ਵਿਕਟੋਰੀਆ 'ਚ ਕੋਰੋਨਾ ਲਗਭਗ ਖ਼ਤਮ
Published : Nov 22, 2020, 11:04 pm IST
Updated : Nov 22, 2020, 11:04 pm IST
SHARE ARTICLE
image
image

ਲਗਾਤਾਰ 23ਵੇਂ ਦਿਨ ਕੋਈ ਮੌਤ ਨਹੀਂ

ਮੈਲਬੌਰਨ, 22 ਨਵੰਬਰ : ਆਸਟ੍ਰੇਲੀਆਈ ਰਾਜ ਵਿਕਟੋਰੀਆ ਤੋਂ ਰਾਹਤ ਭਰੀ ਖ਼ਬਰ ਹੈ। ਇਥੇ ਅੱਜ ਕੋਰੋਨਾਵਾਇਰਸ ਦੇ ਜ਼ੀਰੋ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਨਾਲ ਸਬੰਧਤ ਕੋਈ ਮੌਤ ਵੀ ਨਹੀਂ ਹੋਈ, ਜਿਸ ਨਾਲ ਇਹ ਕੋਵਿਡ ਮੁਕਤ ਲੜੀ 23 ਦਿਨਾਂ ਤਕ ਪਹੁੰਚ ਗਈ। ਵਿਕਟੋਰੀਆ ਦੇ ਡੀ.ਐਚ.ਐਚ.ਐਸ. ਦੁਆਰਾ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਰਾਜ ਵਿਚ ਸਿਰਫ਼ ਇਕ ਐਕਟਿਵ ਮਾਮਲਾ ਬਾਕੀ ਹੈ। ਅੱਜ ਦੇ ਅੰਕੜੇ ਇਹ ਦਿਖਾਉਂਦੇ ਹਨ ਕਿ ਰਾਜ ਜ਼ੀਰੋ ਕਮਿਊਨਿਟੀ ਟਰਾਂਸਮਿਸ਼ਨ ਦੇ 28 ਦਿਨਾਂ ਦੇ ਨੇੜੇ ਹੈ, ਭਾਵ ਵਿਕਟੋਰੀਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਾਇਰਸ ਦੇ ਖ਼ਾਤਮੇ ਲਈ ਮੰਨਿਆ ਜਾਵੇਗਾ। ਇਹ 'ਕੋਵਿਡ ਸਧਾਰਨ' ਪ੍ਰਤੀ ਪਾਬੰਦੀਆਂ ਦੇ ਅੰਤਮ ਪੜਾਅ ਵਲ ਜਾਣ ਲਈ ਐਂਡਰਿਊਜ਼ ਸਰਕਾਰ ਦੁਆਰਾ ਸੂਚੀਬੱਧ ਕੀਤਾ ਟੀਚਾ ਵੀ ਹੈ।

imageimage


ਆਸ ਕੀਤੀ ਜਾ ਰਹੀ ਹੈ ਕਿ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਅੱਜ ਬਾਅਦ ਵਿਚ ਇਕ ਪ੍ਰੈੱਸ ਕਾਨਫ਼ਰੰਸ ਵਿਚ ਪਾਬੰਦੀਆਂ ਵਿਚ ਢਿੱਲ ਦੇਣ ਦੇ ਅਗਲੇ ਕਦਮ ਦੀ ਘੋਸ਼ਣਾ ਕਰਨਗੇ। ਜਿਹੜੀਆਂ ਪਾਬੰਦੀਆਂ ਵਿਚ ਢਿੱਲ ਦੇਣ ਦੀ ਆਸ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਵਿਚ ਮਾਸਕ ਦੀ ਵਰਤੋਂ, ਘਰੇਲੂ ਅਤੇ ਬਾਹਰੀ ਇਕੱਠਾਂ 'ਤੇ ਸੀਮਾਵਾਂ ਅਤੇ ਪ੍ਰਾਹੁਣਚਾਰੀ ਸਥਾਨਾਂ, ਜਿੰਮ, ਖੇਡ ਸਟੇਡੀਅਮਾਂ ਅਤੇ ਚਰਚਾਂ 'ਤੇ ਰੋਕ ਸ਼ਾਮਲ ਹੈ।  (ਏਜੰਸੀ)

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement