤੇ ਕੁੱਝ ਹੋਰ ਪੁਰਾਣੀਆਂ ਚੀਜ਼ਾਂ ਕੱਢੀਆਂ ਤੇ ਕਿਹਾ ਕਿ ਇਹ ਸਾਰਾ ਕੁੱਝ ਉਹਨਾਂ ਦਾ ਹੈ। ਇਸ ਪ੍ਰਕਾਰ ਅਮਰੀਕ ਨੇ ਸਿਰਫ ਇਕ ਸੋਨੇ ਦਾ ਸਿੱਕਾ ਤੇ ਬਾਕੀ ਕੁੱਝ ਚੀਜ਼ਾਂ ਲਈਆਂ ਤੇ ਜੋ ਬਚੀਆਂ ਉਹ ਬਜ਼ੁਰਗ ਨੂੰ ਵਾਪਸ ਕਰ ਦਿੱਤੀਆਂ। ਇਸ ਤਰ੍ਹਾਂ ਉਹਨਾਂ ਨੂੰ ਅਪਣੇ ਪਰਵਾਰ ਦੀਆਂ ਵਿਰਾਸਤੀ ਚੀਜ਼ਾਂ ਮਿਲੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement